ਫਲੋਰਿਡਾ ਦੀ ਇਕ ਔਰਤ ਵਿਰੁੱਧ ਨਫਰਤੀ ਅਪਰਾਧ ਤਹਿਤ ਚਲੇਗਾ ਮੁਕੱਦਮਾ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਫਲੋਰਿਡਾ ਦੀ ਇਕ ਔਰਤ ਵਿਰੁੱਧ  ਏਸ਼ੀਆਈ ਮੂਲ ਦੀਆਂ ਔਰਤਾਂ ਉਪਰ ਮਿਰਚਾਂ ਦੀ ਸਪਰੇਅ ਕਰਨ ਤੇ ਉਨਾਂ ਵਿਰੁੱਧ ਜਾਤੀ ਟਿਪਣੀਆਂ ਕਰਨ ਦੇ ਮਾਮਲੇ ਵਿਚ ਨਫਰਤੀ ਅਪਰਾਧ ਤਹਿਤ ਮੁਕੱਦਮਾ ਚੱਲੇਗਾ। ਉਸ ਵਿਰੁੱਧ ਨਫਰਤੀ ਅਪਰਾਧ ਦੇ 12 ਦੋਸ਼ ਲਾਏ ਗਏ ਹਨ। ਇਹ ਜਾਣਾਕਾਰੀ ਮੈਨਹਟਨ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੇ ਦਿੱਤੀ ਹੈ। ਡਿਸਟ੍ਰਿਕਟ ਅਟਾਰਨੀ ਅਲਵਿਨ ਬਰਾਗ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ 47 ਸਾਲਾ ਮੇਡਲਾਈਨ ਬਾਰਕਰ ਵਿਰੁੱਧ ਹਮਲਾ ਕਰਨ ਤੇ ਭੜਕਾਊ ਟਿਪਣੀਆਂ ਕਰਨ ( ਨਫਰਤੀ ਅਪਰਾਧ) ਦੇ ਦੋਸ਼ ਆਇਦ ਕੀਤੇ ਗਏ ਹਨ। ਬਰਾਗ ਨੇ ਕਿਹਾ ਹੈ ਕਿ ਬਾਰਕਰ ਵੱਲੋਂ ਏਸ਼ੀਅਨ ਔਰਤਾਂ ਨੂੰ ਕਹੇ ਗਏ ਸ਼ਬਤ ‘ਗੋ ਬੈਕ ਟੂ ਯੂਅਰ ਕੰਟਰੀ’  ਬਹੁਤ ਹੀ ਮਾਨਸਿਕ ਦੁੱਖ ਦੇਣ ਵਾਲੇ ਹਨ। ਇਸ ਤੋਂ ਇਲਾਵਾ ਉਸ ਨੇ ਮਿਰਚਾਂ ਦੀ ਸਪਰੇਅ ਕਰਕੇ ਸਰੀਰਕ ਨੁਕਸਾਨ ਪਹੁੰਚਾਇਆ ਹੈ।  ਇਸ ਸਮੇ ਬਾਰਕਰ ਨਿਊਯਾਰਕ ਪੁਲਿਸ ਦੀ ਹਿਰਾਸਤ ਵਿਚ ਹੈ। ਇਸਤਗਾਸਾ ਪੱਖ ਅਨੁਸਾਰ ਬਾਰਕਰ ਨੇ 4 ਏਸ਼ੀਅਨ ਔਰਤਾਂ ਉਪਰ ਹਮਲਾ ਕੀਤਾ ,ਉਨਾਂ ‘ਤੇ ਮਿਰਚਾਂ ਦੀ ਸਪਰੇਅ ਕੀਤੀ ਤੇ ਕਥਿੱਤ ਤੌਰ ‘ਤੇ ਏਸ਼ੀਅਨਾਂ ਬਾਰੇ ਭੱਦੀਆਂ ਟਿਪਣੀਆਂ ਕੀਤੀਆਂ। ਇਹ ਘਟਨਾ ਨਿਊਯਾਰਕ ਦੀ ਮੈਨਹਟਨ ਸਟਰੀਟ ‘ਤੇ ਪਿਛਲੇ ਮਹੀਨੇ 11 ਜੂਨ ਨੂੰ ਵਾਪਰੀ ਸੀ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...