ਨਿਊਜਰਸੀ ਚ’ ਸਬਜ਼ੀ ਮੰਡੀ ਕੈਸ਼ ਐਂਡ ਕੈਰੀ ਦੇ ਸਫਲ ਬਿਜਨੈੱਸਮੈਨ ਜੱਸੀ ਨਿੱਝਰ ਨੂੰ ਪੁੱਜਾਭਾਰੀ ਸਦਮਾ, ਨੋਜਵਾਨ ਇਕੋ ਹੀ ਨੋਜਵਾਨ ਪੁੱਤਰ ਪੁਨੀਤ ਨਿੱਝਰ ਸਮੇਤ ਤਿੰਨ ਪੰਜਾਬੀ ਨੋਜਵਾਨਾਂ ਦੀ ਸੜਕ ਕਾਰ, ਹਾਦਸੇ ਹੋਈ ਮੋਤ 

ਨਿਊਯਾਰਕ (ਰਾਜ ਗੋਗਨਾ)—ਅਮਰੀਕਾ ਦੇ ਨਿਊਜਰਸੀ ਸੂਬੇ ਚ’ ਰਹਿੰਦੇ ਪ੍ਰਸਿੱਧ ਕਾਰੋਬਾਰੀ  ਸਮਾਜ ਸੇਵੀ, ਮਿਲਾਪੜੇ ਅਤੇ ਬਹੁਤ ਸਾਉ ਸੁਭਾਅ ਦੇ ਮਾਲਿਕ ਜਸਵੀਰ ਸਿੰਘ ਜੱਸੀ’ ਦੇ ਬੇਟੇ ਅਤੇ ਪਾਲੇ ਨਿੱਝਰ ਦੇ ਸੱਕੇ ਭਤੀਜੇ ਪੁਨੀਤ ਸਿੰਘ ਨਿੱਝਰ ਸਮੇਤ ਨਿਊਯਾਰਕ ਦੇ ਲੌਗਾਆਈਲੈਡ ਦੇ ਇਲਾਕੇ ਚ’ ਬੀਤੇਂ ਦਿਨ ਹੋਏ ਇਕ ਸੜਕ ਕਾਰ ਹਾਦਸੇ ਚ’ ਉਹਨਾਂ ਦੇ ਬੇਟੇ ਪੁਨੀਤ ਸਿੰਘ ਨਿੱਝਰ ਅਤੇ ਕਾਰ ਚ’ ਸਵਾਰ ਉਸ ਦੇ ਦੋ ਦੋਸਤਾਂ ਦੀ ਮੋਤ  ਹੋ ਜਾਣ ਦੇ ਬਾਰੇ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮੋਕੇ ਤੇ ਹੀ ਮਾਰੇ ਗਏ ਇਹ ਸਾਰੇ ਨੋਜਵਾਨ ਬਾਸਕਟਬਾਲ ਦੇ ਚੰਗੇ ਖਿਡਾਰੀ ਸਨ। ਇਹ ਦਰਦਨਾਇਕ ਹਾਦਸਾ ਨਿਊਯਾਰਕ ਸੂਬੇ ਦੇ ਨੋਰਦਨ ਸਟੇਟ ਪਾਰਕਵੇਅ ਨਸਾਉ ਕਾਉਟੀ ਖੇਤਰ ਦੇ ਨਾਰਥ ਹੈਪਸਟੈਡ ਕਸਬੇ ਨੇੜੇ ਵਾਪਰਿਆ, ਜਦੋ ਉਹਨਾਂ ਦਾ ਵਾਹਨ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰਖ਼ਤਾਂ ਚ’ ਜਾ ਟਕਰਾਇਆ,ਜਿਸ ਨੂੰ ਅੱਗ ਲੱਗਣ ਕਾਰਨ ਇਹ ਨੋਜਵਾਨ ਬਾਹਰ ਨਿਕਲ ਨਹੀਂ ਸਕੇ। ਜਿੰਨਾ ਦੀ ਵਾਹਨ ਨੂੰ ਲੱਗੀ ਭਿਆਨਕ ਅੱਗ ਦੀ ਲਪੇਟ ਵਿੱਚ ਆ ਕੇ ਮਾਰੇ ਗਏ। ਜਿੰਨਾ ਦੀ ਸ਼ਨਾਖਤ ਪੁਨੀਤ ਸਿੰਘ ਨਿੱਝਰ ਪੁੱਤਰ ਜਸਵੀਰ ਸਿੰਘ ਜੱਸੀ ਸ਼ਬਜੀ ਮੰਡੀ ਵਾਲੇ ਜਿਸ ਪਰਿਵਾਰ ਦਾ ਪਿਛੋਕੜ ਪੰਜਾਬ ਤੋ ਜਿਲ੍ਹਾ ਜਲੰਧਰ ਦੇ ਪਿੰਡ ਨਿੱਝਰਾ ਹੈ। ਕਾਰ ਸਵਾਰ ਦੂਜੇ ਮਾਰੇ ਗਏ ਪੰਜਾਬੀ ਨੋਜਵਾਨਾ ਦੀ ਸ਼ਨਾਖਤ ਅਮਰਜੀਤ ਸਿੰਘ ਅਤੇ ਹਰਪਾਲ ਸਿੰਘ ਦੇ ਵਜੋਂ ਹੋਈ ਹੈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...