ਅਮਰੀਕਾਦੇ ਸੂਬੇ ਯੂਟਾਹ ਆਉਣ ਤੇ ਰਾਸ਼ਟਰਪਤੀ ਨੂੰ ਸਿਝ ਲੈਣ ਦੀਆਂ ਧਮਕੀਆਂ ਦੇਣ ਵਾਲਾ ਵਿਅਕਤੀ ਐਫ ਬੀ ਆਈ ਹੱਥੋਂ ਮਾਰਿਆ ਗਿਆ

* ਇਸ ਤੋਂ ਕੁਝ ਘੰਟੇ ਬਾਅਦ ਬਾਈਡਨ ਯੂਟਾ ਪੁੱਜੇ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਯੂਟਾਹ ਰਾਜ ਦਾ ਇਕ ਵਿਅਕਤੀ ਜਿਸ ਨੇ ਰਾਸ਼ਟਰਪਤੀ ਜੋ ਬਾਈਡਨ ਵਿਰੁੱਧ ਧਮਕੀ ਭਰੇ ਬਿਆਨ ਦਿੱਤੇ ਸਨ, ਐਫ ਬੀ ਆਈ ਏਜੰਟਾਂ ਹੱਥੋਂ ਉਸ ਵੇਲੇ ਮਾਰਿਆ ਗਿਆ ਜਦੋਂ ਉਹ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਟਾਹ ਦੇ ਪ੍ਰੋਵੋ ਸ਼ਹਿਰ ਦੇ ਵਾਸੀ 75 ਸਾਲਾ ਕਰੈਗ ਡੇਲੀਊ ਰਾਬਰਟਸਨ ਨੇ ਰਾਸ਼ਟਰਪਤੀ ਦੇ ਯੂਟਾਹ ਦੌਰੇ ‘ਤੋਂ ਪਹਿਲਾਂ ਧਮਕੀ ਭਰੇ ਬਿਆਨ ਦਿੱਤੇ ਸਨ ਜਿਨਾਂ ਵਿਚ ਰਾਸ਼ਟਰਪਤੀ ਨਾਲ ਸਿਝ ਲੈਣ ਦੀ ਗੱਲ ਕਹੀ ਗਈ ਸੀ। ਉਸ ਵਿਰੁੱਧ ਬੀਤੇ ਮੰਗਲਵਾਰ ਰਾਸ਼ਟਰਪਤੀ ਨੂੰ ਧਮਕੀਆਂ ਦੇਣ ਨਾਲ ਸਬੰਧਤ ਦੋਸ਼ ਆਇਦ ਕੀਤੇ ਗਏ ਸਨ। ਪ੍ਰਾਪਤ ਵੇਰਵੇ ਅਨੁਸਾਰ ਜਦੋਂ ਐਫ ਬੀ ਆਈ ਏਜੰਟ ਵਾਰੰਟ ਲੈ ਕੇ ਰਾਬਰਟਸਨ ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਘਰ ਪੁੱਜੇ ਤਾਂ ਇਸ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਦੌਰਾਨ ਰਾਬਰਟਸਨ ਮਾਰਿਆ ਗਿਆ। ਐਫ ਬੀ ਆਈ ਨੇ ਗੋਲੀ ਚੱਲਣ ਸਬੰਧੀ ਕੋਈ ਵੇਰਵਾ ਜਾਰੀ ਨਹੀਂ ਕੀਤਾ ਹੈ। ਗੋਲੀਬਾਰੀ ਦੀ ਜਾਂਚ ਐਫ ਬੀ ਆਈ ਦੀ ਇੰਸਪੈਕਸ਼ਨ ਡਵੀਜਨ ਕਰੇਗੀ। ਰਾਬਰਟਸਨ ਵਿਰੁੱਧ ਆਇਦ ਕੀਤੇ ਦੋਸ਼ਾਂ ਅਨੁਸਾਰ ਉਸ ਨੇ ਆਪਣੇ ਫੇਸ ਬੁੱਕ ਖਾਤੇ ‘ਤੇ ਲੰਘੇ ਐਤਵਾਰ ਲਿਖਿਆ ਸੀ ” ਮੈ ਸੁਣਿਆ ਹੈ ਬਾਈਡਨ ਯੂਟਾਹ ਆ ਰਿਹਾ ਹੈ। ਮੈ ਐਮ 24 ਸਨਾਈਪਰ ਰਾਈਫਲ ਤੋਂ ਮਿੱਟੀ ਝਾੜ ਰਿਹਾ ਹਾਂ। ਜੀ ਆਇਆਂ ਨੂੰ।” ਰਾਸ਼ਟਰਪਤੀ  ਯੂਟਾਹ ਪੁੱਜੇ–ਐਫ ਬੀ ਆਈ ਏਜੰਟਾਂ ਹੱਥੋਂ ਪ੍ਰੋਵੋ ਸ਼ਹਿਰ ਵਿਚ ਰਾਬਰਟਸਨ ਦੀ ਹੋਈ ਮੌਤ ਤੋਂ ਕੁਝ ਘੰਟੇ ਬਾਅਦ ਰਾਸ਼ਟਰਪਤੀ ਦੁਪਹਿਰ ਬਾਅਦ ਉਟਾਹ ਪੁੱਜੇ। ਏਅਰ ਫੋਰਸ ਦਾ ਜਹਾਜ਼ ਪ੍ਰੋਵੋ ਤੋਂ ਤਕਰੀਬਨ 50 ਮੀਲ ਦੂਰ ਸਾਲਟ ਲੇਕ ਸਿਟੀ ਵਿਚ ਰੋਲੈਂਡ ਆਰ ਰਾਈਟ ਏਅਰ ਨੈਸ਼ਨਲ ਗਾਰਡ ਬੇਸ ‘ਤੇ ਰਾਸ਼ਟਰਪਤੀ ਨੂੰ ਲੈ ਕੇ ਸ਼ਾਮ 4.24 ਵਜੇ ਉਤਰਿਆ। ਫੌਜੀ ਅਧਿਕਾਰੀਆਂ ਨੇ ਉਨਾਂ ਨੂੰ ਜੀ ਆਇਆਂ ਕਿਹਾ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...