ਰਈਆ (ਕਮਲਜੀਤ ਸੋਨੂੰ)—ਬੀਤੇ ਦਿਨਾਂ ਵਿੱਚ ਹੋਈ ਭਾਰੀ ਬਰਸਾਤ ਕਾਰਨ ਪਿੰਡ ਮੱਲੋਵਾਲ ਦੁ ਡਰੇਨ ਵਿਚ ਬਰਸਾਤੀ ਪਾਣੀ ਆਉਣ ਕਾਰਨ ਡਰੇਨ ਦਾ ਪਾਣੀ ਓਵਰਫਲੋ ਹੋ ਗਿਆ ਸੀ, ਜਿਸ ਕਾਰਨ ਇਹ ਪਾਣੀ ਨੇੜਲੇ ਕਈ ਪਿੰਡਾਂ ਵਿੱਚ ਚਲਾ ਗਿਆ ਸੀ ਅਤੇ ਸਥਿਤੀ ਹੜ ਵਰਗੀ ਬਣ ਗਈ ਸੀ, ਪਰ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਵੱਲੋਂ ਮੌਕਾ ਸਾਭ ਲੈਣ ਨਾਲ ਇਲਾਕਾ ਹੜਾਂ ਦੀ ਮਾਰ ਤੋਂ ਬਚ ਗਿਆ।
ਅੱਜ ਜਿਉਂ ਹੀ ਮੰਤਰੀ ਨੂੰ ਇਸ ਸਥਿਤੀ ਦਾ ਪਤਾ ਲੱਗਾ ਤਾਂ ਉਨ੍ਹਾਂ ਵਿਭਾਗਦੇ ਅਧਿਕਾਰੀਆਂ ਨੂੰ ਫੋਨ ਕਰਕੇ ਡਰੇਨ ਦੀ ਸਫਾਈ ਲਈ ਜੇ ਸੀ ਬੀ ਦਾ ਪ੍ਬੰਧ ਕਰਨ ਲਈ ਕਿਹਾ, ਤਾਂ ਜੋ ਡਾਫ ਵਾਲੇ ਸਥਾਨਾਂ ਦੀ ਸਫਾਈ ਕੀਤੀ ਜਾ ਸਕੇ। ਸ ਹਰਭਜਨ ਸਿੰਘ ਦੀਆਂ ਹਿਦਾਇਤਾਂ ਉਤੇ ਵਿਭਾਗ ਨੇ ਮਸ਼ੀਨ ਇਸ ਕੰਮ ਉਤੇ ਲਗਾ ਦਿੱਤੀ ਤਾਂ ਮੰਤਰੀ ਨੇ ਮੌਕੇ ਤੇ ਪੁੱਜ ਕੇ ਜ਼ਾਇਜਾ ਲਿਆ। ਉਨ੍ਹਾਂ ਇਲਾਕਾ ਵਾਸੀਆਂ ਨੂੰ ਕਿਹਾ ਕਿ ਤੁਸੀਂ ਘਬਰਾਉਣਾ ਨਹੀਂ, ਪੰਜਾਬ ਸਰਕਾਰ ਤੁਹਾਡੇ ਨਾਲ ਹੈ।