ਮਹਿਤਪੁਰ (ਵਰਮਾ)ਏਕਮ ਪਬਲਿਕ ਸਕੂਲ ਮਹਿਤਪੁਰ ਦਾ ਬਾਰ੍ਹਵੀਂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੌ ਫੀਸਦੀ ਰਿਹਾ ।ਇਸ ਮੌਕੇ ਸਕੂਲ ਡਾਇਰੈਕਟਰ ਨਿਰਮਲ ਸਿੰਘ ਅਤੇ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਨਵਨੀਤ ਕੌਰ ਨੇ ਨਾਨ ਮੈਡੀਕਲ ਵਿੱਚੋਂ 97.4 ਫੀਸਦੀ ਅੰਕ ਪ੍ਰਾਪਤ ਕਰਕੇ ਨਕੋਦਰ ਤਹਿਸੀਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ।ਇਸੇ ਪ੍ਰਕਾਰ ਸਕੂਲ ਦੇ 20 ਹੋਰ ਵਿਦਿਆਰਥੀਆਂ ਨੇ ਕਰਮਵਾਰ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ।ਜਦ ਕਿ 47 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ । ਇਸੇ ਪ੍ਰਕਾਰ ਸਕੂਲ ਦੇ ਬਾਕੀ ਵਿਦਿਆਰਥੀਆਂ ਨੇ ਵੀ ਵਧੀਆ ਅੰਕ ਪ੍ਰਾਪਤ ਕੀਤੇ । ਇਸ ਮੌਕੇ ਸਕੂਲ ਵਿਦਿਆਰਥਣ ਅਨਮੋਲਦੀਪ ਕੌਰ ( ਸੁਪਰ ਮੈਡੀਕਲ )ਵਿੱਚੋਂ 95.4 ਫ਼ੀਸਦੀ ,ਮਨਪ੍ਰੀਤ ਕੌਰ ਮਾਨ 95.4 (ਕਾਮਰਸ )ਪਾਰਸ ਸ਼ਰਮਾ 94.6 ਫ਼ੀਸਦੀ ( ਨਾਨ ਮੈਡੀਕਲ), ਨਵਨੀਤ ਕੌਰ 93.4 ਫੀਸਦੀ( ਕਾਮਰਸ), ਗੁਰਲੀਨ ਕੌਰ 93.2 ਫ਼ੀਸਦੀ (ਮੈਡੀਕਲ ), ਰਾਜਦੀਪ ਕੌਰ 93 ਫ਼ੀਸਦੀ ( ਮੈਡੀਕਲ ),ਪਵਨਦੀਪ ਕੌਰ 92.6 ਫ਼ੀਸਦੀ (ਮੈਡੀਕਲ ), ਹਿਨਾ ਬੱਠਲਾ 92.6 ਫੀਸਦੀ (ਕਾਮਰਸ ), ਜਸਪ੍ਰੀਤ ਕੌਰ 92 ਫੀਸਦੀ ਕਾਮਰਸ ,ਮਹਿਕਦੀਪ ਖਿੰਡਾ 91.4 ਫੀਸਦੀ (ਕਾਮਰਸ )ਅਨੂਰਾਧਿਕਾ 91.4 ਫ਼ੀਸਦੀ (ਆਰਟਸ ), ਪ੍ਰਭਲੀਨ ਕੌਰ 91.2 ਫ਼ੀਸਦੀ (ਮੈਡੀਕਲ ), ਕੋਮਲਪ੍ਰੀਤ ਕੌਰ 91 ਫ਼ੀਸਦੀ (ਆਰਟਸ)ਹਰਮਨਦੀਪ ਕੌਰ 90.6 ਫ਼ੀਸਦੀ (ਆਰਟਸ ) ,ਨਵਦੀਪ ਕੌਰ 90.4 ਫੀਸਦੀ (ਮੈਡੀਕਲ )ਜਸ਼ਨਪ੍ਰੀਤ ਕੌਰ 90 ਫ਼ੀਸਦੀ (ਕਾਮਰਸ ), ਤਰਨਜੋਤ ਕੌਰ 90 ਫ਼ੀਸਦੀ (ਕਾਮਰਸ ),ਕਸ਼ਿਸ਼ 90 ਫ਼ੀਸਦੀ (ਮੈਡੀਕਲ ) ਬਵਨਵੀਰ ਕੌਰ ਵਲੋਂ 90 ਫ਼ੀਸਦੀ (ਮੈਡੀਕਲ )ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ।ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੂਹ ਸਟਾਫ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ।ਇਸ ਮੌਕੇ ਦਲਜੀਤ ਸਿੰਘ , ਸਮੀਕਸ਼ਾ ਸ਼ਰਮਾ ,ਸਵਪਨਦੀਪ ਕੌਰ ,ਦਲਬੀਰ ਕੌਰ ,ਦੀਪਤੀ ਕਵਾਤਰਾ ,ਪਰਮਿੰਦਰ ਸਿੰਘ ,ਰਜਨੀ ਬਾਲਾ ,ਰਿਚਾ ਸ਼ਰਮਾ ,ਹਿਮਾਂਸ਼ੂ ਸ਼ਰਮਾ ,ਰਣਜੋਤ ਸਿੰਘ ,ਪਰਮਿੰਦਰ ਕੌਰ ,ਬਿਨੇਸ਼ ਸ਼ਰਮਾ, ਦਵਿੰਦਰ ਸ਼ਰਮਾ,ਪੂਨਮ ਸ਼ਰਮਾ,ਕਮਲਪ੍ਰੀਤ ਕੌਰ ਹਾਜਰ ਸਨ।