ਕੇਜਰੀਵਾਲ ਪੰਜਾਬ ਸਰਕਾਰ ਕੋਲੋ ਜੈੱਡ ਪਲੱਸ ਸਕਿਊਰਟੀ ਲੈਣ ਵਾਸਤੇ ਬਣਿਆ ਆਪ ਪੰਜਾਬ ਦਾ ਕਨਵੀਨਰ :  ਸੁਖਪਾਲ ਖਹਿਰਾ 

ਚੰਡੀਗੜ (ਰਾਜ ਗੋਗਨਾ)— ਆਲ ਇੰਡੀਆ   ਕਿਸਾਨ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਭੁਲੱਥ ਤੋ ਕਾਂਗਰਸੀ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਉੱਪਰ ਤਿੱਖਾ ਹਮਲਾ  ਕੀਤਾ ਹੈ।ਜਿਸ ਨੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿਰਫ ਜੈੱਡ ਪਲੱਸ ਸੁਰੱਖਿਆ  ਮੁਹੱਈਆ ਕਰਵਾਉਣ ਵਾਸਤੇ ਪਾਰਟੀ ਦਾ ਪੰਜਾਬ ਕਨਵੀਨਰ ਹੋਣ ਦਾ ਕੋਰਾ ਝੂਠ  ਬੋਲਿਆ ਹੈ। ਖਹਿਰਾ ਨੇ  ਕਿਹਾ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਹਨ।ਜਦਕਿ  ਕੇਜਰੀਵਾਲ ਇਸ ਦੇ  ਰਾਸ਼ਟਰੀ ਕਨਵੀਨਰ ਹਨ। ਉਹਨਾਂ ਰਾਜ ਸਭਾ ਦੇ ਮੈਂਬਰ ਰਾਘਵ ਚੱਢਾ ਨੂੰ ਵੀ ਜੈੱਡ ਪਲੱਸ ਸੁਰੱਖਿਆ ਪ੍ਰਦਾਨ ਕੀਤੇ ਜਾਣ ਦੀ ਅਲੋਚਨਾ ਕਰਦਿਆ ਕਿਹਾ ਕਿ ਆਪਣੇ ਦਿੱਲੀ ਦੇ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋ ਇਹ  ਸੱਤਾ ਦੀ ਕੀਤੀ ਜਾ ਰਹੀ ਦੁਰਵਰਤੋਂ ਹੈ।ਖਹਿਰਾ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਸ ਗੱਲ ਦਾ ਪ੍ਰਗਟਾਵਾ ਕੀਤਾ। ਖਹਿਰਾ ਨੇ ਇਕ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਇਹ ਵੀ ਕਿਹਾ ਕਿ ਦਿੱਲੀ  ਦੇ ਮੁੱਖ ਮੰਤਰੀ ਵਜੋਂ ਪਹਿਲਾਂ ਹੀ ਕੇਜਰੀਵਾਲ ਨੂੰ ਕੇਂਦਰ ਸਰਕਾਰ ਵੱਲੋਂ ਜੈੱਡਪਲੱਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਉਸ ਨੂੰ ਡਬਲ ਜੈੱਡ ਪਲੱਸ ਸੁਰੱਖਿਆ ਦੀ ਕਿ  ਜਰੂਰਤ ਪੈ ਗਈ।