ਸਮਕਾਲੀ ਚੁਣੌਤੀਆਂ ਨਾਲ ਨਜਿੱਠਣ ਲਈ ਗੱਤਕਾ ਪ੍ਰਮੋਟਰਾਂ ਵੱਲੋਂ ਗੱਤਕੇ ਦੀ ਕਲਾ ਨੂੰ ਸ਼ਕਤੀਸ਼ਾਲੀ ਸਾਧਨ ਵਜੋਂ ਵਰਤਣ ਦਾ ਸੱਦਾ

ਸਵੈ-ਰੱਖਿਆਔਰਤਾਂ ਦੇ ਸਸ਼ਕਤੀਕਰਨ ਤੇ ਨਸ਼ਾਖੋਰੀ ਵਿਰੁੱਧ ਅਮਰੀਕਾ ਵਿਖੇ ਕਰਾਇਆ ਅੰਤਰਰਾਸ਼ਟਰੀ ਗੱਤਕਾ ਸੈਮੀਨਾਰ

ਕੌਮਾਂਤਰੀ ਖੇਡਾਂ ਚ ਗੱਤਕੇ ਦੀ ਸ਼ਮੂਲੀਅਤ ਲਈ ਇੱਕਜੁੱਟ ਯਤਨ ਆਰੰਭਣ ਦੀ ਲੋੜ : ਗਰੇਵਾਲ

ਚੰਡੀਗੜ੍ਹ : ਗੱਤਕਾ ਖੇਡ ਦੀ ਚੋਟੀ ਦੀ ਸੰਸਥਾਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਮਾਰਸ਼ਲ ਆਰਟ ਗੱਤਕੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਫੁੱਲਤ ਕਰਨ ਤੇ ਮਾਨਤਾ ਦਿਵਾਉਣ ਦੇ ਹੋਕੇ ਨਾਲ ਗੁਰਦੁਆਰਾ ਗਲੈਨ ਰੌਕਨਿਊਜਰਸੀਅਮਰੀਕਾ ਵਿਖੇ ਇੱਕ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਗੱਤਕਾ ਸੈਮੀਨਾਰ ਕਰਵਾਇਆ ਗਿਆ। ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਇਸਮਾਕ) ਦੇ ਸਹਿਯੋਗ ਨਾਲ “ਗੱਤਕਾ : ਸਵੈ-ਰੱਖਿਆਔਰਤਾਂ ਦੇ ਸਸ਼ਕਤੀਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ” ਵਿਸ਼ੇ ਅਧੀਨ ਕਰਵਾਏ ਇਸ ਸੈਮੀਨਾਰ ਦੌਰਾਨ ਗੱਤਕਾ ਪ੍ਰਮੋਟਰਾਂਮਾਹਿਰਾਂਉੱਘੀਆਂ ਸਖਸ਼ੀਅਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਇਕੱਠ ਨੇ ਸਮਕਾਲੀ ਚੁਣੌਤੀਆਂ ਨਾਲ ਨਜਿੱਠਣ ਅਤੇ ਗੱਤਕਾ ਖੇਡ ਨੂੰ ਉਤਸ਼ਾਹਿਤ ਕਰਨ ਲਈ ਸਮੂਹਿਕ ਤੌਰ ਤੇ ਗੱਤਕੇ ਦੀ ਵਿਸ਼ੇਸ਼ ਮਹੱਤਤਾ ਤੇ ਜ਼ੋਰ ਦਿੱਤਾ।

ਇਸ ਪਲੇਠੇ ਗੱਤਕਾ ਸੈਮੀਨਾਰ ਵਿੱਚ ਗੱਤਕਾ ਖੇਤਰ ਦੀਆਂ ਨਾਮਵਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀਜਿਨ੍ਹਾਂ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਅਤੇ ਵਿਸ਼ਵ ਗੱਤਕਾ ਫੈਡਰੇਸ਼ਨ (ਡਬਲਯੂ.ਜੀ.ਐੱਫ.) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ: ਦੀਪ ਸਿੰਘ ਅਤੇ ਗੱਤਕਾ ਫੈਡਰੇਸ਼ਨ ਕੈਨੇਡਾ ਦੇ ਜੱਥੇਬੰਦਕ ਸਕੱਤਰ ਜਨਮਜੀਤ ਸਿੰਘ ਨੇ ਸੈਮੀਨਾਰ ਦੇ ਮੁੱਖ ਵਿਸ਼ਿਆਂ ਤੇ ਆਪਣੀ ਵਿਸ਼ਾਲ ਮੁਹਾਰਤ ਨਾਲ ਡੂੰਘੀ ਜਾਣਕਾਰੀ ਸੰਗਤਾਂ ਦੇ ਸਨਮੁਖ ਪੇਸ਼ ਕੀਤੀ।

ਆਪਣੇ ਸੰਬੋਧਨ ਦੌਰਾਨ ਗੱਤਕਾ ਪ੍ਰਮੋਟਰ ਹਰਜੀਤ ਸਿੰਘ ਗਰੇਵਾਲ ਨੇ ਸਵੈ-ਰੱਖਿਆ ਦੇ ਸੁਖਾਲੇ ਤੇ ਸਸਤੇ ਸਾਧਨ ਵਜੋਂ ਗੱਤਕੇ ਦੇ ਤੱਤ ਦਾ ਭਾਵ ਪੂਰਤ ਵਿਖਿਆਨ ਕੀਤਾ। ਉਨ੍ਹਾਂ ਦੱਸਿਆ ਕਿ ਗੱਤਕਾਸਿੱਖ ਯੁੱਧ ਵਿੱਦਿਆ ਦਾ ਅਟੁੱਟ ਅੰਗ ਹੈ। ਇਹ ਕੇਵਲ ਇੱਕ ਜੰਗੀ ਕਲਾ ਹੀ ਨਹੀਂ ਸਗੋਂ ਯੁੱਧ ਕਲਾ ਦੀ ਇੱਕ ਸੰਪੂਰਨ ਪ੍ਰਣਾਲੀ ਹੈ ਜਿਸ ਵਿੱਚ ਸਰੀਰਕ ਤੇ ਮਾਨਸਿਕ ਸ਼ਕਤੀ ਸਮੇਤ ਅਧਿਆਤਮਿਕ ਅਨੁਸ਼ਾਸਨ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਗੱਤਕਾ ਸੱਭਿਆਚਾਰਕ ਸੀਮਾਵਾਂ ਤੋਂ ਉੱਪਰ ਉੱਠ ਕੇ ਵਿਸ਼ਵ ਭਰ ਦੇ ਵਿਭਿੰਨ ਭਾਈਚਾਰਿਆਂ ਵਿੱਚ ਆਪਸੀ ਸਮਝਭਾਈਚਾਰਕ ਏਕਤਾ ਅਤੇ ਆਲਮੀ ਸਦਭਾਵਨਾ ਵਧਾਉਣ ਲਈ ਇੱਕ ਪੁਲ ਦਾ ਕੰਮ ਕਰ ਸਕਦਾ ਹੈ।

