– ਪਾਵਰ ਕਾਲੋਨੀ ਅੰਮਿਤਸਰ ਵਿੱਚ ਵੀ ਲਗਾਏ ਪੌਦੇ
ਰਈਆ (ਕਮਲਜੀਤ ਸੋਨੂੰ)—ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਪ੍ਰਾਕਿਰਤਕ ਤੌਰ ਉਤੇ ਖੁਸ਼ਹਾਲ ਬਨਾਉਣ ਲਈ ਹਰਿਆ ਭਰਿਆ ਪੰਜਾਬ ਮਿਸ਼ਨ ਦੀ ਕੀਤੀ ਗਈ ਪਹਿਲ ਤਹਿਤ ਅੱਜ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਸ਼ਹੀਦ-ਏ-ਆਜਮ ਭਗਤ ਸਿੰਘ ਹਰਿਆਵਲ ਲਹਿਰ ਦੇ ਸਹਿਯੋਗ ਨਾਲ ਵਿਧਾਨ ਸਬਾ ਹਲਕੇ ਵਿੱਚ 50000 ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਹਲਕਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਨੂੰ ਹਰਿਆ ਭਰਿਆ ਕਰਨ ਦੀ ਪੰਜਾਬ ਸਰਕਾਰ ਵੱਲੋ ਚਲਾਈ ਮੁਹਿੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ। ਅੱਜ ਸ. ਹਰਭਜਨ ਸਿੰਘ ਈ ਟੀ ਓ ਬਿਜਲੀ ਮੰਤਰੀ ਪੰਜਾਬ ਵੱਲੋ ਸੇਂਟ ਸੋਲਜਰ ਸਕੂਲ ਜੰਡਿਆਲਾ ਗੁਰੂ ਵਿਖੇ ਬੂਟਾ ਲਗਾ ਕੇ ਮੁਹਿੰਮ ਦਾ ਅਗਾਜ ਕੀਤਾ। ਇੱਥੇ ਸੰਬੋਧਨ ਕਰਦੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਪੰਜਾਬ ਨੂੰ ਹਰਿਆ ਭਰਿਆ ਕਰਨ ਲਈ ਹਰ ਹਲਕੇ ਵਿੱਚ 50000 ਬੂਟੇ ਲਗਾਉਣ ਦਾ ਟੀਚਾ ਮਿਥਿਆ ਹੈ, ਜੋ ਕਿ ਅੱਜ ਦੇ ਸਮੇ ਵਿੱਚ ਵਾਤਾਵਰਣ ਨੂੰ ਸਾਫ ਅਤੇ ਸ਼ੁੱਧ ਕਰਨ ਲਈ ਬਹੁਤ ਜਰੂਰੀ ਹੈ। ਉਨ੍ਹਾਂ ਵੱਲੋਂ ਹਰ ਸ਼ਹਿਰੀ ਨੂੰ ਅਪੀਲ ਕੀਤੀ ਗਈ ਕਿ ਹਰ ਮਨੁੱਖ ਨੂੰ ਪੌਦੇ ਲਗਾ ਕੇ ਪੰਜਾਬ ਨੂੰ ਹਰਿਆ ਭਰਿਆ ਕਰਨ ਲਈ ਚਲਾਈ ਲਹਿਰ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ । ਇਸ ਮੌਕੇ ਸ੍ਰੀ ਰਜੇਸ਼ ਕੁਮਾਰ ਗੁਲਾਟੀ ਵਣ ਮੰਡਲ ਅਫਸਰ ਅੰਮ੍ਰਿਤਸਰ ਵੱਲੋ ਦੱਸਿਆ ਗਿਆ ਕਿ ਬਰਸਾਤੀ ਸੀਜਨ ਵਿਚ ਇਸ ਮਿਥੇ ਹੋਏ ਟੀਚੇ ਨੂੰ ਪੂਰਾ ਕਰ ਲਿਆ ਜਾਵੇਗਾ ਅਤੇ ਹਰ ਲਗਾਏ ਗਏ ਪੌਦੇ ਨੂੰ ਕਾਮਯਾਬ ਕੀਤਾ ਜਾਵੇਗਾ । ਉਹਨਾ ਵੱਲੋ ਇਹ ਵੀ ਕਿਹਾ ਗਿਆ ਕਿ ਵਿਧਾਨ ਸਭਾ ਹਲਕਾ ਜੰਗਿਆਲਾ ਗੁਰੂ ਵਿੱਚ ਆਉਂਦੇ ਵੱਖ ਵੱਖ ਅਦਾਰਿਆ(ਸਕੂਲਾ ਹਸਪਤਾਲਾ ਪੰਚਾਇਤਾ ਅਦਿ) ਵਿੱਚ ਤ੍ਰਵੈਣੀਆ (ਨਿੰਮ,ਪਿੱਪਲ,ਬੋਹੜ) ਤੋ ਇਲਾਵਾ ਵੱਖ ਵੱਖ ਕਿਸਮ ਦੇ ਪੌਦੇ ਲਗਾਏ ਜਾਣਗੇ। ਇਸ ਮੌਕੇ ਸ੍ਰੀ ਸੁਨੀਲ ਕੁਮਾਰ ਦੱਤਾ ਵਣ —ਰੇਂਜ ਅਫਸਰ ਰਈਆ ਗੁਰਦੀਪ ਸਿੰਘ ਬਲਾਕ ਅਫਸਰ ਜੰਡਿਆਲਾਗੁਰੂਅਤੇ ਵਣ ਵਿਭਾਗ ਰਈਆ ਰੇਂਜ ਦੇ ਸਟਾਫ ਤੋ ਇਲਾਵਾ,ਪ੍ਰਿੰਸੀਪਲ ਸੇਂਟ ਸੋਲਜਰ ਸਕੂਲ ਅਤੇ ਸਕੂਲ ਦਾ ਸਟਾਫ ਅਦਿ ਹਾਜ਼ਰ ਸਨ । ਇਸੇ ਦੌਰਾਨ ਕੈਬਨਿਟ ਮੰਤਰੀ ਵੱਲੋਂ ਅੰਮਿ੍ਤਸਰ ਪਾਵਰ ਕਾਲੋਨੀ ਵਿੱਚ ਵੀ ਬੂਟੇ ਲਗਾਏ ਗਏ। ਉਨ੍ਹਾਂ ਬਿਜਲੀ ਵਿਭਾਗ ਦੀਆਂ ਖਾਲੀ ਪਈਆਂ ਸਾਰੀਆਂ ਥਾਵਾਂ ਉਤੇ ਪੌਦੇ ਲਗਾਉਣ ਦੀ ਹਦਾਇਤ ਕੀਤੀ।