ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਦੁਨੀਆਂ ਦੀ ਸਭ ਤੋਂ ਵਧੇਰੇ ਉਮਰ ਦੀ ਔਰਤ ਵਜੋਂ ਜਾਣੀ ਜਾਂਦੀ ਸਪੈਨਿਸ਼ ਔਰਤ ਮਾਰੀਆ ਬ੍ਰੈਨਿਆਸ(ਮੋਰੇਰਾ)ਦਾ ਬੀਤੇ ਦਿਨ ਸਪੇਨ ਵਿਖੇ ਦਿਹਾਂਤ ਹੋ ਗਿਆ ਉਹ 117 ਸਾਲ ਤੇ 168 ਦਿਨ ਇਸ ਦੁਨੀਆਂ ਦੇ ਰੰਗਾਂ ਨੂੰ ਦੇਖਦੀ ਹੋਈ ਦੁਨੀਆਂ ਤੋਂ ਰੁਖ਼ਸਤ ਹੋਈ ਹੈ।ਮਾਰੀਆਂ ਦੇ ਘਰਦਿਆਂ ਅਨੁਸਾਰ ਉਹ ਬੀਤੇ ਦਿਨ ਰਾਤ ਨੂੰ ਸੁੱਤੀ ਤੇ ਸਵੇਰੇ ਨਹੀਂ ਉੱਠੀ ਪਰ ਉਸ ਨੇ ਮੌਤ ਸਮੇਂ ਕੋਈ ਵੀ ਦੁੱਖ ਜਾਂ ਦਰਦ ਨਹੀਂ ਦੱਸਿਆ।ਉਸ ਦੀ ਮੌਤ ਸਾਂਤੀ ਤੇ ਖੁਸ਼ੀ ਵਿੱਚ ਹੋਈ ਹੈ।4 ਮਾਰਚ 1907 ਈ:ਨੂੰ ਅਮਰੀਕਾ ਦੇ ਸੂਬੇ ਕੈਲੀਫੋਰਨੀਆਂ ਵਿੱਚ ਜਨਮੀ ਮਾਰੀਆ ਆਪਣੀ ਜਿੰਦਗੀ ਦੇ ਆਖ਼ਰੀ ਦਿਨਾਂ ਵਿੱਚ ਸਪੇਨ ਹੀ ਰਹੀ।ਜੇਰੋਨਟੋਲੋਜੀ ਰਿਸਰਚ ਗਰੁੱਪ ਜੋ ਕਿ ਦੁਨੀਆਂ ਦੇ 110 ਸਾਲ ਦੇ ਜਾਂ ਵਧੇਰੀ ਉਮਰ ਦੇ ਇਨਸਾਨਾਂ ਦੀ ਸੂਚੀ ਤਿਆਰ ਕਰਦਾ ਹੈ ਇਸ ਗਰੁੱਪ ਨੇ ਮਾਰੀਆ ਬ੍ਰੈਨਿਆਸ ਨੂੰ ਆਪਣੀ ਸੂਚੀ ਵਿੱਚ ਦੁਨੀਆਂ ਦੀ ਸਭ ਤੋਂ ਵਧੇਰੇ ਉਮਰ ਦੀ ਔਰਤ ਵਜੋਂ ਸੂਚੀਬੱਧ ਕੀਤਾ ਸੀ।ਵਰਲੱਡ ਬੁੱਕ ਗਿੰਨੀਜ਼ ਨੇ 20 ਅਗਸਤ ਨੂੰ ਆਪਣੀ ਵੈੱਬਸਾਈਟ ਤੇ ਇਹ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਕਿ ਗਿੰਨੀਜ਼ ਵਰਲਡ ਰਿਕਾਰਡਸ ਨੂੰ ਇਹ ਜਾਣਕਾਰੀ ਦੁੱਖ ਹੋਇਆ ਕਿ ਦੁਨੀਆਂ ਦੀ ਸਭ ਤੋਂ ਬਜੁਰਗ ਔਰਤ ਮਾਰੀਆ ਬ੍ਰਾਨਿਆਸ ਦਾ 19 ਅਗਸਤ 2024 ਨੂੰ ਸਪੇਨ ਵਿੱਚ ਦਿਹਾਂਤ ਹੋ ਗਿਆ।ਮੌਤ ਤੋਂ ਕੁਝ ਘੰਟੇ ਪਹਿਲਾਂ ਮਾਰੀਆ ਨੇ ਆਪਣੀ ਦੇਖ-ਭਾਲ ਕਰ ਰਹੀ ਔਰਤ ਤੋਂ ਇਹ ਭਾਵਨਾਤਮਕ ਸੰਦੇਸ ਸੋਸ਼ਲ ਮੀਡੀਏ ਉਪੱਰ ਸਾਂਝਾ ਕਰਵਾਇਆ ਕਿ ਉਸ ਦੀ ਆਵਾਜ਼ ਹੁਣ ਚੁੱਪ ਹੋ ਜਾਵੇਗੀ ਪਰ ਉਸ ਦਾ ਦਿਲ ਸਦਾ ਹੀ ਸਭ ਦੇ ਨਾਲ ਰਹੇਗਾ।ਉਸ ਦਾ ਸਮਾਂ ਨੇੜੇ ਆ ਗਿਆ ਹੈ ਤੇ ਉਸ ਦੇ ਜਾਣ ਦਾ ਕੋਈ ਦੁੱਖ ਨਾ ਕਰੋ ਕਿਉਂਕਿ ਹੰਝੂ ਉਸ ਨੂੰ ਪਸੰਦ ਨਹੀਂ।ਉਹ ਜਿੱਥੇ ਵੀ ਜਾ ਰਹੀ ਹੈ ਉੱਥੇ ਖੁਸ਼ ਰਹੇਗੀ।ਮਾਰੀਆ ਦੀ ਮੌਤ ਤੋਂ ਬਾਅਦ ਹੁਣ ਦੁਨੀਆਂ ਦੇ ਸਭ ਤੋਂ ਵਧੇਰੀ ਉਮਰ ਦੇ ਇਨਸਾਨਾਂ ਵਿੱਚ ਜਾਪਾਨੀ ਟੋਮਕਾ ਇਟੂਕਾ ਦਾ ਜਿ਼ਕਰ ਆਉਂਦਾ ਹੈ ਜਿਸ ਦਾ ਜਨਮ 23 ਮਾਰਚ 1908 ਨੂੰ ਹੋਇਆ ਹੈ ਜਿਸ ਦੀ ਇਸ ਸਮੇਂ 116 ਸਾਲ ਉਮਰ ਹੈ।