ਪਿੰਡ ਓਇੰਦ ਵਿਖੇ ਕਰਵਾਇਆ ਗਿਆ ਕਬੱਡੀ ਕੱਪ ਟੂਰਨਾਮੈਂਟ; ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ  

ਨਿਊਯਾਰਕ/ਸ੍ਰੀ ਚਮਕੌਰ ਸਾਹਿਬ (ਰਾਜ ਗੋਗਨਾ )—ਯੂਥ ਵੈਲਫੇਅਰ ਕਲੱਬ ਪਿੰਡ ਓਇੰਦ ਵਲੋ ਨਹਿਰੂ ਯੁਵਾ ਕੇਂਦਰ ਰੋਪੜ੍ਹ ਦੀ ਸਰਪ੍ਰਸਤੀ ਹੇਠ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿੱਚ ਸਾਲਾਨਾ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਭਰ ਦੀਆਂ 14 ਨਾਮਵਰ ਖੇਡ ਅਕੈਡਮੀਆ ਦੀਆ ਟੀਮਾ ਨੇ ਭਾਗ ਲਿਆ। ਜਿਸ ਵਿੱਚ ਓਪਨ ਕਲੱਬ ਦਾ ਪਹਿਲਾ ਇਨਾਮ ਸ਼੍ਰੀ ਚਮਕੌਰ ਸਾਹਿਬ ਦੀ ਟੀਮ ਨੇ ਬਾਬਾ ਗਾਜੀ ਦਾਸ ਕਲੱਬ ਧਨੌਰੀ ਦੀ ਟੀਮ ਨੂੰ ਹਰਾ ਕੇ ਕੱਪ ਤੇ ਕਬਜ਼ਾ ਕੀਤਾ 35 ਹਜਾਰ ਰੁਪਏ ਨਕਦ ਇਨਾਮ ਹਾਸਲ ਕੀਤਾ। ਦੂਜੇ ਨੰਬਰ ਦਾ ਇਨਾਮ ਧਨੌਰੀ ਦੀ ਟੀਮ ਨੇ 25 ਹਜਾਰ ਰੁਪਏ ਨਕਦ ਹਾਸਿਲ ਕੀਤੇ ਬੈਸਟ ਰੇਡਰ ਬਿੰਦਾ ਚਮਕੌਰ ਸਾਹਿਬ ਅਤੇ ਬੈਸਟ ਜਾਫੀ ਸੈਰੂ ਧਨੋਰੀ ਦਾ ਖਿਤਾਬ ਜਿੱਤਿਆ ਤੇ 5100-5100 ਰੁਪਏ ਨਕਦ ਨਾਲ ਸਿਹਤ ਪ੍ਰੋਟੀਨ ਨਾਲ ਸਨਮਾਨਿਤ ਕੀਤਾ। ਇਸ ਕਬੱਡੀ ਕੱਪ ਵਿੱਚ ਜੈਤੂ  ਟੀਮਾ ਨੂੰ ਦੋਵੇ ਇਨਾਮ ਅਮਰਜੀਤ ਸਿੰਘ ਕਾਲਾ ਯੂ ਐਸ ਏ  ਅਤੇ ਗੁਰਪ੍ਰੀਤ ਸਿੰਘ ਕੰਧੋਲਾ ਯੂ ਐਸ ਏ ਨੇ ਦਿੱਤੇ।ਮੁੱਖ ਮਹਿਮਾਨ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਸ਼੍ਰੀ ਅਨੰਦਪੁਰ ਸਾਹਿਬ ਨੇ ਸਿਰਕਤ ਕੀਤੀ । ਉਨ੍ਹਾ ਸੰਬੋਧਨ ਕਰਦਿਆ ਕਿਹਾ ਕਿ ਅੱਜ ਦੇ ਸਮੇ ਵਿੱਚ ਅਜਿਹੇ ਖੇਡ ਮੇਲੇ ਕਰਵਾਉਣੇ ਬਹੁਤ ਜ਼ਰੂਰੀ ਹਨ ਤਾ ਜੋ ਨੌਜਵਾਨ ਵਰਗ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਸਕੇ। ਉਹਨਾ ਇਸ ਉਪਰਾਲੇ ਲਈ ਯੂਥ ਵੈਲਫੇਅਰ ਕਲੱਬ ਓਇੰਦ ਨੂੰ ਵਧਾਈ ਵੀ ਦਿੱਤੀ। ਸ਼੍ਰੀ ਮਨੀਸ਼ ਤਿਵਾੜੀ ਨੇ ਪਿੰਡ ਓਇੰਦ ਦੇ ਵਿਕਾਸ ਕਾਰਜਾ ਲਈ 3 ਲੱਖ ਰੁਪਏ  ਦੀ ਗ੍ਰਾਂਟ ਆਪਣੇ ਅਖ਼ਤਿਆਰੀ ਕੋਟੇ ਵਿੱਚੋ ਦੇਣ ਦਾ ਐਲਾਨ ਵੀ ਕੀਤਾ।
ਇਸ ਤੋਂ ਪਹਿਲਾਂ ਟੂਰਨਾਮੈਂਟ ਦਾ ਉਦਘਾਟਨ ਵਿਜੇ ਸ਼ਰਮਾ ਟਿੰਕੂ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਹਲਕਾ ਇੰਚਾਰਜ ਕਾਂਗਰਸ ਖਰੜ,ਗੁਰਪ੍ਰੀਤ ਸਿੰਘ ਧਾਰਨੀ ਜਵੰਧਾ, ਸਰਦੂਲ ਸਿੰਘ ਦੁੱਲਾ ਏ ਐਸ ਆਈ ਆਦਿ  ਨੇ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਕਰਮਜੀਤ ਸਿੰਘ ਕੈਨੇਡਾ, ਹਰਸ਼ ਗੋਤਮ ਐਸ ਐਚ ਓ ਮੋਰਿੰਡਾ, ਦਰਸ਼ਨ ਸਿੰਘ ਸੰਧੂ ਪ੍ਰਧਾਨ ਕਾਂਗਰਸ ਕਮੇਟੀ ਮੋਰਿੰਡਾ, ਨਿਧਾਨ ਸਿੰਘ ਸਰਪੰਚ ਗੋਪਾਲਪੁਰ, ਬਿੰਦਾ ਮਾਨ ਖੇਡ ਪ੍ਰਮੋਟਰ ,ਬਲਜਿੰਦਰ ਸਿੰਘ ਧਨੌਰੀ, ਅਵਨੀਤ ਸਿੰਘ ਮੋਰਿੰਡਾ, ਦੀਪਕ ਕੁਮਾਰ ਛਾਬੜਾ, ਕੁਲਦੀਪ ਸਿੰਘ ਪਪਰਾਲੀ  ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ ਭਲਵਾਨ ਲੁਧਿਆਣਾ ਵੀ ਮੌਜ਼ੂਦ ਰਹੇ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...