ਗੂਗਲ ਨੇ ਆਪਣੇ ਯੂਜਰਸ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਇਨਐਕਟਿਵ ਅਕਾਊਂਟ ਨੂੰ ਹਟਾਉਣ ਦੀ ਤਿਆਰੀ ਕਰ ਚੁੱਕਾ ਹੈ। ਟੈਕਨਾਲੋਜੀ ਦੇ ਦਿੱਗਜ਼ ਕੰਪਨੀ ਨੇ ਮੇਲ ਭੇਜ ਕੇ ਯੂਜਰਸ ਨੂੰ ਨਿਰਦੇਸ਼ ਬਾਰੇ ਸੂਚਿਤ ਕੀਤਾ ਕਿ ਉਹ ਇਸਤੇਮਾਲ ਨਾ ਹੋਣ ਵਾਲੇ ਜਾਂ ਡੀਐਕਟੀਵੇਟਿਡ ਅਕਾਊਂਟ ਨੂੰ 1 ਦਸੰਬਰ 2023 ਤੋਂ ਹਟਾਉਣਾ ਸ਼ੁਰੂ ਕਰ ਦੇਵੇਗਾ। ਗੂਗਲ ਨੇ ਸਾਰੇ Google ਪ੍ਰੋਡਕਟ ਅਤੇ ਸਰਵਿਸਿਜ਼ ਲਈ ਇਨਐਕਟਿਵ ਕਰਨ ਦੀ ਸੀਮਾ ਨੂੰ 2 ਸਾਲ ਤੱਕ ਵਧਾ ਦਿੱਤਾ ਹੈ।
ਗੂਗਲ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਅਕਾਊਂਟ ਦਾ ਦੋ ਸਾਲ ਤੋਂ ਇਸਤੇਮਾਲ ਨਹੀਂ ਕੀਤਾ ਗਿਆ ਉਨ੍ਹਾਂ ਨੂੰ 1 ਦਸੰਬਰ 2023 ਤੋਂ ਸੰਭਾਵਿਤ ਤੌਰ ‘ਤੇ ਹਟਾਇਆ ਜਾ ਸਕਦਾ ਹੈ। ਹਾਲਾਂਕਿ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਗੂਗਲ ਦੇ ਉਨ੍ਹਾਂ ਯੂਜਰਸ ‘ਤੇ ਲਾਗੂ ਨਹੀਂ ਹੁੰਦਾ ਜੋ ਆਪਣੇ ਗੂਗਲ ਅਕਾਊਂਟ ਦਾ ਇਸਤੇਮਾਲ ਕੰਪਨੀ ਦੇ ਕਿਸੇ ਪ੍ਰੋਡਕਟ ਜਾਂ ਸਰਵਿਸ ਲਈ ਇਸਤੇਮਾਲ ਕਰ ਰਹੇ ਹਨ ਜਾਂ 2 ਸਾਲਾਂ ਵਿਚ ਕੀਤਾ ਹੈ। ਯਾਨੀ ਕਿ ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਗੂਗਲ ਅਕਾਊਂਟ ਵਿਚ ਡਾਇਰੈਕਟ ਲਾਗਇਨ ਕੀਤਾ ਹੋਵੇ ਤੇ ਜੇਕਰ ਤੁਸੀਂ ਅਕਾਊਂਟ ਦੇ ਕਿਸੇ ਗੂਗਲ ਦੀ ਸਰਵਿਸ ਦਾ ਇਸਤੇਮਾਲ ਵੀ ਕੀਤਾ ਹੈ ਤਾਂ ਅਕਾਊਂਟ ਡਿਲੀਟ ਨਹੀਂ ਕੀਤਾ ਜਾਵੇਗਾ।