ਖਹਿਰਾ ਨੇ ਆਪਣੇ ਲਿਖਤੀ ਬਿਆਨ ਚ’  ਕਿਹਾ ਕਿ  ਪੰਜਾਬ ਦੇ  ਸਰਕਾਰੀ   ਖਜਾਨੇ  ਨੂੰ ਨੁਕਸਾਨ ਪਹੁੰਚਾ ਕਿ  ਦਿੱਲੀ ਵਿੱਚ ਉਹਨਾਂ ਦੀ ਸੁਰੱਖਿਆ ਲਈ ਅਣਦੱਸੀ ਗਿਣਤੀ ਵਿੱਚ ਕਮਾਂਡੋ ਲਗਾਏ ਗਏ  ਹਨ। ਉਹਨਾਂ ਰਾਘਵ ਚੱਢਾ ਨੂੰ ਜੈੱਡ ਪਲੱਸ ਸੁਰੱਖਿਆ ਦਿੱਤੇ ਜਾਣ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਆਪ ਦੇ ਸੱਤ ਰਾਜ ਸਭਾ ਮੈਂਬਰਾਂ ਵਿੱਚੋਂ ਉਸ ਨੂੰ ਹੀ ਇਸ ਦੀ ਲੋੜ ਕਿਉਂ ਹੈ? ਉਸ ਨੂੰ ਖਤਰੇ ਦੇ ਖਦਸ਼ੇ ਦੇ ਅਧਾਰ ਬਾਰੇ ਪੁੱਛਦਿਆਂ ਅਤੇ ਟਿੱਪਣੀ ਕਰਦਿਆਂ ਖਹਿਰਾ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਦਿੱਲੀ ਵਿੱਚ ਮਾਡਲਿੰਗ ਜਾਂ ਰੈਂਪ ਵਾਕ ਕਰਦਿਆਂ ਆਪਣੀ  ਜਾਨ  ਨੂੰ ਕੋਈ ਖਤਰਾ ਮਹਿਸੂਸ ਨਹੀਂ ਹੁੰਦਾ,  ਉਹ ਪੰਜਾਬ ਵਿੱਚ ਇੰਨਾ ਖਤਰਾ ਮਹਿਸੂਸ ਕਰਦਾ ਹੈ ਕਿ ਉਸ ਨੂੰ ਜੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ। ਕਾਂਗਰਸੀ ਆਗੂ ਅਤੇ ਵਿਧਾਇਕ ਖਹਿਰਾ ਨੇ ਕਿਹਾ ਕਿ ਇਸ ਦੀ ਬਜਾਏ ਅਸਲ ਜਰੂਰਤ ਵਾਲੇ ਸਿੱਧੂ ਮੂਸੇਵਾਲੇ ਨੂੰ ਮੁੜ ਮੁੜ ਧਮਕੀਆਂ ਮਿਲਣ ਦੇ ਬਾਵਜੂਦ ਵੀ ਸੁਰੱਖਿਆ ਤੋਂ ਇਨਕਾਰੀ ਹੋਇਆ ਗਿਆ ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਖਹਿਰਾ ਨੇ ਕੇਜਰੀਵਾਲ ਅਤੇ ਰਾਘਵ ਚੱਢਾ ਨੂੰ ਦਿੱਤੀ ਜੈੱਡ ਪਲੱਸ ਸੁਰੱਖਿਆ ਤੁਰੰਤ ਵਾਪਿਸ ਲੈਣ  ਦੀ  ਮੰਗ  ਕਰਦਿਆਂ ਭਗਵੰਤ ਮਾਨ ਨੂੰ ਆਖਿਆ ਕਿ ਉਹ ਆਪਣਾ ਸਿਰ ਉੱਚਾ ਕਰਕੇ ਆਪਣੀ ਰੀੜ ਦੀ ਹੱਡੀ ਨੂੰ ਸਿੱਧਾ ਰੱਖਣ ਅਤੇ ਦਿੱਲੀ ਦੇ ਦਬਾਅ ਅੱਗੇ ਨਾ ਝੁੱਕਣ। ਭੁਲੱਥ ਤੋ ਕਾਂਗਰਸੀ ਵਿਧਾਇਕ ਖਹਿਰਾ ਨੇ ਵਿਨੋਦ ਘਈ ਦੀ ਐਡਵੋਕੇਟ ਜਨਰਲ ਵਜੋਂ ਕੀਤੀ ਗਈ ਨਿਯੁੱਕਤੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਸਾਫ ਤੋਰ ਉੱਤੇ ਦਿੱਲੀ ਦੇ ਇਸ਼ਾਰੇ ਉੱਪਰ ਕੀਤੀ ਗਈ ਹੈ। ਕਿਉਂਕਿ ਮੁੱਖ ਮੰਤਰੀ ਨੂੰ ਉਸ ਦਾ ਨਾਮ ਵੀਂ ਨਹੀਂ ਪਤਾ ਸੀ। ਉਹਨਾਂ ਦੱਸਿਆਕਿ ਕਿਵੇਂ ਮਾਨ ਨੇ ਏ.ਜੀ ਦਾ ਨਾਮ ਬੋਖਲਾਹਟ ਵਿੱਚ ਗਲਤ ਲਿਆ। ਦਿੱਲੀ ਦੇ ਇਸ਼ਾਰਿਆਂ ਉੱਪਰ ਭਗਵੰਤ ਮਾਨ ਦੇ ਚੱਲਣ ਉੱਪਰ ਜੋਰ ਦਿੰਦਿਆਂ ਉਹਨਾਂ ਕਿਹਾ ਕਿ ਤੁਸੀਂ ਕਦੇ ਸੁਣਿਆ ਹੈ ਕਿ ਮੁੱਖ ਮੰਤਰੀ ਨੂੰ ਆਪਣੇ ਹੀ ਐਡਵੋਕੇਟ ਜਨਰਲ ਦਾ ਨਾਮ ਨਾ ਪਤਾ ਹੋਵੇ?ਕਿਸਾਨ ਕਾਂਗਰਸ ਦੇ ਪ੍ਰਧਾਨ ਖਹਿਰਾ ਨੇ ਪੀ.ਏ.ਯੂ ਦੇ ਵਾਈਸ ਚਾਂਸਲਰ ਦੀ ਤੁਰੰਤ ਨਿਯੁਕਤੀ ਕੀਤੇ ਜਾਣ ਦੀ ਵੀ ਮੰਗ ਕੀਤੀ। ਉਹਨਾਂ ਕਿਹਾ ਕਿ ਪੀ.ਏ.ਯੂ ਨੂੰ ਵੀ.ਸੀ ਵਜੋਂ ਕਿਸੇ ਐਡਹਾਕ ਅਫਸਰ  ਸ਼ਾਹ ਦੀ ਨਹੀਂ ਬਲਕਿ ਖੇਤੀਬਾੜੀ ਵਿਗਿਆਨ  ਵਿੱਚ ਪੂਰੀ ਤਰਾਂ ਨਿਪੁੰਨ ਟੈਕਨੋਕਰੇਟ ਦੀ ਲੋੜ ਹੈ।ਖਹਿਰਾ ਨੇ ਉਹਨਾਂ ਕਿਸਾਨਾਂ  ਲਈ ਢੁੱਕਵੇਂ ਮੁਆਵਜੇ ਦੀ ਵੀ ਮੰਗ ਕੀਤੀ ਜਿਹਨਾਂ ਦੀਆਂ  ਫਸਲਾਂ ਸੇਮ, ਬੀਜਾਂ ਦੀ ਘਟੀਆ ਗੁਣਵੱਤਾ ਅਤੇ ਗੁਲਾਬੀ ਸੁੰਡੀ ਕਰਕੇ ਨੁਕਸਾਨੀਆਂ ਗਈਆਂ  ਹਨ। ਉਹਨਾਂ ਬੀਜਾਂ ਦੀ ਵਿਕਰੀ ਨੂੰ ਨਿਯਮਤ ਕਰਨ ਲਈ ਬੀਜ ਨਿਗਮ ਸਥਾਪਿਤ ਕੀਤੇ ਜਾਣ ਦਾ ਸੁਝਾਅ ਵੀ ਦਿੱਤਾ। ਉਹਨਾਂ ਮੰਗ ਕੀਤੀ ਕਿ ਨਕਲੀ ਬੀਜਾਂ ਦੀ ਵਰਤੋਂ ਨੂੰ ਰੋਕਣ ਲਈ ਸਿਰਫਪੀ.ਏ.ਯੂ ਤੋਂ ਮਾਨਤਾ ਪ੍ਰਾਪਤ ਬੀਜ ਹੀ ਬਜਾਰ ਵਿੱਚ ਉਪਲਬਧ ਕਰਵਾਏ ਜਾਣ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...