ਯਾਦਗਾਰੀ ਰਿਹਾ ਏਂਜਲ ਪੈਰਾਡਾਈਸ ਸਕੂਲ ਦਾ ਬੇਬੀ ਸ਼ੋਅ
ਏਂਜਲ ਪੈਰਾਡਾਈਸ ਸਕੂਲ ਵਲੋਂ ਵਿਰਸਾ ਵਿਹਾਰ ਵਿਖੇ ‘ਬੇਬੀ ਸ਼ੋਅ’ ਦਾ ਆਯੋਜਨ ਡਾਇਰੈਕਟਰ ਵਿਕਰਾਂਤ ਕਪੂਰ ਅਤੇ ਪ੍ਰਿੰਸੀਪਲ ਮੁਸਕਾਨ ਕਪੂਰ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਬੇਬੀ ਸ਼ੋਅ ਵਿਚ ਏਂਜਲ ਪੈਰਾਡਾਈਸ ਸਕੂਲ ਦੀਆਂ ਬ੍ਰਾਚਾਂ ਅਜੀਤ ਨਗਰ, ਕਬੀਰ ਪਾਰਕ, ਏਅਰਪੋਰਟ ਰੋਡ, ਗਾਰਡਨ ਇਨਕਲੇਵ ਅਤੇ ਬਸੰਤ ਐਵੀਨਿਊ ਦੇ ਵਿਿਦਆਰਥੀਆਂ ਤੋਂ ਇਲਾਵਾ ਹੋਰ ਬੱਚਿਆਂ ਨੇ ਵੀ ਹਿੱਸਾ ਲਿਆ। ਇਸ ਬੇਬੀ ਸ਼ੋਅ ਵਿਚ 6 ਮਹੀਨੇ ਤੋਂ 3 ਸਾਲ ਤੱਕ ਉਮਰ ਦੇ ਬੱਚੇ ਆਪਣੇ ਮਾਪਿਆਂ ਸੰਗ ਮੰਚ ’ਤੇ ਉਤਰੇ ਅਤੇ ਆਪਣੀਆਂ ਨੰਨੀਆਂ ਅਦਾਵਾਂ ਨਾਲ ਰੈਂਪ ਵਾਕ ਕਰਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ। ਬੱਚੇ ਵੱਖ-ਵੱਖ ਪਹਿਰਾਵਿਆਂ ਵਿਚ ਸੱਜੇ ਕੇ ਆਪਣੀ-ਆਪਣੀ ਪੇਸ਼ਕਾਰੀ ਦੇਣ ਪੁੱਜੇ। ਏਂਜਲ ਪੈਰਾਡਾਈਸ ਸਕੂਲ ਵਲੋਂ ਇਹ 59ਵਾਂ ਬੇਬੀ ਸ਼ੋਅ ਵਿਰਸਾ ਵਿਹਾਰ ਵਿਖੇ ਕਰਵਾਇਆ ਗਿਆ ਸੀ। ਇਸ ਮੌਕੇ ਵੱਡੀ ਗਿਣਤੀ ਵਿਚ ਬੱਚਿਆਂ ਨੇ ਉਤਸ਼ਾਹ ਪੂਰਵਕ ਭਾਗ ਲਿਆ। ਬੱਚਿਆਂ ਨੂੰ ਕਿਊਟ ਬੇਬੀ, ਹੈਲਥੀ ਬੇਬੀ, ਐਕਟਿਵ ਬੇਬੀ, ਸਮਾਰਟ ਬੇਬੀ ਆਦਿ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਰੋਹ ਪਿਛਲੇ 18 ਸਾਲਾਂ ਤੋਂ ਏਂਜਲ ਪੈਰਾਡਾਈਸ ਸਕੂਲ ਵਲੋਂ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਵਿਚ ਜੱਜਮੈਂਟ ਦੀ ਭੂਮਿਕਾ ਡਾ. ਅਮਰਜੀਤ ਸਿੰਘ ਸਚਦੇਵਾ, ਵਿਪਨ ਕੁਮਾਰ ਲੂੰਬਾ, ਜੋਤੀ, ਅਰਚਨਾ ਠਾਕੁਰ ਆਦਿ ਨੇ ਨਿਭਾਈ। ਸਾਰੇ ਬੱਚਿਆਂ ਦੀ ਪੇਸ਼ਕਾਰੀਆਂ ਨੇ ਮਹਿਮਾਨਾਂ ਤੇ ਦਰਸ਼ਕਾਂ ਦਾ ਮਨ ਮੋਹ ਲਿਆ। ਏਂਜਲ ਪੈਰਾਡਾਈਸ ਦੀ ਪ੍ਰਿੰਸੀਪਲ ਮੁਸਕਾਨ ਕਪੂਰ ਅਤੇ ਡਾਇਰੈਕਟਰ ਵਿਕਰਾਂਤ ਕਪੂਰ ਨੇ ਕਿਹਾ ਕਿ ਇਹ ਸਮਾਰੋਹ ਸਾਲ ਵਿਚ ਦੋ ਵਾਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਬੇਬੀ ਸ਼ੋਅ ਬੱਚਿਆਂ ਦਾ ਉਤਸ਼ਾਹ ਵਧਾਉਂਦੇ ਹਨ ਅਤੇ ਬੱਚਿਆਂ ਦੇ ਮੰਚ ’ਤੇ ਆਉਣ ਦਾ ਡਰ ਮਨ ’ਚੋਂ ਦੂਰ ਹੁੰਦਾ ਹੈ। ਇਹ ਸ਼ੋਅ ਆਪਣੇ ਆਪ ਵਿਚ ਇਕ ਅਜਿਹਾ ਸ਼ੋਅ ਹੈ, ਜਿਹੜਾ ਕਿ ਏਨੀ ਛੋਟੀ ਉਮਰ ਦੇ ਬੱਚਿਆਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਦਿੰਦਾ ਹੈ। ਇਹ ਦੇਖ ਕੇ ਬੱਚਿਆਂ ਦੇ ਮਾਤਾ-ਪਿਤਾ ਦੇ ਮਨ ਨੂੰ ਵੀ ਬਹੁਤ ਖੁਸ਼ੀ ਮਿਲਦੀ ਹੈ