ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਕੈਲੀਫੋਰਨਆ ਦੀ ਰਾਜਧਾਨੀ ਸੈਕਰਾਮੈਂਟੋ ਦੀ ਕੈਪੀਟਲ ਅੱਗੇ ਸੈਂਕੜੇ ਛੋਟੇ ਸਟੋਰ ਮਾਲਕਾਂਤੇ ਗੈਸ ਸਟੇਸ਼ਨਾਂ ਦੇ ਮਾਲਕਾਂ ਨੇ ਬਿੱਲ SB553 ਦੇ ਖਿਲਾਫ ਭਰਵਾਂ ਮੁਜਾਹਰਾ ਕੀਤਾ ਇਹ ਬਿੱਲ ਚੋਰਾਂ ਵਲੋਂ ਸਟੋਰਾਂ ਹੁੰਦੀ ਚੋਰੀ ਨੂੰ ਵੱਧ ਉਤਸ਼ਾਹਿਤ ਕਰੇਗਾ ਜਿਸ ਨੂੰ ਸਟੋਰ ਮਾਲਕ ਚਹੁੰਦਿਆਂ ਹੋਇਆਂ ਵੀ ਰੋਕ ਨਹੀਂ ਸਕਦਾ। ਵੱਖ ਵੱਖ ਖੇਤਰਾਂ ਚੋਂ ਇੱਕੱਤਰ ਹੋਏ ਛੋਟੇ ਕਾਰੋਬਾਰੀ ਮਾਲਕਾਂ ਦਾ ਕਹਿਣਾ ਹੈ ਕਿ ਇਹ ਬਿੱਲ ਉਹਨਾਂ ਨੂੰ ਕਾਰੋਬਾਰ ਤੋਂ ਬਾਹਰ ਕਰ ਦੇਵੇਗਾ। ਛੋਟੇ ਕਾਰੋਬਾਰੀਆਂ ਨੂੰ ਚਿੰਤਾ ਹੈ ਕਿ ਬਿੱਲ ਪਾਸ ਹੋਣ ਨਾਲ ਦੁਕਾਨਾਂ ਦੀ ਚੋਰੀ ਵਧੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੁਰੱਖਿਆ ਗਾਰਡਾਂ ਨੂੰ ਨਿਯੁਕਤ ਕਰਨਾ ਬਹੁਤ ਮਹਿੰਗਾ ਹੋਵੇਗਾ।
ਅਮਰੀਕੀ ਪੈਟਰੋਲੀਅਮ ਅਤੇ ਸੁਵਿਧਾ ਸਟੋਰ ਐਸੋਸੀਏਸ਼ਨ ਦੇ ਮੈਂਬਰ ਹਰਮਿੰਦਰ ਸਿੰਘ ਨੇ ਕਿਹਾ, “ਇਸ ਬਿੱਲ ਨੂੰ ਪਰਚੂਨ ਕਾਰੋਬਾਰੀ ਕਿਲਰ ਐਸਬੀ 553 ਕਿਹਾ ਜਾਣਾ ਚਾਹੀਦਾ ਹੈ।”ਇਹ ਬਿੱਲ ਇਸ ਬਾਰੇ ਕੁਝ ਨਹੀਂ ਕਹਿੰਦਾ ਕਿ ਅਸੀਂ ਦੁਕਾਨਦਾਰਾਂ ਅਤੇ ਕਾਰੋਬਾਰ ਅਤੇ ਲੁਟੇਰਿਆਂ ਤੋਂ ਸਪਲਾਈ ਕਿਵੇਂ ਸੁਰੱਖਿਅਤ ਰੱਖਾਂਗੇ।” “ਬਿਲ ਵਿੱਚੋਂ ਇਹ ਦੋ ਚੀਜ਼ਾਂ ਗਾਇਬ ਹਨ। ਇਸ ਲਈ ਅਸੀਂ ਇਸ ਬਿੱਲ ਦਾ ਵਿਰੋਧ ਕਰਦੇ ਹਾਂ। ਇਸ ਮੌਕੇ ਸਟੇਟ ਸੈਨੇਟਰ ਡੇਵ ਕੋਰਟੀਜ਼ ਜਿਸ ਦੁਆਰਾ ਇਹ ਬਿੱਲ ਲਿਆਂਦਾ ਗਿਆ ਸੀ ਨੇ ਸਟੋਰ ਮਾਲਕਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਇਸ ਬਿੱਲ ਦਾ ਉਦੇਸ਼ ਕੰਮ ਵਾਲੀ ਥਾਂ ‘ਤੇ ਹਿੰਸਾ ਨੂੰ ਰੋਕਣਾ ਹੈ। ਉਨਾਂ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ ਪਰ ਕਾਰੋਬਾਰੀਆਂ ਨੂੰ ਸੰਤੁਸ਼ਟ ਨਹੀਂ ਕਰ ਸਕੇ। ਜਦੋਂ ਕਈ ਕਾਰੋਬਾਰੀ ਉਤੇਜਿਤ ਵੀ ਹੋਏ ਇਸ ਦੌਰਾਨ ਸੇਨੇਟਰ ਨੂੰ ਸਕਿਉਰਿਟੀ ਨੇ ਘੇਰੇ ਚ ਲੈ ਲਿਆ। ਇਸ ਮੌਕੇ ਜਸਕਰਨ ਸਹੋਤਾ ਨੇ ਵੱਖ ਵੱਖ ਬੁਲਾਰਿਆਂ ਨੂੰ ਵਿਚਾਰ ਦੇਣ ਲਈ ਮਾਈਕ ਤੇ ਬੁਲਾਇਆ ਇਨਾਂ ਬੁਲਾਰਿਆਂ ਵਿੱਚ ਹਰਮਿੰਦਰ ਸਿੰਘ, ਜੇਮਜ ਗੇਲੇਗਰ ਅਸੈਂਬਲੀਮੈਂਨ ਯੂਬਾ ਸਿਟੀ, ਬਰਾਇਨ ਡਾਹਲੀ ਰਿਪਬਲਿਕਨ ਗਵਰਨਰ ਸੁਮਨਜੀਤ ਸਹੋਤਾ, ਪਰਮਜੀਤ ਖੈਰਾ ਰੋਜਵਿਲ, ਮਿਸਟਰ ਸਕੌਟ, ਜਸਵਿੰਦਰ ਸਿੰਘ ਯੂਬਾ ਸਿਟੀ, ਰਾਜ ਕਰਨਵੀਰ ਸਿੰਘ ਆਦਿ ਨੇ ਸੰਬੋਧਿਨ ਕੀਤਾ ਬਾਕੀ ਖਾਸ ਸ਼ਾਮਿਲ ਹੋਣ ਵਾਲਿਆਂ ਵਿੱਚ ਹਰਜੋਤ ਸਿੰਘ ਖਾਲਸਾ, ਕਰਮਦੀਪ ਸਿੰਘ ਬੈਂਸ ਕਾਊਂਟੀ ਸੁਪਰਵੀਜਰ ਯੂਬਾ ਸਿਟੀ, ਕੁਲਵੰਤ ਸਿੰਘ ਖਹਿਰਾ, ਬਿੱਲਾ ਸੰਘੇੜਾ, ਗੁਰਜਤਿੰਦਰ ਸਿੰਘ ਰੰਧਾਵਾ, ਐਂਡੀ ਛਿਕਾਰਾ, ਗੁਰਦੇਵ ਸਿੰਘ ਤੂਰ, ਗੁਰਮੀਤ ਸਿੰਘ ਵੜੈਚ, ਕਸ਼ਮੀਰ ਸਿੰਘ, ਬੌਬੀ ਸਿੰਘ ਐਲਨ ਮੇਅਰ ਐਲਕ ਗਰੋਵ ਅਦਿ ਨੇ ਸਮੂਲਿਅਤ ਕੀਤੀ। ਮੁਜਾਹਰੇ ਚ ਸ਼ਾਮਿਲ ਇਕ ਕਾਰੋਬਾਰੀ ਹਰਜੋਤ ਸਿੰਘ ਖਾਲਸਾ ਨੇ ਕਿਹਾ ਕਿ ਪਿਛਲੇ ਸਾਲ, ਰੋਜ਼ਵਿਲ ਗੈਲਰੀਆ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਵਿੱਚ ਇੱਕ ਤੋੜ-ਫੜ ਕੇ ਚੋਰੀ ਹੋਈ ਸੀ, ਅਤੇ ਕੁਝ ਹਫ਼ਤੇ ਪਹਿਲਾਂ, ਇੱਕ ਵਿਅਕਤੀ ਸਟਾਕਟਨ ਵਿੱਚ ਇੱਕ 7-Eleven ਤੋਂ ਸਿਗਰਟਾਂ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕੈਮਰੇ ‘ਤੇ ਫੜਿਆ ਗਿਆ ਸੀ, ਜਿੱਥੇ ਵੀਡੀਓ ਵਿੱਚ ਵਰਕਰਾਂ ਨੂੰ ਉਸ ਚੋਰ ਨਾਲ ਹੱਥੋਪਾਈ ਹੁੰਦੇ ਹੋਏ ਦਿਖਾਇਆ ਗਿਆ ਸੀ। ਇਸ ਤਰਾਂ ਦੀਆਂ ਚੋਰੀ ਦੀਆਂ ਅਨੇਕਾਂ ਘਟਨਾਵਾਂ ਹਨ ਜਿਨਾਂ ਨੂੰ ਰੋਕਣ ਲਈ ਇਸ ਬਿੱਲ ਵਿੱਚ ਕੁਝ ਵੀ ਨਹੀਂ ਹੈ। ਬਿੱਲ ਨੂੰ ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰਜ਼ ਲੇਬਰ ਯੂਨੀਅਨ ਤੋਂ ਸਮਰਥਨ ਮਿਲਿਆ। ਦੱਸਣਯੋਗ ਹੈ ਕਿ ਬਿੱਲ ਸੈਨੇਟ ਨੇ ਪਾਸ ਕਰ ਲਿਆ ਹੈ ਅਤੇ 1 ਸਤੰਬਰ ਨੂੰ ਸੁਣਵਾਈ ਲਈ ਅਸੈਂਬਲੀ ਅਪਰੋਪ੍ਰੀਏਸ਼ਨ ਕਮੇਟੀ ਕੋਲ ਜਾਵੇਗਾ। ਉਥੇ ਵੀ ਕਾਰੋਬਾਰੀਆਂ ਵਲੋਂ ਇੱਕਠ ਕਰਕੇ ਬਿੱਲ ਖਿਲਾਫ ਮੁਜਾਹਰਾ ਕਰਨ ਦੀ ਯੋਜਨਾ ਹੈ।