Ludhiana ( ਰਛਪਾਲ ਸਹੋਤਾ ) ਲੋਕ ਸੰਪਰਕ ਅਫਸਰ ਭ੍ਰਿਸ਼ਟਾਚਾਰੀ ਹਾਕਮ ਥਾਪਰ ਦੇ ਕੀਤੇ ਘੋਟਾਲਿਆਂ ਦੇ ਪੋਲ ਖੋਲ ਕੇ ਨਿਡਰ ਪੱਤਰਕਾਰ ਸ਼ਰਮਿੰਦਰ ਸਿੰਘ ਨੇ ਪੱਤਰਕਾਰਿਤਾ ਦੇ ਇਤਿਹਾਸ ਵਿੱਚ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ। ਇਸ ਸਬੰਧੀ ਜਰਨਲਿਸਟ ਪ੍ਰੈਸ ਕਲੱਬ ਦੇ ਸਰਪ੍ਰਸਤ ਜੇ. ਐਸ. ਸਿੱਧੂ ਨੇ ਦਸਿਆ ਕਿ ਸੀਨੀਅਰ ਪੱਤਰਕਾਰ ਸ਼ਰਮਿੰਦਰ ਸਿੰਘ ਨੇ ਆਪਣੀ ਜਾਨ ਜੋਖਿਮ ਵਿਚ ਪਾਕੇ ਭ੍ਰਿਸ਼ਟਾਚਾਰੀ ਅਫਸਰ ਹਾਕਮ ਥਾਪਰ ਦੇ ਕੀਤੇ ਘੋਟਾਲਿਆਂ ਦਾ ਤਕਰੀਬਨ ਤਿੰਨ ਸਾਲ ਤੋਂ ਰਿਕਾਰਡ ਇਕੱਠਾ ਕਰਨ ਲਈ ਲਾਏ। ਉਸ ਦੋਰਾਨ ਉਨ੍ਹਾਂ ਨੇ ਵੱਖ – ਵੱਖ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਸ ਅਧਿਕਾਰੀ ਤੇ ਕਾਨੂੰਨੀ ਤੋਰ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ। ਪਰ ਹੁਣ ਤੱਕ ਕਿਸੇ ਵੀ ਵਿਭਾਗ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਜਿਸ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਸਾਰੇ ਵਿਭਾਗ ਇਸ ਭ੍ਰਿਸ਼ਟਾਚਾਰ ਕਰਨ ਵਾਲੇ ਅਫ਼ਸਰ ਹਾਕਮ ਥਾਪਰ ਨੂੰ ਬਚਾ ਰਹੇ ਸਨ। ਪਰ ਹੁਣ ਉਮੀਦ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਜਨਹਿਤ ਨੀਤੀਆਂ ਨੂੰ ਦੇਖਦਿਆਂ ਹੁਣ ਵਿਭਾਗਾਂ ਦੇ ਉੱਚ ਅਧਿਕਾਰੀ ਭ੍ਰਿਸ਼ਟ ਅਫਸਰ ਹਾਕਮ ਥਾਪਰ ਅਤੇ ਉਸ ਦੇ ਸਹਿਪਾਠੀਆਂ ਤੇ ਕਾਨੂੰਨੀ ਕਾਰਵਾਈ ਕਰਨ ਲਈ ਕੋਈ ਕੋਤਾਹੀ ਨਹੀਂ ਵਰਤਣਗੇ। ਇਸ ਮੋਕੇ ਉਨ੍ਹਾਂ ਨੇ ਸਮੂਹ ਪੱਤਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਨਿਡਰਤਾ ਨਾਲ ਪੱਤਰਕਾਰਿਤਾ ਕਰਨ ਜਿਸ ਤਰ੍ਹਾਂ ਸੀਨੀਅਰ ਪੱਤਰਕਾਰ ਸ਼ਰਮਿੰਦਰ ਸਿੰਘ ਕਰ ਰਹੇ ਹਨ । ਇਸ ਜਾਂਬਾਜ਼ ਪੱਤਰਕਾਰ ਦਾ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਉਨ੍ਹਾਂ ਦੇ ਬਹਾਦੁਰੀ ਨੂੰ ਦੇਖਦਿਆ ਪ੍ਰੈਸ ਕਲੱਬ ਦੇ ਪ੍ਰਧਾਨ ਮਨਜੀਤ ਮਾਨ, ਪ੍ਰਿਤਪਾਲ ਸਿੰਘ, ਸਰਪੰਚ ਕੁਲਦੀਪ ਕੁਮਾਰ, ਸਰਬਜੀਤ ਕੌਰ ਧਾਮੀ, ਸਤਵਿੰਦਰ ਸਿੰਘ, ਇੰਦਰਜੀਤ ਵਰਮਾ , ਕੁਲਵਿੰਦਰ ਕਟੋਚ ਤੇ ਹੋਰਾਂ ਨੇ ਸਨਮਾਨ ਕੀਤਾ। ਸਰਦਾਰ ਜੇ.ਐਸ. ਸੰਧੂ. ਨੇ ਕਿਹਾ ਕਿ ਨਿਡਰਤਾ ਤੇ ਇਮਾਨਦਾਰੀ ਨਾਲ ਪੱਤਰਕਾਰਿਤਾ ਕਰਨ ਨਾਲ ਪੱਤਰਕਾਰ ਦੀ ਅਲੱਗ ਹੀ ਪਹਿਚਾਣ ਬਣਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦੀ ਮੈਂਬਰਸ਼ਿਪ ਜਲਦ ਭਰੀ ਜਾਵੇਗੀ। ਤਾਂ ਕਿ ਪੱਤਰਕਾਰ ਆਪਣੇ ਹੱਕ ਲੈਣ ਲਈ ਇਕਮੱਠ ਹੋ ਸਕਣ।