ਕੈਨੇਡਾ ਚ’ ਭਾਰਤੀ ਮੂਲ ਦੇ ਸਚਿਨ ਕਦਮ ਨਾਮੀਂ ਵਿਅਕਤੀ ਦੀ ਪਾਣੀ ਚ ਡੁੱਬਣ ਨਾਲ ਮੋਕੇ ਤੇ ਮੌਤ

ਐਡਮਿੰਟਨ (ਰਾਜ ਗੋਗਨਾ/ ਕੁਲਤਰਨ ਪਧਿਆਣਾ)— ਬੀਤੇਂ ਦਿਨ ਕੈਨੇਡੀਅਨ ਦੇ ਸੂਬੇ ਅਲਬਰਟਾ ਦੇ ਐਡਮਿੰਟਨ ਸ਼ਹਿਰ ਵਿਖੇ ਇਕ ਭਾਰਤੀ ਮੂਲ ਦੇ 42 ਸਾਲਾਂ ਸਚਿਨ ਕਦਮ ਦੀ ਪਾਣੀ ਚ ਡੁੱਬਣ ਨਾਲ ਮੌਤ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ।ਦੱਸਿਆ ਜਾਂਦਾ ਹੈ ਕਿ  42 ਸਾਲਾਂ ਸਚਿਨ ਕਦਮ ਬਤੌਰ ਇਕ ਵੈਲਡਰ ਦਾ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਸਮੇਤ ਸੰਨ  2014 ਚ’ ਭਾਰਤ ਤੋਂ ਕੈਨੇਡਾ ਆਇਆ ਸੀ। ਆਈਲੈਂਡ ਲੇਕ (Astotin Lake at Elk Island Park) ਵਿਖੇ ਪੈਡਲ ਬੋਟਿੰਗ ਕਰਦੇ ਹੋਏ, ਉਸ ਦੀ ਡੁੱਬਣ ਨਾਲ ਮੌਤ ਹੋ ਗਈ ਹੈ, ਉਹ ਆਪਣੇ ਪਿਛੇ ਇੱਕ ਛੋਟੀ ਬੇਟੀ ਅਤੇ ਪਤਨੀ ਛੱਡ ਗਿਆ ਹੈ। ਮ੍ਰਿਤਕ ਸਚਿਨ ਦੇ ਦੋਸਤਾ ਮੁਤਾਬਕ ਉਹ ਇੱਕ ਵਧੀਆ ਤੈਰਾਕ ਅਤੇ ਮਿਲਣਸਾਰ ਇਨਸਾਨ ਸੀ। ਇੱਥੇ ਜਿਕਰਯੋਗ ਹੈ ਕਿ ਹਰ ਸਾਲ ਕੈਨੇਡਾ ਦੇ ਵਿੱਚ ਦਰਜਨਾਂ ਦੇ ਕਰੀਬ ਲੋਕਾ ਦੀਆਂ ਮੌਤਾ ਪਾਣੀ ਚ ਡੁੱਬਣ ਦੇ  ਕਾਰਨ ਹੋ ਜਾਂਦੀਆ ਹਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की