ਅੱਜ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ ਇਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਹੋਇਆ ਅੰਮ੍ਰਿਤਸਰ ਡਿਸਟ੍ਰਿਕ ਕਰਾਟੇ ਚੈਂਪੀਅਨਸ਼ਿਪ 2022 ਵਿੱਚ ਮਿਤੀ 24 ਜੁਲਾਈ ਨੂੰ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਹੋਇਆਂ ਮੈਡਲ ਹਾਸਲ ਕੀਤੇ। ਇਨ੍ਹਾਂ ਮੁਕਾਬਲਿਆਂ ਵਿੱਚ ਮਨਦੀਪ ਕੌਰ (ਤੀਸਰੀ ਸੀ) ਨੇ ਸਿਲਵਰ ਮੈਡਲ, ਤਨਵੀਰ ਕੌਰ (ਤੀਸਰੀ ਸੀ) ਗੋਲਡ ਮੈਡਲ, ਸਹਿਜਪ੍ਰੀਤ ਕੌਰ (ਤੀਸਰੀ ਸੀ) ਗੋਲਡ ਮੈਡਲ, ਕੋਮਲਪ੍ਰੀਤ ਕੌਰ (ਸੱਤਵੀਂ ਈ) ਗੋਲਡ ਮੈਡਲ, ਗੁਰਲੀਨ ਕੌਰ (ਅੱਠਵੀਂ ਬੀ) ਗੋਲਡ ਮੈਡਲ, ਵਾਸੂ ਮਹਿਤਾ (ਅੱਠਵੀਂ ਬੀ) ਗੋਲਡ ਮੈਡਲ, ਅਦਿੱਤਿਆ ਰਾਜ (ਅੱਠਵੀਂ ਬੀ) ਸਿਲਵਰ ਮੈਡਲ, ਅਰਮਾਨਪ੍ਰੀਤ ਸਿੰਘ (ਅੱਠਵੀਂ ਬੀ) ਬ੍ਰਾਊਨਜ਼ ਮੈਡਲ, ਅਰਮਾਨ ਸ਼ਰਮਾ (ਅੱਠਵੀਂ ਏ) ਬ੍ਰਾਊਨਜ਼ ਮੈਡਲ ਹਾਸਿਲ ਕੀਤੇ । ਇਨ੍ਹਾਂ ਵਿੱਚੋਂ ਗੋਲਡ ਅਤੇ ਸਿਲਵਰ ਮੈਡਲ ਹਾਸਿਲ ਕਰਨ ਵਾਲੇ 12, 13, 14 ਤਰੀਕ ਨੂੰ ਹੋਣ ਵਾਲੀ ਅੰਮ੍ਰਿਤਸਰ ਸਟੇਟ ਮੁਕਾਬਲਿਆਂ ਲਈ ਕੁਆਲੀਫਾਈਡ ਹੋਏ । ਸਕੂਲ ਪਹੁੰਚਣ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ਨੇ ਬੱਚਿਆਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਨਾਲ ਹੀ ਬੱਚਿਆਂ ਅਤੇ ਕੋਚ ਸੁਖਦੇਵ ਸਿੰਘ ਨੂੰ ਉਨ੍ਹਾਂ ਦੀ ਕਾਮਯਾਬੀ ਤੇ ਵਧਾਈ ਦਿੱਤੀ ਅਤੇ ਸ਼ਾਬਾਸ਼ੀ ਦੇ ਕੇ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਆ । ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਕੋਆਰਡੀਨੇਟਰ ਨਿਲਾਕਸ਼ੀ ਗੁਪਤਾ ਸਮੇਤ ਸਟਾਫ ਅਤੇ ਬੱਚੇ ਹਾਜ਼ਰ ਸਨ ।