Ludhiana (ਰਛਪਾਲ ਸਹੋਤਾ) ਆਮ ਆਦਮੀ ਦੀ ਸਰਕਾਰ ਜਦੋਂ ਦੀ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਆਮ ਲੋਕਾਂ ਨੂੰ ਸਹੀ ਢੰਗ ਨਾਲ ਸਹੂਲਤਾਂ ਦੇਣ ਲਈ ਅਤੇ ਪੈਡਿੰਗ ਪਏ ਕੰਮਾਂ ਨੂੰ ਜਲਦ ਪੂਰਾ ਕਰਨ ਲਈ ਵਚਨਬੱਧ ਹੈ।ਇਹਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਆਮ ਲੋਕਾਂ ਨਾਲ ਗੱਲਬਾਤ ਦੌਰਾਨ ਸਾਝਾਂ ਕੀਤਾ, ਕਾਫੀ ਲੰਮੇ ਸਮੇਂ ਤੋਂ ਪਿੰਡ ਮੰਝਫੱਗੂਵਾਲ ਦੀ ਪਾਣੀ ਵਾਲੀ ਟੈਕੀਂ ਦੇ ਪਾਇਪਾਂ ਦੀ ਮੁਰੰਮਤ ਪੈਡਿੰਗ ਪਈ ਸੀ, ਕੋਈ ਵੀ ਪ੍ਰਸ਼ਾਸਨਕ ਅਧਿਕਾਰੀ ਅਤੇ ਸਬੰਧਤ ਵਿਭਾਗ ਧਿਆਨ ਨਹੀ ਦੇ ਰਿਹਾ ਸੀ। ਪਰ ਹੁਣ ਆਮ ਆਦਮੀ ਸਰਕਾਰ ਬਣਨ ਤੇ ਇਹਨਾਂ ਕੰਮਾਂ ਨੂੰ ਮੁਕੰਮਲ ਕੀਤਾ ਜਾ ਰਿਹਾ ਹੈ। ਪਿੰਡ ਮੰਝਫੱਗੂਵਾਲ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਗ੍ਰਾਮ ਪੰਚਾਇਤ ਮੰਝਫੱਗੂਵਾਲ ਵੱਲੋਂ ਪਾਣੀ ਟੈਕੀ ਦੇ ਪਾਇਪਾਂ ਦੀ ਮੁਰੰਮਤ ਲਈ ਵਾਟਰ ਸਪਲਾਈ ਵਿਭਾਗ ਦੇ ਕਰਮਚਾਰੀ ਤੇ ਜੇ•ਸੀ•ਬੀ ਮਸ਼ੀਨ ਲਗਾਈ ਗਈ ਹੈ। ਪਾਇਪਾਂ ਦੀ ਮੁਰੰਮਤ ਦਾ ਕੰਮ ਜੇ•ਈ• ਰਾਜੇਸ਼ ਕੁਮਾਰ (ਵਾਟਰ ਸਪਲਾਈ ਵਿਭਾਗ) ਇਹਨਾਂ ਦੀ ਟੀਮ ਦੀ ਦੇਖਰੇਖ ਵਿੱਚ ਸੁਰੂ ਕਰਵਾਇਆ ਗਿਆ, ਜੇ•ਈ ਰਾਜੇਸ਼ ਕੁਮਾਰ ਨੇ ਪ੍ਰੈੱਸ ਨੂੰ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਪਾਣੀ ਵਾਲੀ ਟੈਂਕੀ ਦੀ ਸਫਾਈ ਵੀ ਜਰੂਰੀ ਹੈ ਇਸ ਕਰਕੇ ਪਾਣੀ ਵਾਲੀ ਟੈਕੀ ਦੀ ਸਫਾਈ ਦਾ ਕੰਮ ਵੀ ਜਲਦ ਕਰਵਾਇਆ ਜਾਵੇਗਾ। ਇਸ ਮੌਕੇ ਆਮ ਆਦਮੀ ਦੇ ਪਾਰਟੀ ਵਰਕਰ, ਗ੍ਰਾਮ ਪੰਚਾਇਤ ਮੰਝਫੱਗੂਵਾਲ ਅਤੇ ਪਿੰਡ ਦੇ ਵਾਸੀ ਮੌਜੂਦ ਸਨ।