100 ਸਾਲ ਪਹਿਲਾਂ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਵੱਲੋਂ ਕੀਤੇ ਐਲਾਨ ਸ੍ਰੀ ਚਰਨ ਛੋਹ ਗੰਗਾ ਵਿਖੇ ਜਾਰੀ-ਸੰਤ ਸੁਰਿੰਦਰ ਦਾਸ
*ਰਾਗੀ, ਢਾਡੀ, ਕਵੀਸ਼ਰੀ ਅਤੇ ਲੇਖਕ ਸਾਡੇ ਸਤਿਗੁਰਾਂ ਨੂੰ ਸਤਿਗੁਰੂ ਨਾਲ ਹੀ ਸੰਬੋਧਨ ਕਰਨ-ਸੰਤ ਸਤਵਿੰਦਰ ਹੀਰਾ
ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਹੋਈ ਅਰਦਾਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ‘ਚ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਵੇਰ ਦੀ ਪ੍ਰਭਾਤ ਫੇਰੀ ਮੌਕੇ ਸੰਗਤਾਂ ਨੇ ਚਰਨ ਗੰਗਾ ‘ਤੇ ਪਰਿਕਰਮਾ ਕਰਦੇ ਹੋਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਜਾਪ ਕੀਤਾ ਜਿਸ ਨਾਲ ਸਾਰਾ ਇਲਾਕਾ ਸਤਿਗੁਰਾਂ ਦੀ ਮਹਿੰਮਾ ਵਿਚ ਰੰਗਿਆ ਗਿਆ। ਇਸ ਮੌਕੇ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਸੰਤ ਗਿਰਧਾਰੀ ਲਾਲ ਮੁੱਖ ਗ੍ਰੰਥੀ, ਸੰਤ ਦਿਆਲ ਚੰਦ ਅਤੇ ਸੰਤ ਕਰਮ ਚੰਦ ਜੀ ਨੇ ਸੰਗਤਾਂ ਨੂੰ ਸਤਿਸੰਗ ਰਾਹੀਂ ਆਦਿ ਧਰਮ ਨਾਲ ਜੋੜਿਆ। ਇਸ ਮੌਕੇ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਕਬੀਰ ਜੀ, ਸਤਿਗੁਰੂ ਨਾਮਦੇਵ ਜੀ ਅਤੇ ਭਗਵਾਨ ਵਾਲਮੀਕਿ ਜੀ ਸਾਡੇ ਸਤਿਗੁਰੂ ਹਨ ਅਤੇ ਰਹਿੰਦੀ ਦੁਨੀਆਂ ਤੱਕ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਐਲਾਨ ਆਦਿ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਅੱਜ ਤੋਂ 100 ਸਾਲ ਪਹਿਲਾਂ ਆਦਿ ਧਰਮ ਮੰਡਲ ਦੀ ਸਥਾਪਨਾ ਮੌਕੇ ਹੀ ਕਰ ਦਿੱਤਾ ਸੀ ਜੋ ਕਿ ਸ੍ਰੀ ਚਰਨ ਛੋਹ ਗੰਗਾ ਤੋਂ ਅੱਜ ਵੀ ਜਾਰੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ 100 ਸਾਲ ਪਹਿਲਾਂ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਵੱਲੋਂ ਕੀਤੇ ਐਲਾਨ ਅੱਜ ਵੀ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸੰਗਤਾਂ ਤੱਕ ਪਹੁੰਚਾਏ ਜਾ ਰਹੇ ਹਨ ਜਿਨ੍ਹਾਂ ਦੇ ਅਨੁਸਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਹਰੇਕ ਧਾਰਮਿਕ ਅਸਥਾਨ ‘ਤੇ ਇਹ ਜਾਰੀ ਹਨ। ਰਾਗੀ, ਢਾਡੀ, ਕਵੀਸ਼ਰੀ ਅਤੇ ਲੇਖਕ ਸਾਡੇ ਸਤਿਗੁਰੂਾਂ ਨੂੰ ਹਰ ਸਟੇਜ ਤੋਂ ਸਤਿਗੁਰੂ ਸ਼ਬਦ ਨਾਲ ਹੀ ਸੰਬੋਧਨ ਕਰਨ।