ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਨੇ ਅੰਡਰ ਗਰਾਉਂਡ ਪਾਵਰ ਕੇਬਲ ਪ੍ਰੋਜੈਕਟ ਦਾ ਕੀਤਾ ਉਦਘਾਟਨ

ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਵਿੱਚ ਪਹਿਲਾ 132 ਕੇ.ਵੀ. ਅੰਡਰ ਗਰਾਊਂਡ ਪਾਵਰ ਕੇਬਲ ਪ੍ਰੋਜੈਕਟ ਮੁਕੰਮਲ
ਸਮਾਰਟ ਸਿਟੀ ਤਹਿਤ 20 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਪ੍ਰੋਜੈਕਟ
ਜੰਡਿਆਲਾ ਗੁਰੂ ( Sonu Miglani): -ਹਰਭਜਨ ਸਿੰਘ ਈ.ਟੀ.ਓ, ਬਿਜਲੀ ਮੰਤਰੀ, ਪੰਜਾਬ ਵੱਲੋਂ ਅੱਜ ਅੰਮ੍ਰਿਤਸਰ ਜਿਲ੍ਹੇ ਵਿੱਚ ਪੰਜਾਬ ਦੇ ਪਹਿਲੇ 132 ਕੇ.ਵੀ. ਅੰਡਰ ਗਰਾਊਂਡ ਕੇਬਲ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰੋਜੈਕਟ ਅਧੀਨ 132 ਕੇ. ਵੀ. ਸਬ-ਸਟੇਸ਼ਨ ਜੀ.ਟੀ.ਰੋਡ ਅੰਮ੍ਰਿਤਸਰ ਤੋਂ 132 ਕੇ.ਵੀ. ਸਬ-ਸਟੇਸ਼ਨ ਸਕੱਤਰੀ ਬਾਗ ਤੱਕ 132 ਕੇ.ਵੀ. ਅੰਡਰ ਗਰਾਊਂਡ ਕੇਬਲ ਜਿਸਦੀ ਲੰਬਾਈ 3.101 ਕਿਲੋਮੀਟਰ ਹੈ, ਵਿਛਾਈ ਗਈ ਹੈ। ਇਹ 132 ਕੇ.ਵੀ. ਅੰਡਰ ਗਰਾਊਂਡ ਕੇਬਲ ਅੰਮਿਤ੍ਰਸਰ ਦੇ ਭੀੜ-ਭਾੜ ਵਾਲੇ ਇਲਾਕੇ ਸੁਲਤਾਨਵਿੰਡ ਗੇਟ, ਗੁਰਦੁਆਰਾ ਸ਼ਹੀਦਾਂ, ਚਾਟੀਵਿੰਡ ਗੇਟ, ਗੁਰੁ ਰਵਿਦਾਸ ਮਾਰਗ ਦੇ ਵਿੱਚ ਦੀ ਵਿਛਾਈ ਗਈ ਹੈ। ਇਹ ਪੰਜਾਬ ਸੂਬੇ ਅੰਦਰ ਪਹਿਲੀ ਵਾਰ ਹੋਇਆ ਕਿ 132 ਕੇ.ਵੀ. ਅੰਡਰ ਗਰਾਊਂਡ ਪਾਵਰ ਕੇਬਲ ਵਿਛਾਈ ਗਈ ਹੈ, ਇਸ ਤੋਂ ਪਹਿਲਾਂ ਸੂਬੇ ਅੰਦਰ 66 ਕੇ.ਵੀ. ਤੱਕ ਦੀ ਅੰਡਰ ਗਰਾਊਂਡ ਪਾਵਰ ਕੇਬਲ ਵਿਛਾਈ ਜਾਂਦੀ ਸੀ।
ਬਿਜਲੀ ਮੰਤਰੀ ਨੇ ਦੱਸਿਆ ਕਿ ਸ: ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਕੁਆਲਟੀ ਅਤੇ ਨਿਰਵਿਘਿਨ ਪਾਵਰ ਸਪਲਾਈ ਦੇਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਅੰਮ੍ਰਿਤਸਰ ਜਿਲ੍ਹਾ ਪੰਜਾਬ ਦਾ ਮਹੱਤਵਪੂਰਨ ਸ਼ਹਿਰ ਹੋਣ ਦੇ ਬਾਵਜੂਦ ਵੀ ਬਿਜਲੀ ਸਮੱਸਿਆ ਨਾਲ ਕਾਫੀ ਦੇਰ ਤੋਂ ਪ੍ਰਭਾਵਿਤ ਸੀ। ਜਿਸ ਵਿੱਚ 132 ਕੇ. ਵੀ. ਸਬ-ਸਟੇਸ਼ਨ ਜੀ.