ਯੂਰਪ ਵਿੱਚ ਪੈ ਰਹੀ ਰਿਕਾਰਡ ਤੋੜ ਗਰਮੀ ਦੇ ਕਾਰਨ ਲੋਕਾਂ ਨੂੰ ਝੱਲਣੀ ਪੈ ਰਹੀ ਹੈ ਅੱਤ ਦੀ ਗਰਮੀ

 ਮਿਲਾਨ ਅਤੇ ਲੰਡਨ ਵਿੱਚ ਹਾਈ ਹੀਟਵੇਵ ਅਲਰਟ ਹੋਇਆ ਜਾਰੀ *

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ)””‘ ਦੁਨੀਆਂ ਵਿੱਚ ਵਾਤਾਵਰਣ ਵਿੱਚ ਆ ਰਹੀ ਭਾਰੀ ਤਬਦੀਲੀ ਕਾਰਨ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ,ਜਿਸ ਕਾਰਨ ਯੂਰਪੀਅਨ ਦੇਸ਼ਾਂ ਦੇ ਜੰਗਲਾਂ ਵਿੱਚ ਅੱਗ ਲੱਗਣ ਦਾ ਸਾਲ 2022 ਵਿੱਚ ਰਿਕਾਰਡ ਦਰਜ ਕੀਤਾ ਹੋਇਆ ਹੈ,ਇਟਲੀ ਅਤੇ ਯੂਰਪ ਦੇ ਜਿਵੇਂ ਫਰਾਂਸ, ਪੁਰਤਗਾਲ ਆਦਿ ਦੇਸ਼ਾਂ ਦੇ ਕੁਝ ਹਿੱਸਿਆਂ ਵਿੱਚ ਇੱਕ ਵਾਰ ਫਿਰ ਉੱਚ ਗਰਮੀ ਦੀਆਂ ਲਹਿਰਾਂ ਇਸ ਹਫ਼ਤੇ ਤੋਂ ਲੋਕਾਂ ਨੂੰ ਪ੍ਰਭਾਵਿਤ ਕਰਨਗੀਆਂ ਮੌਸਮ ਵਿਭਾਗ ਅਨੁਸਾਰ ਇਸ ਹਫਤੇ 40 ਤੋਂ 42 ਡਿਗਰੀ ਤੱਕ ਤਾਪਮਾਨ ਪਹੁੰਚਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ,ਇਟਲੀ ਦੇ ਸੂਬੇ ਤੁਸਕਾਨਾ, ਓਮਬਰੀਆ ,ਲਾਸੀਓ, ਪੋਵੈਲੀ ਆਦਿ ਵਿੱਚ ਗਰਮੀ ਦਾ ਕਹਿਰ ਦੇਖਣ ਨੂੰ ਮਿਲੇਗਾ,ਉੱਧਰ ਬ੍ਰਿਟਿਸ਼ ਅਧਿਕਾਰੀਆਂ ਨੇ ਪਹਿਲੀ ਵਾਰ ਅੱਤ ਦੀ ਗਰਮੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਕਿਹਾ ਕਿ ਲੰਡਨ ਵਿੱਚ 40 ਡਿਗਰੀ ਅਤੇ ਮਿਲਾਨ ਵਿੱਚ 42 ਡਿਗਰੀ ਇਸ ਹਫ਼ਤੇ ਗਰਮੀ ਦਾ ਸਿਖਰ ਹੋਵੇਗਾ,ਜਿੱਥੇ ਇਟਲੀ ਗਰਮੀ ਦੇ ਨਾਲ ਹਾਲੋ ਬੇਹਾਲ ਹੋਵੇਗਾ ਉਥੇ ਹੀ ਪੁਰਤਗਾਲ ,ਸਪੇਨ,ਫਰਾਸ ਵਿੱਚ ਲੋਕਾਂ ਨੂੰ ਉੱਚ ਗਰਮੀ ਦੀਆਂ ਲਹਿਰਾਂ ਦਾ ਸਾਹਮਣਾ ਕਰਨਾ ਪਵੇਗਾ।ਇਟਲੀ ਦੇ ਸਿਹਤ ਵਿਭਾਗ ਵਲੋ ਦੇਸ਼ ਦੇ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਸਲਾਹ ਦਿੱਤੀ ਹੈ, ਕਿਉਂਕਿ ਇਸ ਹਫ਼ਤੇ ਵਿੱਚ ਜ਼ਿਆਦਾ ਗਰਮੀ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਦੱਸਣਯੋਗ ਹੈ ਕਿ ਇਟਲੀ ਸਮੇਤ ਯੂਰਪ ਦੇ ਕਈ ਦੇਸ਼ਾਂ ਵਿੱਚ ਜਿਵੇਂ ਪੁਰਤਗਾਲ,ਸਪੇਨ, ਫਰਾਂਸ ਆਦਿ ਦੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ ਵਧ ਗਰਮੀ ਪੈ ਰਹੀ ਹੈ, ਅਤੇ ਇਟਲੀ ਵਿੱਚ ਹੁਣ ਵੀ ਆਏ ਦਿਨ ਕਿਸੇ ਨਾ ਕਿਸੇ ਖੇਤਰ ਵਿੱਚ ਅੱਗ ਲੱਗਣ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਹਨ, ਜੰਗਲਾਂ ਨੂੰ ਲੱਗਦੀ ਅੱਗ ਕਾਰਨ ਜ਼ਹਿਰੀਲਾ ਧੂੰਆਂ ਹਵਾ ਵਿੱਚ ਘੁੱਲ ਰਿਹਾ ਹੈ,ਜਿਸ ਕਾਰਨ ਜਲਵਾਯੂ ਵਿੱਚ ਭਾਰੀ ਤਬਦੀਲੀ ਆ ਰਹੀ ਹੈ, ਦੂਜੇ ਪਾਸੇ ਅਜੌਕੇ ਸਮੇਂ ਵਿੱਚ ਦੁਨੀਆਂ ਪਹਿਲਾਂ ਹੀ ਜਲਵਾਯੂ ਪਰਿਵਰਤਨ ਤੋਂ ਭਾਰੀ ਪ੍ਰੇਸ਼ਾਨ ਹੈ, ਅਜਿਹੇ ਵਿੱਚ ਅੱਗ ਕਾਰਨ ਝੁਲਸ ਰਹੇ ਜੰਗਲ ਹਾਲਾਤਾਂ ਨੂੰ ਹੋਰ ਵੀ ਬਦਤਰ ਬਣਾ ਰਹੇ ਹਨ,ਜਿਸ ਕਰਕੇ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਨੂੰ ਗਰਮੀ ਦੀ ਮਾਰ ਝੱਲਣੀ ਪੈ ਰਹੀ ਹੈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...