ਕਿਹਾ- ਬਾਹਰਲੇ ਪੈਰਾਸ਼ੂਟ ਉਮੀਦਵਾਰ ਨੂੰ ਟਿਕਟ ਦਿੱਤੀ ਤਾਂ ਕਰਨਗੇ ਡੱਟ ਕੇ ਵਿਰੋਧ
ਲੁਧਿਆਣਾ – ਬੀਤੇ ਦਿਨੀ ਲੁਧਿਆਣਾ ਹਲਕਾ ਪੱਛਮੀ ਦੇ ਵਾਰਡ ਨੰਬਰ 56 ‘ਚ ਵਰਕਰਾਂ ਨੇ ਇਕ ਮੀਟਿੰਗ ਰੱਖੀ ਜਿਸ ਵਿਚ ਮੰਗ ਕੀਤੀ ਕਿ ਨਗਰ ਨਿਗਮ ਚੋਣਾਂ ‘ਚ ਟਿਕਟ ਪਾਰਟੀ ਵਰਕਰ ਨੂੰ ਹੀ ਦਿੱਤੀ ਜਾਵੇ ਨਹੀਂ ਤਾਂ ਬਾਹਰਲੇ ਬੰਦੇ ਦਾ ਵਿਰੋਧ ਕੀਤਾ ਜਾਵੇਗਾ।
ਵਰਕਰਾਂ ਨੇ ਮੰਗ ਕੀਤੀ ਕਿ ਪਾਰਟੀ ਵਾਰਡ ਦੇ ਹੀ ਕਿਸੇ ਸੇਵਾਦਾਰ ਨੂੰ ਟਿਕਟ ਦੇਵੇ। ਉਨ੍ਹਾਂ ਕਿਹਾ ਕਿ ਵਿਧਾਨ ਸਭ ਚੋਣਾਂ ਵਿਚ ਵਰਕਰਾਂ ਨੇ ਦਿਨ ਰਾਤ ਮਿਹਨਤ ਕਰਕੇ ਪਾਰਟੀ ਉਮੀਦਵਾਰਾਂ ਦੇ ਹਕ਼ ਵਿਚ ਭਰਵਾਂ ਪ੍ਰਚਾਰ ਕਰਕੇ ਜਿੱਤ ਦਿਵਾਈ ਸੀ। ਹੁਣ ਪਾਰਟੀ ਹਾਈਕਮਾਂਡ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਪਾਰਟੀ ਵਰਕਰਾਂ ਦੇ ਨਾਲ ਕੋਈ ਵਿਤਕਰਾ ਨਾ ਕਰਦੇ ਹੋਏ ਪਾਰਟੀ ਵਰਕਰ ਨੂੰ ਹੀ ਉੱਮੀਦਵਾਰ ਦੀ ਟਿਕਟ ਦੇਵੇ ਤਾਂ ਜੋ ਵਰਕਰਾਂ ਵਿਚ ਜੋਸ਼ ਬਰਕਰਾਰ ਰਹੇ। ਉਨ੍ਹਾਂ ਕਿਹਾ ਕਿ ਹਲਕਾ ਪੱਛਮੀ ਦੇ ਵਿਚ ਵਾਰਡ ਨੰਬਰ 56 ਵਿਚ ਵਾਰਡ ਇੰਚਾਰਜ ਸਮੇਤ ਫਾਉਂਡਰ ਮੈਂਬਰ ਅਤੇ ਵਾਰਡ 56 ਦੇ ਸੇਵਾਦਾਰ ਸਾਰੇ ਹੀ ਨਗਰ ਨਿਗਮ ਦੀ ਆ ਰਹੀ ਚੋਣਾਂ ਚ ਟਿਕਟ ਦੇ ਦਾਅਵੇਦਾਰ ਹਨ।
ਇਸ ਮੀਟਿੰਗ ਵਿਚ ਵਾਰਡ 56 ਇੰਚਾਰਜ ਬਲਵਿੰਦਰ ਸਿੰਘ, ਫਾਊਂਡਰ ਮੈਂਬਰ ਰਵੀ ਸਚਦੇਵਾ , ਵਾਰਡ ਸੇਵਾਦਾਰ ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ , ਵਾਰਡ ਸੇਵਾਦਾਰ ਜਤਿੰਦਰ ਸਿੰਘ ਖੰਗੂੜਾ , ਫਾਊਂਡਰ ਮੇਂਬਰ ਰੁਪਿੰਦਰ ਸਿੰਘ ਸਰਪੰਚ , ਫਾਊਂਡਰ ਮੈਂਬਰ ਜਗਦੀਪ ਸਿੰਘ ਘੁੰਮਣ ਅਤੇ ਜਗਰੂਪ ਸਿੰਘ ਚੀਨ ਆਦਿ ਮੌਜੂਦ ਸਨ।