ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਕੈਲੇਫੋਰਨੀਆ ਦੇ ਸ਼ਹਿਰ ਨਿਊਵਰਕ ਦੇ ਹੋਟਲ ਵੈਡੰਮ ਗਾਰਡਨ ਵਿਖੇ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਦੇ ਜੀਵਨ ਅਤੇ ਸ਼ਹੀਦੀ ਤੇ ਭਾਈ ਬਲਜੀਤ ਸਿੰਘ ਖ਼ਾਲਸਾ ਹੋਰਾਂ ਦੀ ਲਿਖੀ ਕਿਤਾਬ “ਰੌਸ਼ਨ ਦਿਮਾਗ਼ ਭਾਈ ਹਰਮਿੰਦਰ ਸਿੰਘ ਸੰਧੂ” ਰਲੀਜ ਕੀਤੀ ਗਈ ਇਸ ਰਲੀਜ ਸਮਾਰੋਹ ਵਿੱਚ ਦੂਰੋਂ ਨੇੜਿਓਂ ਵੱਖ ਵੱਖ ਸਖਸ਼ੀਅਤਾਂ ਨੇ ਭਰਵੀਂ ਹਾਜਰੀ ਭਰੀ ਜਿਨਾਂ ਚ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਲੇਫੋਰਨੀਆਂ, ਸਿੱਖ ਸੰਗਤ ਬੇ ਏਰੀਆ , ਸਿੱਖਜ ਫਾਰ ਜਸਟਿਸ, ਗੁਰਦਵਾਰਾ ਸਾਹਿਬ ਸੈਨ ਹੋਜੇ ਕਮੇਟੀ ,ਗੁਰਦਵਾਰਾ ਸਾਹਿਬ ਹੇਵਰਡ ਕਮੇਟੀ , ਤੋ ਇਲਾਵਾ ਸ਼ਹੀਦ ਪਰਿਵਾਰਾਂ ਅਤੇ ਫੈਡਰੇਸਨ ਦੀ ਪ੍ਰਜੀਡੀਅਮ ਮੈਂਬਰ ਸਵਰਗਵਾਸੀ ਭਾਈ ਸਤਵਿੰਦਰ ਸਿੰਘ ਭੋਲ਼ਾ ਦੇ ਬੱਚੇ ਅਤੇ ਸੁਪਤਨੀ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੋਰਾਨ ਬੁਲਾਰਿਆ ਨੇ ਕਿਤਾਬ ਦੀ ਲੋੜ ਕਿਉ ਅਤੇ ਭਰਾ ਮਾਰੂ ਮੁਹਿੰਮ ਤੇ ਵਿਚਾਰ ਰੱਖੇ ਬੁਲਾਰਿਆ ਵਿੱਚ ਪ੍ਰੀਤਮ ਸਿੰਘ ਜੋਗਾ ਨੰਗਲ ਮਹੇਸਇੰਦਰ ਸਿੰਘ ਗੁਲਾਬਗੜ ਓਸ ਸਮੇਂ ਦੇ ਫੈਡਰੇਸ਼ਨ ਦੇ ਦਫ਼ਤਰ ਸਕੱਤਰ ਸਾਬੀ ਸਿੰਘ ਸਿੱਖ ਫਾਰ ਜਸਟਿਸ ਜਰਨੈਲ ਸਿੰਘ ਸਟਾਕਟਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਰਮਜੀਤ ਸਿੰਘ ਦਾਖਾ ਰੁਪਿੰਦਰ ਸਿੰਘ ਟਿਵਾਣਾ ਲਖਵੀਰ ਸਿੰਘ ਪਟਵਾਰੀ ਸਿੱਖ ਫਾਰ ਜਸਟਿਸ ਗੁਰਚਰਨ ਸਿੰਘ ਮਾਨ ਸਿੱਖ ਸੰਗਤ ਬੇ ਏਰੀਆ ਤੇਜਿੰਦਰ ਸਿੰਘ ਰੰਧਾਵਾ ਫਰੈਜਨੋ ਅਤੇ ਉੱਘੇ ਸਿੱਖ ਆਗੂ ਭਾਈ ਗੁਰਮੀਤ ਸਿੰਘ ਖ਼ਾਲਸਾ ਹੋਰਾਂ ਨੇ ਸੰਬੋਧਨ ਕੀਤਾ । ਇਸ ਉਪਰੰਤ ਬੀਬੀ ਸਰਵਰਿੰਦਰ ਕੌਰ ਸੁਪਤਨੀ ਭਾਈ ਸਤਵਿੰਦਰ ਸਿੰਘ ਭੋਲ਼ਾ ਅਤੇ ਸ਼ਹੀਦ ਸ਼ਮਸ਼ੇਰ ਸਿੰਘ ਮੂੰਡਖੇੜਾ ਦੇ ਬੇਟੇ ਨੂੰ ਪਤਵੰਤਿਆਂ ਵੱਲੋਂ ਕਿਤਾਬ ਭੇਟ ਕੀਤੀ ਗਈ ਇਸ ਸਮਾਗਮ ਤੇ ਸਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਕਿਤਾਬ ਸੰਬੰਧੀ ਵੀਡੀਓ ਸੰਦੇਸ਼ ਅਤੇ ਕਿਤਾਬ ਦੇ ਲੇਖਕ ਦਾ ਸੰਗਤਾਂ ਦੇ ਨਾਮ ਵੀਡੀਓ ਸੰਦੇਸ਼ ਵੀ ਸੰਗਤਾਂ ਨੇ ਸੁਣਿਆ। ਸੰਗਤਾਂ ਨੇ ਇਸ ਮੌਕੇ ਸੰਗਤਾਂ ਦੇ ਕਿਤਾਬਾਂ ਦੀ ਖ਼ਰੀਦਣ ਤੋਂ ਸਾਫ ਦਿਸਦਾ ਸੀ ਕਿ ਜੋ ਪਿਆਰ ਭਾਈ ਸੰਧੂ ਨੂੰ ਓਹਦੇ ਇਸ ਧਰਤੀ ਤੋਂ ਚੱਲੇ ਜਾਣ ਤੋਂ ਤਿੰਨ ਦਹਾਕੇ ਬਾਅਦ ਵੀ ਮਿਲ ਰਿਹਾ ਓਹ ਪਿਆਰ ਦਰਸਾਉਂਦਾ ਸੀ ਕਿ ਭਾਈ ਸੰਧੂ ਸ਼ਹੀਦੀ ਤੋਂ ਪਹਿਲਾਂ ਲੋਕਾਂ ਚ ਕਿੰਨੀ ਹਰਮਨ ਪਿਆਰਤਾ ਹੋਵੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਅਜਿਹੇ ਸਮਾਗਮ ਕੈਲੇਫੋਰਨੀਆ ਵਿੱਚ ਆਉਣ ਵਾਲੇ ਦਿਨਾਂ ਚ ਹੋਰ ਵੀ ਕੀਤੇ ਜਾਣਗੇ