ਡਾ: ਦੀਪ ਸਿੰਘ ਨੇ ਗੱਤਕੇ ਨੂੰ ਔਰਤਾਂ ਦੇ ਸਸ਼ਕਤੀਕਰਨ ਲਈ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਵਰਤਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਵੈ-ਰੱਖਿਆ ਵਜੋਂ ਗੱਤਕਾ ਕਲਾ ਨੂੰ ਉਤਸ਼ਾਹਿਤ ਕਰਨ ਨਾਲ ਖਾਸ ਤੌਰ ਤੇ ਔਰਤਾਂ ਨੂੰ ਦੁਨੀਆ ਵਿੱਚ ਵਧ ਰਹੇ ਜੁਰਮਾਂ ਤੋਂ ਆਪਣੀ ਰੱਖਿਆ ਤੇ ਸੁਰੱਖਿਆ ਕਰਨ ਦੀ ਸਮਰੱਥਾ ਨਾਲ ਸ਼ਸ਼ਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਗੱਤਕਾ ਕਲਾ ਸਿੱਖਣ ਵਿੱਚ ਲਿੰਗ ਰੁਕਾਵਟਾਂ ਨਾ ਹੋਣ ਕਰਕੇ ਇਸਦੇ ਸੰਮਲਿਤ ਸੁਭਾਅ ਨੂੰ ਉਜਾਗਰ ਕੀਤਾ ਜਿਸ ਰਾਹੀਂ ਔਰਤਾਂ ਮਾਨਸਿਕ ਤਾਕਤ ਅਤੇ ਲਚਕੀਲੇਪਣ ਨੂੰ ਅਪਣਾਉਣ ਦੇ ਯੋਗ ਬਣ ਸਕਦੀਆਂ ਹਨ।

ਜਨਮਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਹਰ ਮਨੁੱਖ ਲਈ ਜੰਗਜੂ ਕਲਾ ਦੀ ਮਹੱਤਤਾ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਖਿਲਾਫ ਲੜਾਈ ਵਿੱਚ ਗੱਤਕੇ ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੀੜਤ ਵਿਅਕਤੀ ਨਸ਼ਾਖੋਰੀ ਰਾਹੀਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਸ ਕਲਾ ਦੇ ਅਨੁਸ਼ਾਸਿਤ ਅਭਿਆਸ ਦੌਰਾਨ ਊਰਜਾ ਅਤੇ ਧਿਆਨ ਨੂੰ ਕੇਂਦਰਿਤ ਕਰਕੇ ਬਿਹਤਰ ਜੀਵਨ ਜਿਉਣ ਲਈ ਇੱਕ ਬਦਲ ਵਜੋਂ ਰਚਨਾਤਮਕ ਰਸਤਾ ਲੱਭ ਸਕਦੇ ਹਨ। ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿੱਖ ਲਈ ਗੱਤਕੇ ਨੂੰ ਅਪਣਾਉਣਔਰਤਾਂ ਦੇ ਸਸ਼ਕਤੀਕਰਨ ਅਤੇ ਨਸ਼ਿਆਂ ਦੀ ਵਰਤੋਂ ਰੋਕਣ ਲਈ ਗੱਤਕੇ ਦੀ ਵਰਤੋਂ ਕਰਨ ਖਾਤਰ ਇਕਜੁੱਟ ਹੋਣ ਦਾ ਸੱਦਾ ਦਿੱਤਾ।

ਕੌਮਾਂਤਰੀ ਸਿੱਖ ਸ਼ਸ਼ਤਰ ਵਿੱਦਿਆ ਕੌਂਸਲ (ਇਸਮਾਕ) ਦੇ ਬੁਲਾਰੇ ਲਖਬੀਰ ਸਿੰਘ ਖਾਲਸਾ ਨੇ ਕਿਹਾ ਕਿ ਗੱਤਕੇ ਦੀ ਮੱਦਦ ਕਰਕੇ ਅਸੀਂ ਨਾ ਸਿਰਫ਼ ਆਪਣੇ ਇੱਕ ਅਨਮੋਲ ਸੱਭਿਆਚਾਰਕ ਖਜ਼ਾਨੇ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਬਲਕਿ ਆਪਣੀ ਕੌਮ ਨੂੰ ਅਜਿਹੇ ਸਾਧਨਾਂ ਨਾਲ ਲੈਸ ਕਰਦੇ ਹਾਂ ਜਿਸ ਰਾਹੀਂ ਕੌਮ ਨੂੰ ਦਰਪੇਸ਼ ਮੁੱਖ ਚੁਣੌਤੀਆਂ ਨੂੰ ਸਰ ਕਰਨ ਤੋਂ ਇਲਾਵਾ ਇੱਕ ਸੁਰੱਖਿਅਤ ਅਤੇ ਵੱਧ ਸਦਭਾਵਨਾ ਭਰਪੂਰ ਸੰਸਾਰ ਸਿਰਜਿਆ ਜਾ ਸਕਦਾ ਹੈ।

