ਅਮਰੀਕਾ ਦੇ ਮਾਊਈ ਟਾਪੂ ‘ਤੇ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋ ਸਕਦੀ ਹੈ ਦੁੱਗਣੀ- ਗਵਰਨਰ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) -ਅਮਰੀਕਾ ਦੇ ਹਵਾਈ ਸੂਬੇ ਦੇ ਟਾਪੂ ਮਾਊਈ ‘ਤੇ ਜੰਗਲ ਨੂੰ ਲੱਗੀ ਅੱਗ ਤੋਂ ਪ੍ਰਭਾਵਿਤ ਇਕ ਤਿਹਾਈ ਹਿੱਸੇ ਵਿਚੋਂ ਹੀ ਲਾਸ਼ਾਂ ਲੱਭਣ ਦਾ ਕੰਮ ਮੁਕੰਮਲ ਹੋਇਆ ਹੈ ਤੇ ਬਾਕੀ ਦੋ ਤਿਹਾਈ ਹਿੱਸੇ ਵਿਚੋਂ ਅਜੇ ਲਾਪਤਾ ਲੋਕਾਂ ਦੀ ਭਾਲ ਕੀਤੀ ਜਾਣੀ ਹੈ। ਹੁਣ ਤੱਕ 101 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਹਵਾਈ ਦੇ ਗਵਰਨਰ ਜੋਸ਼ ਗਰੀਨ ਨੇ ਕਿਹਾ ਹੈ ਕਿ ਅਗਲੇ 10 ਦਿਨਾਂ ਵਿਚ ਸਮੁੱਚੇ ਸੜੇ ਖੇਤਰ ਵਿਚ ਲਾਪਤਾ ਲੋਕਾਂ ਨੂੰ ਲੱਭਣ ਦਾ ਕੰਮ ਮੁਕੰਮਲ ਹੋ ਸਕਦਾ ਹੈ ਤੇ ਮੌਤਾਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ। ਗਵਰਨਰ ਨੇ ਕਿਹਾ ਹੈ ਕਿ ਇਹ ਤਰਾਸਦੀ ਕਲਪਨਾ ਤੋਂ ਬਾਹਰ ਹੈ ਜੋ ਪਿਛਲੇ ਹਫਤੇ ਸ਼ੁਰੂ ਹੋਈ ਸੀ। ਉਨਾਂ ਕਿਹਾ ਕਿ ਅੱਗ ਤੋਂ ਸਭ ਤੋਂ ਵਧ ਪ੍ਰਭਾਵਿਤ ਪੱਛਮੀ ਮਾਊਈ ਦੇ ਲਾਹੈਨਾ ਖੇਤਰ ਵਿਚੋਂ ਜਿਆਦਾਤਰ ਲਾਸ਼ਾਂ ਖੁਲੀਆਂ ਥਾਵਾਂ, ਕਾਰਾਂ ਤੇ ਪਾਣੀ ਵਿਚੋਂ ਮਿਲੀਆਂ ਹਨ। ਉਨਾਂ ਕਿਹਾ ਕਿ ਲਾਸ਼ਾਂ ਲੱਭਣ ਲਈ ਹੋਰ ਟੀਮਾਂ ਤੇ ਸੂਹੀਆ ਕੁੱਤਿਆਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਗਰੀਨ ਨੇ ਇਹ ਵੀ ਕਿਹਾ ਕਿ ਲਾਪਤਾ ਲੋਕਾਂ ਦੀ ਗਿਣਤੀ ਬਾਰੇ ਸਥਿੱਤੀ ਸਪਸ਼ਟ ਨਹੀਂ ਹੈ ਕਿਉਂਕਿ ਬਹੁਤ ਸਾਰੇ ਲੋਕ ਆਪਣਾ ਘਰ ਬਾਰ ਸਭ ਕੁੱਝ ਛੱਡੇ ਕੇ ਦੌੜ ਗਏ ਸਨ  ਤੇ ਹੋ ਸਕਦਾ ਹੈ ਕਿ ਉਨਾਂ ਦੇ ਫੋਨ ਵੀ  ਅੱਗ ਦੀ ਭੇਟਾ ਹੋ ਚੁੱਕੇ ਹੋਣ ਇਸ ਲਈ ਉਨਾਂ ਨਾਲ ਸੰਪਰਕ ਕਰਨਾ ਸੰਭਵ ਨਹੀਂ ਹੈ। ਮਾਊਈ ਦੇ ਪੁਲਿਸ ਮੁੱਖੀ ਜੌਹਨ ਪੈਲਟੀਅਰ ਨੇ ਆਸ ਪ੍ਰਗਟਾਈ ਹੈ ਕਿ ਇਸ ਹਫਤੇ ਦੇ ਅੰਤ ਤੱਕ 85 ਤੋਂ 90% ਤੱਕ ਸੜੇ ਖੇਤਰ ਵਿਚ ਮ੍ਰਿਤਕਾਂ ਦੀ ਭਾਲ ਦਾ ਕੰਮ ਮੁਕੰਮਲ ਹੋ ਜਾਵੇਗਾ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...