ਟਰੰਪ ਨੇ ਕਮਲਾ ਹੈਰਿਸ ਵਿਰੁਧ ਹਿੰਦੂ ਨੇਤਾ ਤੁਲਸੀ ਗਬਾਰਡ ਦੀ ਮਦਦ ਮੰਗੀ

ਨਿਊਯਾਰਕ : ਰਾਸ਼ਟਰਪਤੀ ਚੋਣ ਨੂੰ ਲੈ ਕੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਬਹਿਸ ਹੋਣ ਜਾ ਰਹੀ ਹੈ। ਟਰੰਪ ਨੇ ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਸ ਨੇ ਬਹਿਸ ਭਾਸ਼ਣ ਵਿਚ ਮਦਦ ਲਈ ਇਕ ਹਿੰਦੂ ਮਹਿਲਾ ਨੇਤਾ ਨੂੰ ਚੁਣਿਆ ਹੈ। ਟਰੰਪ ਨੇ ਆਪਣੇ ਹਮਲਿਆਂ ਨੂੰ ਤਿੱਖਾ ਕਰਨ ਲਈ ਸਾਬਕਾ ਡੈਮੋਕ੍ਰੇਟਿਕ ਕਾਂਗਰਸ ਵੂਮੈਨ ਅਤੇ ਹਿੰਦੂ-ਅਮਰੀਕੀ ਨੇਤਾ ਤੁਲਸੀ ਗਬਾਰਡ ਨੂੰ ਲਿਆਂਦਾ ਹੈ। ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ।

ਡੋਨਾਲਡ ਟਰੰਪ ਅਤੇ ਭਾਰਤੀ ਮੂਲ ਦੀ ਨੇਤਾ ਕਮਲਾ ਹੈਰਿਸ 10 ਸਤੰਬਰ ਨੂੰ ਏਬੀਸੀ ਨਿਊਜ਼ ਦੀ ਬਹਿਸ ਵਿੱਚ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਤੁਲਸੀ ਨੇ 2020 ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਛੱਡ ਦਿੱਤੀ ਅਤੇ ਟਰੰਪ ਦੇ ਸਮਰਥਕਾਂ ਵਿੱਚ ਆਪਣੇ ਆਪ ਨੂੰ ਇੱਕ ਸੇਲਿਬ੍ਰਿਟੀ ਦੇ ਰੂਪ ਵਿੱਚ ਮੁੜ ਸਥਾਪਿਤ ਕੀਤਾ। ਉਹ ਲੰਬੇ ਸਮੇਂ ਤੋਂ ਟਰੰਪ ਨਾਲ ਦੋਸਤੀ ਕਰ ਰਹੇ ਹਨ। ਕੁਝ ਸਮੇਂ ਤੋਂ ਉਨ੍ਹਾਂ ਦੇ ਅਫੇਅਰ ਨੂੰ ਲੈ ਕੇ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਤੁਲਸੀ ਗਬਾਰਡ ਨੇ ਕਮਲਾ ਹੈਰਿਸ ਨੂੰ ਸਟੇਜ ‘ਤੇ ਇੱਕ ਯਾਦਗਾਰ ਬਹਿਸ ਵਿੱਚ ਹਰਾਇਆ। ਟਰੰਪ ਦੀ ਬੁਲਾਰਾ ਕੈਰੋਲਿਨ ਲੇਵਿਟ ਨੇ ਇੱਕ ਈਮੇਲ ਵਿੱਚ ਤੁਲਸੀ ਗਬਾਰਡ ਦੀ ਭਾਗੀਦਾਰੀ ਦੀ ਪੁਸ਼ਟੀ ਕੀਤੀ, NYT ਨੇ ਰਿਪੋਰਟ ਦਿੱਤੀ।

Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...