ਟੀ.ਰੋਡ ਅੰਮ੍ਰਿਤਸਰ ਦੇ ਆਲੇ-ਦੁਆਲੇ ਵਾਲਾ ਖੇਤਰ ਅਤੇ 132 ਕੇ.ਵੀ. ਸਬ-ਸਟੇਸ਼ਨ ਸਕੱਤਰੀ ਬਾਗ ਵਾਲਾ ਖੇਤਰ ਸਮੇਤ ਬਾਬੇ ਸ਼ਹੀਦਾਂ ਸਾਹਿਬ ਜੀ ਦਾ ਗੁਰਦੁਆਰਾ ਬਿਜਲੀ ਸਮੱਸਿਆ ਤੋਂ ਕਾਫੀ ਪ੍ਰਭਾਵਿਤ ਰਹਿੰਦੇ ਸਨ ਅਤੇ 132 ਕੇ. ਵੀ. ਸਬ-ਸਟੇਸ਼ਨ ਜੀ.ਟੀ.ਰੋਡ ਅੰਮ੍ਰਿਤਸਰ ਅਤੇ 132 ਕੇ.ਵੀ. ਸਬ-ਸਟੇਸ਼ਨ ਸਕੱਤਰੀ ਬਾਗ ਦੋਵੇਂ ਰੈਡੀਅਲ ਹੋਣ ਕਾਰਨ ਸਿੰਗਲ ਸਰਕਟ ਸਪਲਾਈ ਪ੍ਰਭਾਵਿਤ ਹੋਣ ਕਾਰਨ ਬੰਦ ਹੋ ਜਾਂਦੇ ਸੀ। ਇਸ 132 ਕੇ.ਵੀ. ਅੰਡਰ ਗਰਾਊਂਡ ਕੇਬਲ ਪਾਉਣ ਨਾਲ ਸਿੰਗਲ ਸਰਕਟ ਸਪਲਾਈ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। ਉਨਾਂ ਦੱਸਿਆ ਕਿ ਪ੍ਰੋਜੈਕਟ ਤਕਰੀਬਨ 20 ਕਰੌੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਸ: ਹਰਭਜਨ ਸਿੰਘ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਖੇਤਰੀ ਸੈਕਟਰ ਨੂੰ ਇਸ ਵਾਰ ਪੂਰੀ ਬਿਜਲੀ ਮੁਹੱਈਆ ਕਰਵਾਈ ਗਈ ਹੈ।
ਇਸ ਮੌਕੇ ਚੀਫ਼ ਇੰਜੀ: ਬਾਲ ਕ੍ਰਿਸ਼ਨ ਬਾਰਡਰ ਜੋਨ ਅੰਮ੍ਰਿਤਸਰ, ਇੰਜ. ਯੋਗੇਸ਼ ਟੰਡਨ, ਨਿਰਦੇਸ਼ਕ (ਤਕਨੀਕੀ), ਪੀ.ਐਸ.ਟੀ.ਸੀ.ਐਲ, ਐਸ.ਈ. ਇੰਜੀ: ਬਲਬੀਰ ਸਿੰਘ, ਚੀਫ ਇੰਜੀ: ਸਿਮਰਜੀਤ ਕੌਰ, ਅਡੀਸ਼ਨਲ ਐਸ.ਈ ਰਮਨ ਸ਼ਰਮਾ, ਐਸ.ਈ. ਜਸਪ੍ਰੀਤ ਸਰਾਂ ਤੋਂ ਇਲਾਵਾ ਬਿਜਲੀ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ : ਸ: ਹਰਭਜਨ ਸਿੰਘ ਈ.ਟੀ.ਓ, ਬਿਜਲੀ ਮੰਤਰੀ, ਪੰਜਾਬ ਸਕੱਤਰੀ ਬਾਗ ਵਿਖੇ ਪੰਜਾਬ ਦੇ ਪਹਿਲੇ 132 ਕੇ.ਵੀ. ਅੰਡਰ ਗਰਾਊਂਡ ਕੇਬਲ ਪ੍ਰੋਜੈਕਟ ਦਾ ਉਦਘਾਟਨ ਕਰਦੇ ਹੋਏ।
ਸ: ਹਰਭਜਨ ਸਿੰਘ ਈ.ਟੀ.ਓ, ਬਿਜਲੀ ਮੰਤਰੀ, ਪੰਜਾਬ ਸਕੱਤਰੀ ਬਾਗ ਵਿਖੇ ਸਬ ਸਟੇਸ਼ਨ ਦਾ ਜਾਇਜਾ ਲੈਂਦੇ ਹੋਏ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की