ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਟ੍ਰੈਕ “ਬਚਾ ਲੳ ਵਾਤਾਵਰਨ “ਸਾਂਝਾ ਟੀਵੀ ਬੈਨਰ ਹੇਠ ਰੀਲੀਜਿੰਗ ਲਈ ਤਿਆਰ :  ਨਿਰਵੈਲ ਮਾਲੂਪੂਰੀ  

ਨਿਊਯਾਰਕ (ਰਾਜ ਗੋਗਨਾ )—ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਵੱਲੋ ਵਾਤਾਵਰਨ ਨੂੰ ਬਚਾਉਣ ਅਤੇ ਪਾਣੀਆਂ ਦੇ ਰਾਖੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਆਸ਼ੀਰਵਾਦ ਸਦਕਾ ਪਹਿਲਾਂ ਵੀ ਸੱਭਿਆਚਾਰ ਅਤੇ ਵਾਤਾਵਰਨ,ਪਵਿੱਤਰ ਕਾਲੀ ਵੇਈਂ ,ਪੱਗ , ਯਾਦਾਂ ਵਤਨ ਦੀਆਂ, ਨਸ਼ਿਆਂ ਦਾ ਕਹਿਰ ਅਤੇ ਹਾਲਾਤ ਏ ਪੰਜਾਬ ਵਰਗੇ ਸਾਮਾਜ ਭਾਲਾਈ ਦੇ ਗੀਤ ਰਿਕਾਰਡ ਕਰਕੇ ਪ੍ਰਸਿੱਧੀ ਹਾਸਲ ਚੁੱਕੇ ਹਨ । ਹੁਣ ਉਹ ਨਵੇਂ ਟਰੈਕ ਵਾਤਾਵਰਨ ਭਾਗ ਚੌਥਾ ਨਾਲ ਬਹੁਤ ਜਲਦੀ ਸਰੋਤਿਆਂ ਦੇ ਰੂਬਰੂ ਹੋਣ ਜਾ ਰਹੇ ਹਨ। ਜਾਣਕਾਰੀ ਮੁਤਾਬਕ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੂਰੀ ਜੀ ਦੀ ਪੇਸ਼ਕਾਰੀ ਅਤੇ ਗੀਤਕਾਰੀ ਦਾ ਸਿਰਜਿਆ ਹੋਇਆ  ਅਤੇ ਐਡੀਟਰ, ਡਾਇਰੈਕਟਰ ਕੁਲਦੀਪ ਸਿੰਘ ਜੀ ਵੱਲੋਂ ਬਹੁਤ ਵਧੀਆ ਵੀਡੀਓ ਤਿਆਰ ਕੀਤਾ ਹੋਇਆ ਬਚਾ ਲੳ ਵਾਤਾਵਰਨ ਨਵਾਂ ਟ੍ਰੈਕ ਸਾਂਝਾ ਟੀਵੀ ਚੈਨਲ ਦੇ ਬੈਨਰ ਹੇਠ ਰਿਲੀਜ਼ ਹੋਣ ਲਈ ਤਿਆਰ ਬਰ ਤਿਆਰ ਹੈ। ਜਿਸਦਾ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਜੀ ਨੇ ਤਿਆਰ ਕੀਤਾ ਹੈ। ਨਿਰਵੈਲ ਮਾਲੂਪੂਰੀ ਨੇ ਇਹ ਵੀ ਦੱਸਿਆ ਕਿ ਸਾਂਝਾ ਟੀਵੀ ਚੈਨਲ ਤੇ ਪ੍ਰਮੋਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਟੀਮ ਵੱਲੋਂ ਪੋਸਟਰ ਪ੍ਰਮੋਸ਼ਨ ਵੀ ਜਲਦੀ ਕੀਤਾ ਜਾਵੇਗਾ। ਜਲਦੀ ਹੀ ਯੂ ਟਿਊਬ ਅਤੇ ਸੋਸ਼ਲ ਮੀਡੀਆ ਦੀਆਂ ਵੱਖ-ਵੱਖ ਵੈੱਬਸਾਈਟ ਤੇ ਇਹ ਟ੍ਰੈਕ ਦੇਖਣ ਨੂੰ ਮਿਲੇਗਾ। ਯੂਰਪ ਵਿੱਚ ਟੀਮ ਵੱਲੋਂ ਕੈਨੇਡਾ ਵਿਖੇ ਪੋਸਟਰ ਪ੍ਰਮੋਸ਼ਨ ਕੀਤਾ ਜਾਵੇਗਾ। ਇਸ ਟ੍ਰੈਕ ਰਾਹੀਂ ਜਲ ਜੰਗਲ ਅਤੇ ਜੀਵ ਜੰਤੂਆਂ ਪ੍ਰਤੀ ਜਾਗਰੂਕ ਹੋਣ ਅਤੇ ਉਨ੍ਹਾਂ ਨੂੰ ਬਚਾਉਣ ਲਈ ਸਰਕਾਰਾਂ ਸਿਸਟਮ ਅਤੇ ਸਮਾਜ ਨੂੰ ਬੇਨਤੀ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਸੰਤ ਸੀਚੇਵਾਲ ਜੀ ਵੱਲੋਂ ਰੋਲ ਮਾਡਲਿੰਗ ਤੋਂ ਇਲਾਵਾ ਸਾਹਿਬ ਥਿੰਦ ਕੈਨੇਡਾ, ਨਿਰਵੈਲ ਮਾਲੂਪੂਰੀ, ਪ੍ਰਿੰਸੀਪਲ ਕੁਲਵਿੰਦਰ ਸਿੰਘ ਸੀਚੇਵਾਲ , ਮਿਊਜ਼ਿਕ ਟੀਚਰ ਅਤੇ ਸਰਪੰਚ ਤਜਿੰਦਰ ਸਿੰਘ ਸੀਚੇਵਾਲ, ਨਰਿੰਦਰ ਸ਼ਾਹਕੋਟੀ, ਰਾਜ ਹਰੀਕੇ ਪੱਤਣ, ਜਤਿੰਦਰ ਹੱਲਣ ਹਰੀਕੇ, ਰਵੀ ਵਰਮਾ, ਗੋਪੀ ਵਰਮਾ, ਸੁਭਾਸ਼ ਰੂਪੇਵਾਲ, ਦਇਆ ਸਿੰਘ ਸੀਚੇਵਾਲ ਆਦਿ ਨੇ ਭੂਮਿਕਾ ਨਿਭਾਈ ਹੈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...