ਨਿਊਯਾਰਕ (ਰਾਜ ਗੋਗਨਾ)—ਬੀਤੇਂ ਦਿਨ ਪੰਜਾਬੀ – ਭਾਰਤੀ ਅਰੁਣਾ ਮਸੀਹ ਜੋ ਲੰਬੇ ਸਮੇਂ ਤੋਂ ਰੁਜ਼ਗਾਰ, ਵਰਕਰ ਅਤੇ ਨਾਗਰਿਕ ਅਧਿਕਾਰਾਂ ਦੀ ਅਟਾਰਨੀ ਸੀ ਉਸ ਨੂੰ ਅਮਰੀਕਾ ਦੇ ਓਰੇਗਨ ਸੂਬੇ ਦੀ ਸੁਪਰੀਮ ਕੋਰਟ ਦੀ ਪਹਿਲੀ ਪੰਜਾਬੀ, ਭਾਰਤੀ ਅਮਰੀਕੀ ਅਤੇ ਦੱਖਣੀ ਏਸ਼ੀਆਈ ਜੱਜ ਬਣਨ ਲਈ ਤਿਆਰ ਹੈ।
ਜਿਸ ਦੀ ਪੁਸ਼ਟੀ ਗਵਰਨਰ ਟੀਨਾ ਕੋਟੇਕ ਨੇ ਸਲੇਮ ਜੋ ੳਰੇਗਨ ਸੂਬੇ ਦਾ ਸਿਟੀ ਹੈ ਉਸ ਦੇ ਵਿੱਚ ਬੀਤੇਂ ਦਿਨੀਂ 16 ਅਗਸਤ ਨੂੰ ਅਰੁਣਾ ਮਸੀਹ ਦੀ ਨਿਯੁਕਤੀ ਕਰਨ ਦੇ ਆਪਣੇ ਇਰਾਦੇ ਦੀ ਘੋਸ਼ਣਾ ਕੀਤੀ। ਗਵਰਨਰ ਟੀਨਾ ਕੋਟੇਕ ਨੇ ਘੌਸ਼ਣਾ ਕਰਦੇ ਹੋਏ ਕਿਹਾ, ਕਿ “ਅਰੁਣਾ ਮਸੀਹ ਇੱਕ ਸੁਸ਼ੋਭਿਤ ਨਾਗਰਿਕ ਅਧਿਕਾਰ ਵਾਲੀ ਅਟਾਰਨੀ ਹੈ ਜਿਸਨੇ ਆਪਣੇ ਕਰੀਅਰ ਅਤੇ ਕਮਿਊਨਿਟੀ ਦੋਨਾਂ ਦੀ ਸੇਵਾ ਵਿੱਚ ਆਪਣੀ ਜਿੰਦਗੀ ਦੇ 25 ਸਾਲਾਂ ਤੋਂ ਵੱਧ ਸਮੇਂ ਤੱਕ ਓਰੇਗੋਨੀਅਨਾਂ ਦੀ ਤਰਫੋਂ ਸ਼ਲਾਘਾਯੋਗ ਕਾਰਗੁਜਾਰੀ ਨਿਭਾਈ ਹੈ। ਅਤੇ ਉਹ “ਇੱਕ ਪ੍ਰੈਕਟਿਸਿੰਗ ਅਟਾਰਨੀ ਵਜੋਂ, ਅਰੁਣਾ ਮਸੀਹ ਹੁਣ ਲੋਕਾਂ ਲਈ ਕੰਮ ਕਰਨ ਦਾ ਸਿੱਧਾ ਅਤੇ ਤਾਜ਼ਾ ਤਜ਼ਰਬਾ ਲਿਆਏਗੀ।ਜੋ ਮੌਜੂਦਾ ਓਰੇਗਨ ਸੁਪਰੀਮ ਕੋਰਟ ਨੂੰ ਹੋਰ ਮਜ਼ਬੂਤ ਕਰੇਗੀ।“ਜਨ ਸੇਵਾ ਪ੍ਰਤੀ ਅਰੁਣਾ ਮਸੀਹ ਦਾ ਸਮਰਪਣ ਅਤੇ ਨਿਆਂ ਤੱਕ ਬਰਾਬਰ ਦੀ ਪਹੁੰਚ ਲਈ ਆਪਣੇ ਜਨੂੰਨ ਨੂੰ ਵੀ ਅਤੇ ਕਾਨੂੰਨੀ ਖੇਤਰ ਵਿੱਚ ਬਰਾਬਰੀ ਅਤੇ ਵਿਭਿੰਨਤਾ ਨੂੰ ਅੱਗੇ ਵਧਾਉਣ ਵਿੱਚ ਗਵਰਨਰ ਨੇ ਉਸਦੀ ਲੰਬੇ ਸਮੇਂ ਦੀ ਕੀਤੀ ਗਈ ਅਗਵਾਈ ਤੋਂ ਸੰਤੁਸਟ ਹਾ, ਅਰੁਣਾ ਮਸੀਹ ਨੇ ਕਿਹਾ ਕਿ ਮੈਂ ਸੁਪਰੀਮ ਕੋਰਟ ਦੇ ਜੱਜ ਵਜੋਂ ੳਰੇਗਨ ਦੇ ਲੋਕਾਂ ਲਈ ਉਹਨਾਂ ਓਦੂੰ ਨਿਰੰਤਰ ਸੇਵਾ ਦੀ ਉਮੀਦ ਕਰਦੀ ਹਾਂ।ਮਸੀਹ ਨੇ ਕਿਹਾ ਕਿ “ਅਦਾਲਤਾਂ ਤੱਕ ਬਰਾਬਰ ਪਹੁੰਚ ਨਾਗਰਿਕ ਅਧਿਕਾਰਾਂ ਦਾ ਮੁੱਦਾ ਹੈ,” ਮਸੀਹ ਨੇ ਕਿਹਾ,ਕਿ ਮੈ ਇੱਕ ਪੰਜਾਬੀ, ਭਾਰਤੀ ਪਿਤਾ ਅਤੇ ਬ੍ਰਿਟਿਸ਼ ਮਾਂ ਦੀ ਧੀ, ਹਾਂ ਜੋ ਪਿਛਲੇ 25 ਸਾਲਾਂ ਤੋਂ ਓਰੇਗਨ ਰਾਜ ਵਿੱਚ ਪ੍ਰੈਕਟਿਸਿੰਗ ਅਟਾਰਨੀ ਰਹੀ ਹਾਂ।