ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ ਨੂੰ ਉਡਾਉਣ ਦੀ ਧਮਕੀ, ਆਸਟ੍ਰੇਲੀਆਈ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਆਸਟਰੇਲੀਆ ਵਿੱਚ ਇੱਕ ਪਾਕਿਸਤਾਨੀ ਮੂਲ ਦੇ ਵਿਅਕਤੀ ਨੂੰ ਮਲੇਸ਼ੀਆ ਏਅਰਲਾਈਨਜ਼ ਦੀ ਇੱਕ ਉਡਾਣ ਵਿੱਚ ਸਫ਼ਰ ਕਰਦੇ ਸਮੇਂ ਆਪਣੇ ਬੈਗ ਵਿੱਚ ਬੰਬ ਰੱਖਣ ਦਾ ਝੂਠਾ ਦਾਅਵਾ ਕਰਨ ਲਈ ਭਾਰੀ ਨੁਕਸਾਨ ਭੁਗਤਨਾ ਪਿਆ ਹੈ।

ਦਰਅਸਲ ਬੀਤੇ ਸੋਮਵਾਰ ਨੂੰ ਆਸਟ੍ਰੇਲੀਆ ਤੋਂ ਮਲੇਸ਼ੀਆ ਜਾਣ ਵਾਲੀ ਫਲਾਈਟ ‘ਚ ਬੰਬ ਰੱਖਣ ਦੀ ਅਫਵਾਹ ਫੈਲ ਗਈ ਸੀ, ਜਿਸ ਕਰਕੇ ਫਲਾਈਟ ‘ਚ ਹਲਚਲ ਮਚ ਗਈ। ਬਾਅਦ ਵਿੱਚ ਵਿਅਕਤੀ ਦਾ ਦਾਅਵਾ ਝੂਠਾ ਨਿਕਲਿਆ। ਇਸ ਦੇ ਨਾਲ ਹੀ ਆਸਟ੍ਰੇਲੀਆਈ ਅਧਿਕਾਰੀਆਂ ਨੇ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮੁਹੰਮਦ ਆਰਿਫ਼ ਵਜੋਂ ਹੋਈ ਹੈ, ਜੋ ਸਾਬਕਾ ਪਾਕਿਸਤਾਨੀ ਮਾਡਲ ਅਤੇ ਅਦਾਕਾਰ ਸੀ।

ਦੱਸ ਦਈਏ ਕਿ 45 ਸਾਲਾ ਆਰਿਫ ਨੇ ਦਾਅਵਾ ਕੀਤਾ ਕਿ ਸਿਡਨੀ ਤੋਂ ਕੁਆਲਾਲੰਪੁਰ ਜਾ ਰਹੀ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ ‘ਚ ਉਸ ਦੇ ਬੈਗ ‘ਚ ‘ਵਿਸਫੋਟਕ’ ਸੀ। ਇਸ ਤੋਂ ਬਾਅਦ ਉਹ ਜਹਾਜ਼ ਦੇ ਗਲਿਆਰੇ ‘ਚ ਖੜ੍ਹ ਕੇ ਧਾਰਮਿਕ ਗੱਲਾਂ ਕਰਨ ਲੱਗੇ।

ਇਸ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਹੈ। ਜਿਸ ਵਿੱਚ ਉਹ ਆਦਮੀ ਜਹਾਜ਼ ਦੇ ਕਿਨਾਰੇ ਵਿੱਚ ਨਮਾਜ਼ ਪੜ੍ਹਦਾ ਅਤੇ ਲੋਕਾਂ ਨਾਲ ਵਾਰ-ਵਾਰ ਅੱਲ੍ਹਾ ਪ੍ਰਤੀ ਵਫ਼ਾਦਾਰੀ ਦੀ ਗੱਲ ਕਰਦਾ ਦੇਖਿਆ ਗਿਆ। ਆਸਟ੍ਰੇਲੀਅਨ ਪੁਲਿਸ ਨੇ ਕਿਹਾ ਕਿ ਦੋਸ਼ੀ ਵੱਲੋਂ ਧਮਕੀ ਭਰੇ ਬਿਆਨ ਦਿੱਤੇ ਜਾਣ ਤੋਂ ਬਾਅਦ ਫਲਾਈਟ ਨੂੰ ਸਿਡਨੀ ਵਾਪਸ ਜਾਣਾ ਪਿਆ ਅਤੇ ਆਰਿਫ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਇਸਤੋਂ ਇਲਾਵਾ ਆਰਿਫ ਦੇ ਵਕੀਲ ਮੁਸਤਫਾ ਦਾਊਦੀ ਨੇ ਕਿਹਾ ਹੈ ਕਿ ਉਸ ਦੇ ਮੁਵੱਕਿਲ ਨੂੰ ਗੰਭੀਰ ਮਾਨਸਿਕ ਸਮੱਸਿਆ ਹੈ ਅਤੇ ਘਟਨਾ ਦੇ ਸਮੇਂ ਉਸ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ। ਮੁਹੰਮਦ ਆਰਿਫ 2002 ‘ਚ ਮਸ਼ਹੂਰ ਪਾਕਿਸਤਾਨੀ ਗਾਇਕ ਅਬਰਾਰ-ਉਲ-ਹੱਕ ਦੇ ਗੀਤ ‘ਪ੍ਰੀਤੋ’ ਦੇ ਮਿਊਜ਼ਿਕ ਵੀਡੀਓ ‘ਚ ਨਜ਼ਰ ਆਏ ਸਨ। ਉਸਦੀ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ, ਉਸਨੇ 2002 ਤੋਂ 2016 ਤੱਕ ਪਾਕਿਸਤਾਨ ਵਿੱਚ ਇੱਕ ਆਰਕੀਟੈਕਟ ਵਜੋਂ ਵੀ ਕੰਮ ਕਰਦਾ ਰਿਹਾ ਹੈ।

ਦੋਸ਼ੀ ‘ਤੇ ਜਹਾਜ਼ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਬਾਰੇ ਗਲਤ ਬਿਆਨ ਦੇਣ ਅਤੇ ਕੈਬਿਨ ਕਰੂ ਦੇ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਵਿਚ ਅਸਫਲ ਰਹਿਣ ਦਾ ਦੋਸ਼ ਲਗਾਇਆ ਗਿਆ ਹੈ। ਇਹਨਾਂ ਦੋਸ਼ਾਂ ਦੇ ਤਹਿਤ, ਦੋਸ਼ੀ ਨੂੰ 10 ਸਾਲ ਤੱਕ ਦੀ ਕੈਦ ਅਤੇ 15,000 ਆਸਟ੍ਰੇਲੀਅਨ ਡਾਲਰ (7,300 ਅਮਰੀਕੀ ਡਾਲਰ) ਤੋਂ ਵੱਧ ਦਾ ਜੁਰਮਾਨਾ ਹੋ ਸਕਦਾ ਹੈ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी