ਭੀਖੀ ( ਕਮਲ ਜਿੰਦਲ)- ਸਥਾਨਕ ਸਕੂਲ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੈਂਡਰੀ ਭਿੱਖੀ ਦੇ ਵਿਦਿਆਰਥੀ ਨੀਰਜ ਜਿੰਦਲ ਸਪੁੱਤਰ ਸੁਭਾਸ਼ ਚੰਦ ਨਿਵਾਸੀ ਭੀਖੀ ਨੇ CUET (ਕਾਮਨ ਯੂਨੀਵਰਸਿਟੀ ਐਂਟਰਸ ਟੈਸਟ) ਦੀ ਪਰੀਖਿਆ ਵਿੱਚੋਂ ਪੂਰੇ ਭਾਰਤ ਵਿੱਚ 34ਵਾਂ ਰੈਂਕ ਪ੍ਰਾਪਤ ਕਰਕੇ ਆਪਣਾ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਨੀਰਜ ਜਿੰਦਲ ਨੇ ਅਕਾਊਂਟੈਂਸੀ, ਬਿਜਨਸ ਸਟਡੀ ਅਤੇ ਅੰਗਰੇਜ਼ੀ ਵਿੱਚੋਂ 100% ਅੰਕ ਪ੍ਰਾਪਤ ਕਰਕੇ ਓਵਰਆਲ 800 ਵਿੱਚੋਂ 794 ਅੰਕ ਪ੍ਰਾਪਤ ਕੀਤੇ । ਵਿਸ਼ੇਸ਼ ਜ਼ਿਕਰ ਯੋਗ ਹੈ ਕਿ ਇਸ ਬੱਚੇ ਨੂੰ ਆਪਣੀ ਅਗਲੀ ਪੜ੍ਹਾਈ ਲਈ ਏਸ਼ੀਆ ਦੇ ਨੰਬਰ ਇੱਕ ਕਾਲਜ ਹਿੰਦੂ ਕਾਲਜ ਆਫ ਕਮਰਸ ਦਿੱਲੀ ਯੂਨੀਵਰਸਿਟੀ ਵਿੱਚ ਦਾਖਲੇ ਲਈ ਨਾਮ ਦਰਜ ਕੀਤਾ ਗਿਆ ਹੈ । ਸਕੂਲ ਵਿੱਚ ਪ੍ਰਵਾਸ ਲਈ
ਆਏ ਵਿੱਦਿਆ ਭਾਰਤੀ ਪ੍ਰਾਂਤ ਪ੍ਰਸ਼ਿਕਸ਼ਣ ਪ੍ਰਮੁੱਖ ਵਿਕਰਮ ਸਮਿਆਲ ਜੀ ਅਤੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਬੱਚੇ ਨੂੰ ਸਨਮਾਨਿਤ ਕੀਤਾ ਅਤੇ ਬੱਚੇ, ਉਸਦੇ ਮਾਤਾ ਪਿਤਾ ਅਤੇ ਉਸਦੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਬੱਚੇ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।