ਨਿਊਯਾਰਕ (ਰਾਜ ਗੋਗਨਾ) ਬੀਤੇਂ ਦਿਨੀਂ ਅਮਰੀਕਾ ਦੇ ਰਾਜ ਮੈਰੀਲੈਂਡ ਵਿੱਚ ਰਹਿੰਦੇ ਇੱਕ ਭਾਰਤੀ ਪਰਿਵਾਰ ਦੀਆਂ ਲਾਸ਼ਾਂ ਮਿਲੀਆ ਹਨ ਜਿਸ ਨੂੰ ਪੁਲਿਸ ਨੇ ਦੋਹਰੀ ਖੁਦਕੁਸ਼ੀ-ਕਤਲ ਦੇ ਸ਼ੱਕ ਦਾ ਮਾਮਲਾ ਦੱਸਿਆ ਹੈ।
ਭਾਰਤ ਤੋਂ ਕਰਨਾਟਕ ਸੂਬੇ ਦੇ ਰਹਿਣ ਵਾਲੇ ਤਿੰਨੇ ਲੋਕ ਲੰਘੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਬਾਲਟੀਮੋਰ ਕਾਉਂਟੀ ਦੇ ਘਰ ਵਿੱਚ ਗੋਲੀ ਲੱਗਣ ਕਾਰਨ ਉਹ ਮਰੇ ਹੋਏ ਪਾਏ ਗਏ ਸਨ।ਮੈਰੀਲੈਂਡ ਸੂਬੇ ਵਿੱਚ ਇਹ ਭਾਰਤੀ ਜੋੜਾ ਅਤੇ ਉਨ੍ਹਾਂ ਦਾ ਇਕ ਛੇ ਸਾਲਾ ਦਾ ਬੱਚਾ ਵੀ ਸ਼ਾਮਲ ਹੈ। ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਭਾਰਤ ਦੇ ਕਰਨਾਟਕ ਸੂਬੇ ਦੇ ਰਹਿਣ ਵਾਲੇ ਇਹ ਤਿੰਨੇ ਲੋਕ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਬਾਲਟੀਮੋਰ ਕਾਉਂਟੀ ਦੇ ਘਰ ਵਿੱਚ ਗੋਲੀ ਲੱਗਣ ਕਾਰਨ ਮਰੇ ਹੋਏ ਪਾਏ ਗਏ ਸਨ ਜਦੋਂ ਪੁਲਿਸ ਦੁਪਹਿਰ ਨੂੰ ਉਥੇ ਪੁੱਜੀ, ਮ੍ਰਿਤਕਾਂ ਦੀ ਪਛਾਣ ਯੋਗੇਸ਼ ਐੱਚ. ਨਾਗਰਾਜੱਪਾ (37), ਪ੍ਰਤਿਬਾ ਵਾਈ. ਅਮਰਨਾਥ (37) ਅਤੇ ਉਹਨਾਂ ਦਾ ਬੇਟਾ ਯਸ਼ ਹੋਨਾਲ ਉਮਰ (6) ਸਾਲ ਦੇ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਉਹ ਪਤੀ, ਪਤਨੀ ਅਤੇ ਉਹਨਾਂ ਦਾ ਪੁੱਤਰ ਸੀ। ਬਾਲਟੀਮੋਰ ਕਾਉਂਟੀ ਪੁਲਿਸ ਦੇ ਬੁਲਾਰੇ ਐਂਥਨੀ ਸ਼ੈਲਟਨ ਨੇ ਬਾਲਟੀਮੋਰ ਸਨ’ ਅਖਬਾਰ ਦੇ ਹਵਾਲੇ ਨਾਲ ਕਿਹਾ, “ਸ਼ੁਰੂਆਤੀ ਜਾਂਚ ਦੇ ਆਧਾਰ ‘ਤੇ, ਘਟਨਾ ਨੂੰ ਦੋਹਰੇ ਕਤਲ-ਆਤਮਘਾਤੀ ਮੰਨਿਆ ਜਾ ਰਿਹਾ ਹੈ ਜੋ ਨਾਗਰਾਜੱਪਾ ਨੇ ਕੀਤਾ ਸੀ।ਸ਼ੈਲਟਨ ਨੇ ਅੱਗੇ ਕਿਹਾ, “ਹਰੇਕ ਮਾਰੇ ਗਏ ਇੱਕ ਹੀ ਪਰਿਵਾਰ ਦੇ ਮੈਂਬਰ ਬੰਦੂਕ ਦੇ ਜ਼ਖ਼ਮ ਤੋਂ ਪੀੜਤ ਜਾਪਦਾ ਹੈ।
ਪੁਲਿਸ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਕਥਿਤ ਤੌਰ ‘ਤੇ ਮੰਗਲਵਾਰ ਸ਼ਾਮ ਨੂੰ ਜ਼ਿੰਦਾ ਦੇਖਿਆ ਗਿਆ ਸੀ, ਪੁਲਿਸ ਨੇ ਕਿਹਾ ਕਿ ਮੌਤ ਦੇ ਤਰੀਕੇ ਅਤੇ ਕਾਰਨ ਦਾ ਪਤਾ ਲਗਾਉਣ ਲਈ ਚੀਫ ਮੈਡੀਕਲ ਅਫਸਰ ਦੇ ਦਫਤਰ ਦੁਆਰਾ ਉਹਨਾਂ ਦਾ ਪੋਸਟਮਾਰਟਮ ਵੀ ਕਰਵਾਇਆ ਜਾਵੇਗਾ।
ਬਾਲਟੀਮੋਰ ਕਾਉਂਟੀ ਦੇ ਕਾਰਜਕਾਰੀ ਜੌਨੀ ਓਲਸੇਵਸਕੀ ਦੁਆਰਾ ਇੱਕ ਬਿਆਨ ਵਿੱਚ ਲਿਖਿਆ ਗਿਆ, “ਮੈਂ ਉਨ੍ਹਾਂ ਨਿਰਦੋਸ਼ ਪੀੜਤਾਂ ਲਈ ਬਹੁਤ ਦੁਖੀ ਹਾਂ ਜਿਨ੍ਹਾਂ ਦੀਆਂ ਜ਼ਿੰਦਗੀਆਂ ਇਸ ਭਿਆਨਕ ਕਾਰੇ ਨਾਲ ਕੱਟੀਆਂ ਗਈਆਂ ਸਨ। ਅਸੀਂ ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਅਤੇ ਭਾਈਚਾਰੇ ਦੇ ਮੈਂਬਰਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।