ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਕਲੀ ਅੰਗਾਂ ਦਾ ਮੈਡੀਕਲ ਕੈਂਪ ਲਗਾਇਆ ਗਿਆ ‌‌

ਜੰਡਿਆਲਾ ਗੁਰੂ  (Sonu Miglani ) ਬੀਤੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਵਿਖੇ ਕਰਨਲ ਸਰਬਰਿੰਦਰ ਸਿੰਘ ਸੰਧੂ, ਜ਼ਿਲਾ ਮੁੱਖੀ ਜੀ ਓ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਤਹਿਸੀਲ ਹੈਡ ਕਰਨਲ ਗੁਰਮੁੱਖ ਸਿੰਘ, ਜ਼ਿਲਾ ਸੁਪਰਵਾਈਜਰ ਕੈਪਟਨ ਹੀਰਾ ਸਿੰਘ, ਕੈਪਟਨ ਤਰਸੇਮ ਸਿੰਘ, ਕਲੱਸਟਰ ਹੈਡ ਕੈਪਟਨ ਗੁਰਮੀਤ ਸਿੰਘ ਅਤੇ ਸੂਬੇਦਾਰ ਮੇਜਰ ਰੂਪ ਸਿੰਘ ਦੀ ਅਗਵਾਈ ਹੇਠ ਸਮੁੱਚੀ ਬਲਾਕ ਜੰਡਿਆਲਾ ਗੁਰੂ ਦੇ ਜੀ ਓ ਜੀ ਸਾਹਿਬਾਨਾਂ ਵੱਲੋਂ, ਜ਼ਿਲਾ ਪ੍ਰਸ਼ਾਸ਼ਨ ਅੰਮ੍ਰਿਤਸਰ ਵੱਲੋਂ ‘ALIMCO’ ਦੇ ਸਹਿਯੋਗ ਨਾਲ ਮੁਫ਼ਤ ਸਹਾਇਕ ਉਪਕਰਣ ਅਤੇ ਨਕਲੀ ਅੰਗ ਲਗਾਉਣ ਲਈ ਮੈਡੀਕਲ ਮੁਲਾਂਕਣ ਕੈਂਪ ਵਿੱਚ ਬਹੁਤ ਵੱਡਾ ਅਹਿਮ ਯੋਗਦਾਨ ਪਾਇਆ ਗਿਆ | ਇਸ ਕੈਂਪ ਵਿੱਚ ਲੱਗਭੱਗ 257 ਲਾਭਪਾਤਰੀਆਂ ਨੇ ਭਾਗ ਲਿਆ | ਇਹਨਾਂ ਦਾ ਮੌਕੇ ਦੇ ਉੱਪਰ ਹੀ ਪੰਜੀਕਰਣ ਕੀਤਾ ਗਿਆ | ਸਕੂਲ ਦੇ ਪ੍ਰਿੰਸੀਪਲ ਰੀਟਾ ਗਿੱਲ, ਪੂਨਮ ਸ਼ਰਮਾ, ਲਲਿਤ ਸ਼ਰਮਾ ਅਤੇ ਜੀ ਓ ਜੀ ਦੇ ਕੈਪਟਨ ਗੁਰਮੇਜ ਸਿੰਘ, ਹਰਪਾਲ ਸਿੰਘ, ਅਮਰਜੀਤ ਸਿੰਘ ਨੇ ਇਸ ਕੈਂਪ ਵਿੱਚ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ | ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸ਼ਨ ਦੇ ਪੈਨਸ਼ਨ ਵਿਭਾਗ ਤੋਂ ਆਸ਼ੀਸ਼ ਇੰਦਰ ਸਿੰਘ ( DSSO), CDPO ਖੁਸ਼ਮੀਤ ਕੌਰ, Dr ਸੰਦੀਪ ਸਿੰਘ ਹੱਡੀਆਂ ਦੇ ਮਾਹਿਰ, Dr ਸੰਯਮ ਦਿਮਾਗੀ ਰੋਗਾਂ ਦੇ ਮਾਹਿਰ, Dr ਪ੍ਰਿਆ ਕੰਨਾਂ ਦੇ ਮਾਹਿਰ ਅਤੇ ALIMCO ਵੱਲੋਂ ਅਮਿਤ ਆਦਿ ਨੇ ਆਪਣੀ ਆਪਣੀ ਟੀਮ ਦੇ ਸਹਿਯੋਗ ਨਾਲ ਕੈਂਪ ਵਿੱਚ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕੀਤੀਆਂ I

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...