ਅਸਪਾਇਰ ਐਰੋਬਿਕਸ ਐਂਡ ਡਾਂਸ ਇੰਸਟੀਟਿਊਟ ਵਲੋਂ ਕਰਵਾਇਆ ਸਮਾਰੋਹ
ਐਂਕਰਿੰਗ ਲੇਖਕ ਦਿਿਵਆ ਅਰੋੜਾ ਨੇ ਬਾਖੂਬੀ ਕੀਤੀ
ਅਸਪਾਇਰ ਐਰੋਬਿਕਸ ਐਂਡ ਡਾਂਸ ਇੰਸਟੀਟਿਊਟ ਵਲੋਂ ਸਥਾਨਲ ਹੋਟਲ ਨਰੂਲਾ ਵਿਖੇ ‘ਤੀਜ ਸੈਲੀਬ੍ਰੇਸ਼ਨ-2024’ ਡਾਇਰੈਕਟਰ ਰਿਸ਼ਬ ਅਨੇਜਾ ਅਤੇ ਐੱਮਡੀ ਰੇਖਾ ਦੀ ਅਗਵਾਈ ਹੇਠ ਧੂੰਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿਚ ਮਿਿਸਜ਼ ਪੰਜਾਬ ਜੋਤੀ, ਰਾਈਜਿੰਗ ਸੰਨ ਬਰਾਂਡਿੰਗ ਹੈੱਡ ਇੰਡੀਆ ਪੂਜਾ ਅਰੋੜਾ, ਐੱਨਐੱਸ ਲੁਕਸ ਸੈਲੂਨ ਐਂਡ ਅਕੈਡਮੀ ਦੀ ਐੱਮਡੀ ਜੋਤਸਨਾ ਸ਼ਰਮਾ, ਸੋਸ਼ਲ ਵਰਕਰ ਰਿਤੂ ਮਹਾਜਨ, ਸਰੂਚੀ ਅਰੋੜਾ ਅਸਿਸਟੈਂਟ ਪ੍ਰੋਫੈਸਰ ਆਫ ਖਾਲਸਾ ਕਾਲਜ, ਯੋਗਾ ਇੰਸਟ੍ਰਕਟਰ ਰਿਤੂ ਚੌਧਰੀ, ਸੁਰੂਚੀ ਗੁਪਤਾ ਐੱਮਡੀ ਗੁਪਤਾ ਸਰਜੀਕਲ, ਦਵੇਸਰ ਕੰਸਲਟੈਂਟਸ ਦੇ ਐੱਮਡੀ ਹਰਦੇਸ਼ ਸ਼ਰਮਾ, ਸੰਨੀ ਭਾਰਦਵਾਜ ਸਵਾਸਤਿਕ ਇੰਟਰਪ੍ਰਾਈਜ਼, ਸਮਾਜ ਸੇਵਕ ਅਮਨਦੀਪ ਸਿੰਘ ਅਤੇ ਗੋਲਡਨ ਸਿਟੀ ਤੋਂ ਅਰਸ਼ਦੀਪ ਸਿੰਘ ਸ਼ਾਮਿਲ ਹੋਏ। ਸਮਾਰੋਹ ਦੇ ਪ੍ਰਬੰਧਕ ਡਾਇਰੈਕਟਰ ਰਿਸ਼ਬ ਅਨੇਜਾ ਅਤੇ ਐੱਮਡੀ ਰੇਖਾ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਜੀ ਆਇਆ ਆਖਿਆ। ਇਸ ਖਾਸ ਸਮਾਰੋਹ ਵਿਚ ਸ਼ਹਿਰ ਦੀਆਂ ਪ੍ਰਮੁੱਖ ਔਰਤਾਂ ਦੇ ਨਾਲ-ਨਾਲ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮਾਰੋਹ ਦੀ ਐਂਕਰਿੰਗ ਲੇਖਕ ਦਿਿਵਆ ਅਰੋੜਾ ਨੇ ਬਾਖੂਬੀ ਕੀਤੀ ਅਤੇ ਵਿਲੱਖਣ ਅੰਦਾਜ ਨਾਲ ਔਰਤਾਂ ਦਾ ਮਨੋਰੰਜਨ ਕਰਦਿਆਂ ਅਮਿੱਟ ਛਾਪ ਛੱਡੀ। ਪੰਜਾਬੀ ਪਹਿਰਾਵੇ ਤੇ ਗਹਿਿਣਆਂ ਨਾਲ ਸੱਜੀਆਂ ਔਰਤਾਂ ਨੇ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਯਾਦ ਨੂੰ ਮੁੜ ਤਾਜਾ ਕਰ ਦਿੱਤਾ। ਇਸ ਦੌਰਾਨ ਔਰਤਾਂ ਦੇ ਮਨੋਰੰਜਨ ਲਈ ਵੱਖ-ਵੱਖ ਗੇਮਜ਼ ਖਿਡਾਈਆਂ ਗਈਆਂ ਅਤੇ ਰੈਂਪ ਵਾਕ ਵੀ ਕੀਤੀ ਗਈ। ਮਿਿਸਜ਼ ਪੰਜਾਬ ਜੋਤੀ, ਰਿਤੂ ਮਹਾਜਨ ਅਤੇ ਸਰੂਚੀ ਅਰੋੜਾ ਨੇ ਸਮਾਰੋਹ ਦੌਰਾਨ ਜੱਜਮੈਂਟ ਕਰਦਿਆਂ ਮਿਿਸਜ਼ ਤੀਜ ਪੂਜਾ, ਬੈਸਟ ਪੰਜਾਬਣ ਨਿਧੀ, ਬੈਸਟ ਵਾਕ ਅਨੂ, ਬੈਸਟ ਡਰੈੱਸ ਗਜਲ, ਬੈਸਟ ਡਾਂਸ ਪੂਰਨਿਮਾ ਤੇ ਦੀਪਿਕਾ ਮਦਾਨ, ਬੈਸਟ ਜਿਊਲਰੀ ਪ੍ਰੀਤੀ, ਬੈਸਟ ਹੇਅਰ ਸਟਾਈਲ ਮੀਨਾਕਸ਼ੀ ਚੁਣੀਆਂ ਗਈਆਂ। ਇਸ ਤੋਂ ਇਲਾਵਾ ਸੋਲ੍ਹਾ ਸ਼ਿੰਗਾਰ, ਕੌਂਫੀਡੈਂਟ, ਗਿੱਧਾ ਕੁਇਨ, ਬੈਸਟ ਅਟਾਇਰ, ਬੈਸਟ ਮਹਿੰਦੀ ਆਦਿ ਵੱਖ-ਵੱਖ ਟਾਈਟਲਾਂ ਨਾਲ ਔਰਤਾਂ ਨੂੰ ਨਿਵਾਜਿਆ ਗਿਆ। ਸਮਾਰੋਹ ਵਿਚ ਸ਼ਾਮਿਲ ਔਰਤਾਂ ਨੇ ਪੁਰਾਤਨ ਸੱਭਿਆਚਾਰ ਨੂੰ ਦਰਸਾਉਂਦੀਆਂ ਪੰਜਾਬੀ ਬੋਲੀਆਂ ਤੇ ਗਿੱਧੇ ਨਾਲ ਧਮਾਲ ਪਾ ਦਿੱਤੀ। ਜੇਤੂ ਰਹਿਣ ਵਾਲੀਆਂ ਔਰਤਾਂ ਨੂੰ ਵੱਖ-ਵੱਖ ਟਾਈਟਲ ਟੈਗ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਐੱਮਡੀ ਰੇਖਾ ਨੇ ਕਿਹਾ ਕਿ ਸਾਡਾ ਪੰਜਾਬੀ ਸੱਭਿਆਚਾਰਕ ਵਿਰਸਾ ਅਲੋਪ ਹੁੰਦਾ ਜਾ ਰਿਹਾ ਹੈ ਅਤੇ ਅਜਿਹੇ ਸਮਾਰੋਹ ਪੰਜਾਬੀ ਰੀਤੀ ਰਿਵਾਜਾਂ ਨੂੰ ਸੰਭਾਲਣ ਲਈ ਬਹੁਤ ਕਾਰਗਰ ਸਾਬਤ ਹੰੁਦੇ ਹਨ। ਮਿਿਸਜ਼ ਪੰਜਾਬ ਜੋਤੀ ਨੇ ਕਿਹਾ ਕਿ ਪੰਜਾਬ ਤਿਉਹਾਰਾਂ ਦੀ ਧਰਤੀ ਹੈ। ਪੰਜਾਬੀ ਸੱਭਿਆਚਾਰ ਵਿਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਰਾਈਜਿੰਗ ਸੰਨ ਬਰਾਂਡਿੰਗ ਹੈੱਡ ਇੰਡੀਆ ਪੂਜਾ ਅਰੋੜਾ ਅਤੇ ਐੱਨਐੱਸ ਲੁਕਸ ਸੈਲੂਨ ਐਂਡ ਅਕੈਡਮੀ ਦੀ ਐੱਮਡੀ ਜੋਤਸਨਾ ਸ਼ਰਮਾ ਨੇ ਕਿਹਾ ਕਿ ਪੰਜਾਬੀ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਜਿਉਂਦਾ ਰੱਖਣ ਲਈ ਸਾਡੀ ਨੌਜਵਾਨ ਪੀੜ੍ਹੀ ਨੂੰ ਪੁਰਾਤਨ ਰੀਤੀ ਰਿਜਾਵਾਂ ਤੇ ਸੱਭਿਆਚਾਰ ਦੇ ਹਰ ਪਹਿਲੂ ਤੋਂ ਜਾਣੂੰ ਹੋਣਾ ਬਹੁਤ ਜਰੂਰੀ ਹੈ। ਰਿਤੂ ਮਹਾਜਨ ਤੇ ਸਰੂਚੀ ਅਰੋੜਾ ਨੇ ਵੀ ਅਕੈਡਮੀ ਦੇ ਡਾਇਰੈਕਟਰ ਰਿਸ਼ਬ ਅਨੇਜਾ ਅਤੇ ਐੱਮਡੀ ਰੇਖਾ ਵਲੋਂ ਕਰਵਾਏ ਤੀਜ ਸਮਾਰੋਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮਾਰੋਹ ਬਹੁਤ ਹੀ ਯਾਦਗਾਰੀ ਰਿਹਾ ਹੈ। ਅੰਤ ਵਿਚ ਸਾਰੇ ਮਹਿਮਾਨਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ।