ਜਦੋ ਇੱਕ ਬਿਮਾਰੀ ਨੇ ਇਸ ਔਰਤ ਨੂੰ ਗਿਨੀਜ਼ ਵਰਲਡ ਰਿਕਾਰਡ ਵਿੱਚ ਜਗ੍ਹਾ ਦਿੱਤੀ

ਨਿਊਯਾਰਕ (ਰਾਜ ਗੋਗਨਾ)- ਅੱਜਕੱਲ੍ਹ ਨੌਜਵਾਨ ਸਿਰਫ਼ ਦਿੱਖ ਲਈ ਲੰਬੀ ਦਾੜ੍ਹੀ ਰੱਖਣ ਦੇ ਸ਼ੌਕੀਨ ਹਨ। ਫਿਲਮਾਂ ‘ਚ ਦਾੜ੍ਹੀ-ਮੁੱਛਾਂ ਵਾਲੇ ਹੀਰੋ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਇਹ ਸ਼ੌਕ ਕਰਨ ਲੱਗ ਪਏ ਹਨ। ਭਾਰਤੀ ਹੀਰੋ ਰਣਵੀਰ ਸਿੰਘ, ਸ਼ਾਹਿਦ ਕਪੂਰ, ਅਕਸ਼ੈ ਕੁਮਾਰ ਆਦਿ ਸਿਤਾਰੇ ਵੀ ਫਿਲਮਾਂ ਦੇ ਹਿਸਾਬ ਨਾਲ ਆਪਣਾ ਲੁੱਕ ਬਦਲਦੇ ਰਹਿੰਦੇ ਹਨ। ਕੁਝ ਲੋਕ ਵੱਖ-ਵੱਖ ਡਿਜ਼ਾਈਨ ਬਣਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ ਜਿਵੇਂ ਕੁਝ ਆਪਣੀ ਦਾੜ੍ਹੀ ‘ਚ ਰੰਗ ਕਰਵਾ ਕੇ, ਪਰ ਅੱਜ ਗੱਲ ਕਰ ਰਹੇ ਹਾਂ ਇਕ ਅਮਰੀਕਾ ਦੇਸ਼ ਦੀ ਇਕ ਔਰਤ ਦੀ ਜਿਸ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਹੈ।ਇਸ ਔਰਤ ਦਾ ਨਾਂ ਐਰਿਨ ਹਨੀਕਟ ਹੈ, ਜੋ ਅਮਰੀਕਾ ਦੇ ਮਿਸ਼ੀਗਨ ਸਟੇਟ ਦੀ ਰਹਿਣ ਵਾਲੀ ਹੈ। ਜਿਸ ਦੀ ਉਮਰ 38 ਸਾਲ ਦੇ ਕਰੀਬ ਹੈ ਇਸ ਔਰਤ ਨੇ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਏਰਿਨ ਹਨੀਕਟ ਨਾਂ ਦੀ ਇਸ ਅੋਰਤ ਨੇ ਲਗਭਗ 2 ਸਾਲਾਂ ਵਿੱਚ ਆਪਣੀ 11.81 ਇੰਚ (29.9 ਸੈਂਟੀਮੀਟਰ) ਦਾੜ੍ਹੀ ਵਧਾ ਕੇ ਸਭ ਤੋਂ ਲੰਬੀ ਦਾੜ੍ਹੀ ਦਾ ਵਿਸ਼ਵ ਰਿਕਾਰਡ ਤੋੜਿਆ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੋਈ ਮਰਦ ਨਹੀਂ ਸਗੋਂ ਇਹ ਇਕ ਔਰਤ ਹੈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...