ਸਾਧਵੀ ਯੌਨ ਸ਼ੋਸ਼ਣ ਤੇ ਰਣਜੀਤ ਹੱਤਿਆਕਾਂਡ ਦਾ ਦੋਸ਼ੀ ਗੁਰਮੀਤ ਰਾਮ ਰਹੀਮ 30 ਦਿਨ ਦੀ ਪੈਰੋਲ ਖਤਮ ਹੋਣ ‘ਤੇ ਸੁਨਾਰੀਆ ਜੇਲ੍ਹ ਪਹੁੰਚਿਆ। ਰਾਹ ਰਹੀਮ ਦੀ ਵਾਪਸੀ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਰਾਹ ਰਹੀਮ ਨੂੰ 30 ਦਿਨ ਦੀ ਪੈਰੋਲ ਮਿਲੀ ਹੋਈ ਸੀ। ਪੈਰੋਲ ਦੌਰਾਨ ਉਹ ਆਪਣੇ ਸਮਰਥਕਾਂ ਦੇ ਸੰਪਰਕ ਵਿਚ ਰਿਹਾ। ਪੈਰੋਲ 17 ਜੁਲਾਈ ਨੂੰ ਖਤਮ ਹੋ ਗਈ। ਕਾਫਲੇ ਨਾਲ ਉਹ ਦੇਰ ਸ਼ਾਮ ਸੁਨਾਰੀਆ ਜੇਲ੍ਹ ਪਰਤਿਆ।
ਦੱਸ ਦੇਈਏ ਕਿ ਉਮਰਕੈਦ ਦੀ ਸਜ਼ਾ ਕੱਟ ਰਹੇ ਰਾਹ ਰਹੀਮ ਨੂੰ 30 ਦਿਨ ਦੀ ਪੈਰੋਲ ਮਿਲੀ ਸੀ। ਰਾਮ ਰਹੀਮ 17 ਜੂਨ ਨੂੰ ਪੈਰੋਲ ‘ਤੇ ਬਾਹਰ ਆਇਆ ਤੇ ਇਸ ਦੌਰਾਨ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿਚ ਰਿਹਾ। ਡੇਰਾ ਸੱਚਾ ਸੌਦਾ ਮੁਖੀ ਨੇ ਇਸ ਵਾਰ ਪੈਰੋਲ ਦੌਰਾਨ ਇਕ ਐਲਬਮ ਵੀ ਜਾਰੀ ਕੀਤਾ। ਨਾਲ ਹੀ ਮੰਚ ‘ਤੇ ਆ ਕੇ ਸੰਗਤ ਲਈ ਸਤਿਸੰਗ ਵੀ ਕੀਤਾ।