ਫਲਾਈਟ ਦੇ ਬਾਥਰੂਮ ‘ਚ ਪਾਇਲਟ ਦੀ ਹੋਈ ਮੌਤ

ਇਹ ਜਹਾਜ਼ ਮਿਆਮੀ( ਅਮਰੀਕਾ) ਤੋਂ ਚਿਲੀ ਜਾ ਰਿਹਾ ਸੀ

ਨਿਊਯਾਰਕ  (ਰਾਜ ਗੋਗਨਾ)—ਅਮਰੀਕਾ ਦੇ ਮਿਆਮੀ ਸਿਟੀ ਤੋਂ ਚਿਲੀ ਜਾ ਰਹੀ ਇੱਕ ਫਲਾਈਟ ਦੇ ਪਾਇਲਟ ਦੀ ਬਾਥਰੂਮ ਵਿੱਚ ਮੌਤ ਹੋ ਗਈ। ਇਸ ਕਾਰਨ ਕਰਕੇ ਰਾਤ ਨੂੰ ਫਲਾਈਟ ਨੂੰ ਪਨਾਮਾ ‘ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਫਲਾਈਟ ‘ਚ 271 ਯਾਤਰੀ ਸਵਾਰ ਸਨ। ਨਿਊਜ਼ ਵੈੱਬਸਾਈਟ ‘ਦਿ ਸਨ’ ਦੀ ਰਿਪੋਰਟ ਮੁਤਾਬਕ ਪਾਈਲਟ ਦੀ ਪਛਾਣ ਕੈਪਟਨ ਇਵਾਨ ਐਂਡੋਰ ਦੇ ਵਜੋਂ ਹੋਈ ਹੈ, ਜਿਸ ਦੀ ਉਮਰ 56 ਸਾਲ ਸੀ। ਐਂਡੋਰ ਇੱਕ LATAM ਏਅਰਲਾਈਨ ਦੀ ਉਡਾਣ ਭਰ ਰਿਹਾ ਸੀ ਜਦੋਂ ਉਸ ਨੂੰ ਛਾਤੀ ਵਿੱਚ ਦਰਦ ਹੋਣ ਲੱਗਾ। ਉਹ ਬਾਥਰੂਮ ਵਿੱਚ ਡਿੱਗ ਪਿਆ। ਰਿਪੋਰਟ ਮੁਤਾਬਕ ਫਲਾਈਟ ‘ਚ ਮੌਜੂਦ ਇਕ ਨਰਸ ਅਤੇ ਦੋ ਡਾਕਟਰਾਂ ਨੇ ਯਾਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਫਲਾਈਟ ਦੇ ਦੋ ਕੋ-ਪਾਇਲਟਾਂ ਨੇ ਪਨਾਮਾ ‘ਚ ਐਮਰਜੈਂਸੀ ਲੈਂਡਿੰਗ ਕਰਵਾਈ, LATAM ਏਅਰਲਾਈਨ ਗਰੁੱਪ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮਿਆਮੀ ਤੋਂ ਸੈਂਟੀਆਗੋ ਜਾਣ ਵਾਲੀ ਫਲਾਈਟ LA505 ਨੂੰ ਸਿਹਤ ਐਮਰਜੈਂਸੀ ਕਾਰਨ ਪਨਾਮਾ ਸਿਟੀ ਦੇ ਟੋਕੁਮੇਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡ ਕਰਨਾ ਪਿਆ। ਜਦੋਂ ਫਲਾਈਟ ਲੈਂਡ ਹੋਈ ਤਾਂ ਐਮਰਜੈਂਸੀ ਸੇਵਾਵਾਂ ਨੇ ਉਸ ਦੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਾਇਲਟ ਦੀ ਮੌਤ ਹੋ ਚੁੱਕੀ ਸੀ।ਏਅਰਲਾਈਨ ਨੇ ਪਾਇਲਟ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।ਅਤੇ ਕਿਹਾ, ਅਸੀਂ ਉਸ ਦੇ 25 ਸਾਲਾਂ ਦੇ ਕਰੀਅਰ ਅਤੇ ਮਹੱਤਵਪੂਰਨ ਯੋਗਦਾਨ ਲਈ ਧੰਨਵਾਦੀ ਹਾਂ ਜੋ ਉਸ ਨੇ ਲਗਨ ਅਤੇ ਪੇਸ਼ੇਵਰ ਤੌਰ ਵਫ਼ਾਦਾਰੀ ਨਾਲ ਉਸ ਨੇ ‘ਕੰਮ ਕੀਤਾ। ਉਡਾਣ ਦੌਰਾਨ ਪਾਇਲਟ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਵੀ ਕੀਤੀ ਗਈ ਸੀ।ਪ੍ਰੰਤੂ ਉਸ ਦੀ ਜਾਨ ਨਹੀਂ ਬੱਚ ਸਕੀ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की