ਸਮਾਗਮ ਵਿੱਚ ਹਾਜ਼ਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਕਾਰੋਬਾਰੀ ਹਰਭਜਨ ਸਿੰਘਮੌਜੂਦਾ ਪ੍ਰਧਾਨ ਸੁਪਿੰਦਰ ਸਿੰਘ ਬੈਂਸਚੇਅਰਮੈਨ ਜਸਜੀਤ ਸਿੰਘ ਹੁੰਦਲਸਕੱਤਰ ਬਲਜੀਤ ਸਿੰਘਪ੍ਰਿਤਪਾਲ ਸਿੰਘ ਖਾਲਸਾਯਾਦਵਿੰਦਰ ਸਿੰਘਹਰਕਿਸ਼ਨ ਸਿੰਘ ਜੱਸਲਦਵਿੰਦਰ ਸਿੰਘ ਸਮੇਤ ਸਮੂਹ ਮੈਂਬਰਾਂ ਨੇ ਨਿਊਜਰਸੀ ਸੂਬੇ ਵਿੱਚ ਗੱਤਕੇ ਨੂੰ ਪ੍ਰਫੁੱਲਤ ਕਰਨ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨਾਂ ਹਾਜ਼ਰੀਨ ਨੂੰ ਪ੍ਰੇਰਿਤ ਕਰਦਿਆਂ ਵਿਸ਼ਵ ਭਾਈਚਾਰੇ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਤੋਂ ਗੱਤਕੇ ਨੂੰ ਮਾਨਤਾ ਦਿਵਾਉਣਗੱਤਕੇ ਦੀ ਅਮੀਰ ਵਿਰਾਸਤ ਨੂੰ ਉਤਸ਼ਾਹਿਤ ਕਰਨ ਅਤੇ ਸੰਭਾਲਣ ਸਬੰਧੀ ਯਤਨਾਂ ਵਿੱਚ ਮੱਦਦ ਕਰਨ ਦੀ ਅਪੀਲ ਕੀਤੀ। ਇਹ ਸੈਮੀਨਾਰ ਪੁਰਾਤਨ ਜੰਗਜੂ ਕਲਾ ਦੀ ਪਰਿਵਰਤਨਸ਼ੀਲ ਤਾਕਤ ਦੇ ਇੱਕ ਸ਼ਕਤੀਸ਼ਾਲੀ ਪ੍ਰਮਾਣ ਵਜੋਂ ਸਾਰਥਿਕ ਸਿੱਧ ਹੋਇਆ ਜਿਸ ਵਿੱਚ ਉਹਨਾਂ ਮੁੱਦਿਆਂ ਨੂੰ ਵਿਚਾਰਿਆ ਗਿਆ ਜਿੰਨਾ ਦਾ ਵਿਸ਼ਵ ਭਰ ਦੇ ਲੋਕ ਸਾਹਮਣਾ ਕਰ ਰਹੇ ਹਨ।

ਇਹ ਸੈਮੀਨਾਰ ਗੱਤਕੇ ਨੂੰ ਅੰਤਰਰਾਸ਼ਟਰੀ ਮੰਚਾਂਵਰਕਸ਼ਾਪਾਂ ਅਤੇ ਵਿੱਦਿਅਕ ਪਹਿਲਕਦਮੀਆਂ ਰਾਹੀਂ ਪ੍ਰਫੁੱਲਤ ਕਰਨ ਲਈ ਸਾਂਝੇ ਯਤਨ ਸ਼ੁਰੂ ਕਰਨ ਦੇ ਸਰਬਸੰਮਤ ਅਹਿਦ ਨਾਲ ਸਮਾਪਤ ਹੋਇਆ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की