ਯੂਐਸਏ ਬਾਰਡਰ ਪੈਟਰੋਲ ਨੇ ਕਿਊਬਿਕ (ਕੈਨੇਡਾ) ਤੋਂ ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਦਾਖਲ ਹੁੰਦੇ 14 ਭਾਰਤੀ ਕਾਬੂ

ਨਿਊਯਾਰਕ (ਰਾਜ ਗੋਗਨਾ ) -ਬੀਤੇਂ ਦਿਨ ਯੂਐਸਏ ਬਾਰਡਰ ਪੈਟਰੋਲ ਨੇ ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੁੰਦੇ ਹੋਏ 14 ਭਾਰਤੀ ਨਾਗਰਿਕਾਂ ਦੇ ਇਕ ਸਮੂਹ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਨੂੰ ਇਕ ਭਾਰਤੀ ਮੂਲ ਦਾ ਜੀਪ ਚਾਲਕ ਜੀਪ ਵਿੱਚ ਪੂਰੀ ਤਰਾਂ ਤੁੰਨ ਕੇ ਕੈਨੇਡਾ ਤੋ ਅਮਰੀਕਾ ਲਿਆ ਰਿਹਾ ਸੀ।ਜਿਹਨਾਂ ਨੂੰ ਅਮਰੀਕਾ ਦੀ ਸਰਹੱਦ ਤੇ ਗ੍ਰਿਫਤਾਰ ਕੀਤਾ ਗਿਆ, ਇੰਨਾਂ ਲੋਕਾਂ ਦੀ ਜੀਪ ਨੂੰ ਯੂਐਸ ਬਾਰਡਰ ਪੈਟਰੋਲ ਦੀ ਗਸ਼ਤੀ ਟੁਕੜੀ ਨੇ ਜਦੋ ਰੋਕਿਆ , ਅਤੇ ਜਾਂਚ ਪੜਤਾਲ ਕੀਤੀ ਗਈ ਤਾ ਉਸ ਜੀਪ ਦੇ ਵਿੱਚੋ 14 ਭਾਰਤੀ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਲਿਜਾ ਰਹੇ ਇਸ ਭਾਰਤੀ ਮੂਲ ਦੇ ਜੀਪ ਚਾਲਕ ਅਭਿਸ਼ੇਕ ਭੰਡਾਰੀ ਦੇ ਵਿਰੁੱਧ ਮਨੁੱਖੀ ਤਸਕਰੀ ਦੇ ਦੋਸ਼ ਆਇਦ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਹ ਭਾਰਤੀ ਮੂਲ ਦੇ ਮਨੁੱਖੀ ਤਸ਼ਕਰ ਨੂੰ ਯੂਐਸ ਬਾਰਡਰ ਪੈਟਰੋਲ ਨੇ ਸਰਹੱਦੀ ਇਲਾਕੇ ਵਿੱਚ ਜਦੋ ਜੀਪ ਇੰਨਾਂ ਦੀ ਜੀਪ ਇਕ ਕੱਚੇ ਰਸਤੇ ਤੋਂ ਲੰਘ ਰਹੀ ਸੀ ਤਾ ਬਾਰਡਰ ਪੈਟਰੋਲ ਦੀ ਗਸ਼ਤੀ ਟੁਕੜੀ ਨੂੰ ਉਹਨਾਂ ਦੀ ਜੀਪ ਨਜ਼ਰ ਆਈ ਜਦੋ ਉਹਨਾਂ ਵੱਲੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਵਿੱਚ ਹੱਦ ਤੋਂ ਜ਼ਿਆਦਾ ਮੁਸਾਫਰ ਸਵਾਰ ਦੇਖੇ, ਅਤੇ ਉਨ੍ਹਾਂ ਨੂੰ ਮਨੁੱਖੀ ਤਸ਼ਕਰੀ ਦੀ ਸ਼ੱਕ ਪੈਣ ਤੇ ਉਹਨਾਂ ਵੱਲੋਂ ਉਸ ਕੋਲੋ ਪੁੱਛ-ਪੜਤਾਲ ਕੀਤੀ ਗਈ ਅਤੇ ਜੀਪ ਚਲਾ ਰਿਹਾ ਭਾਰਤੀ ਮੂਲ ਦਾ ਅਭਿਸ਼ੇਕ ਭੰਡਾਰੀ ਉਹਨਾਂ ਨੂੰ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ, ਜਿਸ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।ਯੂਐਸਏ ਬਾਰਡਰ ਪੈਟਰੋਲ ਦੁਆਰਾ ਪਿਛਲੇ ਤਿੰਨ ਸਾਲਾ ਵਿੱਚ ਕੈਨੇਡਾ-ਅਮਰੀਕਾ ਦੀ ਸਰਹੱਦ ’ਤੇ ਕਾਬੂ ਕੀਤੇ ਭਾਰਤੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ।ਤਸਕਰੀ ਕਰਨ ਵਾਲੇ ਭਾਰਤੀ ਮੂਲ ਦੇ ਜੀਪ ਡਰਾਈਵਰ ਨੇ ਯੂਐਸ ਪੈਟਰੋਲ ਨੂੰ ਕਿਹਾ ਕਿ ਉਸ ਨੂੰ ਇਕ ਜਾਸੂਸੀ ਨਾਵਲ ਵਾਂਗ ਤਸ਼ਕਰੀ ਕਰਨ ਲਈ ਭਰਤੀ ਕੀਤਾ ਗਿਆ ਸੀ, ਜੋ ਤਸ਼ਕਰੀ ਨੈੱਟਵਰਕਾਂ ਵਿੱਚ ਤਬਦੀਲੀ ਦੀ ਜਾਣਕਾਰੀ ਵੀ ਦਿੰਦਾ ਸੀ।ਇੰਨਾਂ ਨੂੰ ਨਿਊਯਾਰਕ ਦੀ ਉੱਤਰੀ ਜ਼ਿਲ੍ਹੇ ਦੀ ਅਦਾਲਤ ਵਿੱਚ ਦੌਸ਼ ਆਇਦ ਕਰਕੇ ਪੇਸ਼ ਕੀਤਾ ਗਿਆ।ਯੂਐਸਏ ਬਾਰਡਰ ਪੈਟਰੋਲ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਊਬਿਕ (ਕੈਨੇਡਾ) ਤੋ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਪਿਛਲੇ 10 ਮਹੀਨਿਆ ਤੋ 4900 ਤੋ ਵੱਧ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...