ਸਕਾਟਲੈਂਡ: “ਪੰਜ ਦਰਿਆ” ਵੱਲੋਂ ਐਡਵੋਕੇਟ ਕੁਲਵੰਤ ਕੌਰ ਢਿੱਲੋਂ ਦਾ ਜੀਵਨ ਭਰ ਦੀਆਂ ਪ੍ਰਾਪਤੀਆਂ ਬਦਲੇ ਸਨਮਾਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) “ਭਾਰਤੀ ਸਮਾਜ ਵਿੱਚ ਜਦੋਂ ਔਰਤਾਂ ਦਾ ਕਾਰਜ ਸਥਾਨ ਘਰ ਦੀ ਚਾਰਦੀਵਾਰੀ ਜਾਂ ਚੌਂਕਾ ਚੁੱਲ੍ਹੇ ਤੱਕ ਹੀ ਸੀਮਤ ਮੰਨਿਆ ਜਾਂਦਾ ਹੋਵੇ ਤਾਂ ਮਰਦ ਔਰਤ ਬਰਾਬਰੀ ਦੀਆਂ ਗੱਲਾਂ ਨਾਟਕ ਜਿਹਾ ਲਗਦੀਆਂ ਹਨ। ਅਜਿਹੇ ਸਮੇਂ ਵਿੱਚ ਜਦੋਂ ਕੁੜੀਆਂ ਨੂੰ ਘਰ ਦੀ ਦਹਿਲੀਜ਼ ਤੋਂ ਬਾਹਰ ਇਕੱਲਿਆਂ ਜਾਣਾ ਵੀ ਮੁਨਾਸਿਬ ਨਾ ਹੋਵੇ, ਉਦੋਂ ਇੱਕ ਕੁੜੀ ਕਾਨੂੰਨ ਦੀ ਪੜ੍ਹਾਈ ਕਰਕੇ ਸਮਾਜ ਵਿੱਚ ਮਾਣਮੱਤਾ ਰੁਤਬਾ ਹਾਸਲ ਕਰੇ ਤਾਂ ਇਹ ਘਟਨਾ ਅਲੋਕਾਰੀ ਹੋ ਨਿੱਬੜਦੀ ਹੈ। ਅਜਿਹੇ ਮਾਣ ਦੀ ਪਾਤਰ ਬਣੀ ਸ੍ਰੀਮਤੀ ਕੁਲਵੰਤ ਕੌਰ ਢਿੱਲੋਂ ਨੂੰ ਉਹਨਾਂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਬਦਲੇ ਸਨਮਾਨ ਦੇਣਾ ਵੀ ਮਾਣ ਵਾਲੀ ਗੱਲ ਹੈ।”, ਉਕਤ ਵਿਚਾਰਾਂ ਦਾ ਪ੍ਗਟਾਵਾ ਪੰਜ ਦਰਿਆ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ, ਗਾਇਕ ਕਰਮਜੀਤ ਮੀਨੀਆਂ, ਪ੍ਰਸਿੱਧ ਕਾਰੋਬਾਰੀ ਬਲਵਿੰਦਰ ਸਿੰਘ ਜੱਸਲ, ਟੌਮ ਵਿਰ੍ਹੀਆ, ਅਮਰ ਮੀਨੀਆਂ, ਜੋਤੀ ਵਿਰ੍ਹੀਆ, ਨੀਲਮ ਖੁਰਮੀ, ਦਲਬਾਰਾ ਸਿੰਘ ਗਿੱਲ, ਨਿਰਮਲ ਗਿੱਲ ਆਦਿ ਨੇ ਆਪਣ ਸੰਬੋਧਨ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਐਡਵੋਕੇਟ ਕੁਲਵੰਤ ਕੌਰ ਢਿੱਲੋਂ ਦਾ ਬਚਪਨ ਤੇ ਜਵਾਨੀ ਗੁਜਰਾਤ ਵਿੱਚ ਗੁਜਰੀ, ਪਰ ਉਹਨਾਂ ਨੇ ਆਪਣੀ ਅਗਲੇਰੀ ਪੜ੍ਹਾਈ ਵਿਆਹ ਉਪਰੰਤ ਜਾਰੀ ਰੱਖੀ। ਉਹਨਾਂ ਨੂੰ ਮੋਗਾ ਜ਼ਿਲ੍ਹੇ ਦੀ ਪਹਿਲੀ ਐਡਵੋਕੇਟ ਔਰਤ ਹੋਣ ਦੇ ਨਾਲ ਨਾਲ
ਪੰਜਾਬ ਦੀਆਂ ਚੋਣਵੀਆਂ ਔਰਤ ਐਡਵੋਕੇਟਾਂ ‘ਚ ਸ਼ੁਮਾਰ ਹੋਣ ਦਾ ਵੀ ਮਾਣ ਹਾਸਲ ਹੈ। ਸ੍ਰੀਮਤੀ ਢਿੱਲੋਂ ਕੋਰਟ ਕੰਪਲੈਕਸ ਨਿਹਾਲ ਸਿੰਘ ਵਾਲਾ ‘ਚ ਪਿਛਲੇ ਲੰਮੇ ਤੋਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਨ ਤੇ ਇਹ ਸੇਵਾਵਾਂ ਅਜੇ ਵੀ ਜਾਰੀ ਹਨ। ਇਸ ਸਨਮਾਨ ਨੂੰ ਹਾਸਲ ਕਰਨ ਉਪਰੰਤ ਆਪਣੇ ਸੰਬੋਧਨ ਦੌਰਾਨ ਉਹਨਾਂ ਕਿਹਾ ਕਿ ਔਰਤਾਂ ਕਿਸੇ ਵੀ ਖੇਤਰ ਵਿੱਚ ਆਪਣੀ ਕਾਮਯਾਬੀ ਦਾ ਝੰਡਾ ਗੱਡ ਸਕਦੀਆਂ ਹਨ ਪਰ ਉਹਨਾਂ ਦੀ ਆਪਣੀ ਮਜ਼ਬੂਤ ਇੱਛਾ ਸ਼ਕਤੀ ਅਤੇ ਪਰਿਵਾਰਕ ਹੱਲਾਸ਼ੇਰੀ ਦਾ ਹੋਣਾ ਵੀ ਲਾਜ਼ਮੀ ਹੈ। ਉਹਨਾਂ ਪੰਜ ਦਰਿਆ ਦੀ ਸਮੁੱਚੀ ਟੀਮ ਤੇ ਹਾਜਰੀਨ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਐਡਵੋਕੇਟ ਕੁਲਵੰਤ ਕੌਰ ਢਿੱਲੋਂ ਆਪਣੇ ਸਕਾਟਲੈਂਡ ਦੇ ਦੌਰੇ ‘ਤੇ ਆਏ ਹੋਏ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की