ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਸਰਕਾਰ ਨੇ ਭਾਈਵਾਲਾ ਵਲੋ ਭਰੋਸੇ ਦੇ ਵੋਟ ਵਿੱਚ ਆਪਣਾ ਸਮਰਥਨ ਵਾਪਸ ਲੈਣ ਤੋਂ ਬਾਅਦ ਦਿੱਤਾ ਅਸਤੀਫ਼ਾ “

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ)”” ਇਟਲੀ ਦੇ ਰਾਸ਼ਟਰਪਤੀ ਸੈਰਜੀਓ ਮੱਤਾਰੈਂਲਾ ਨੇ ਸਾਬਕਾ ਈਸੀਬੀ ਮੁਖੀ ਮਾਰੀਓ ਦਰਾਗੀ ਨੂੰ ਇਟਲੀ ਦੀ ਕੋਵਿਡ ਮਹਾਂਮਾਰੀ ਤੋਂ ਬਾਅਦ ਦੀ ਰਿਕਵਰੀ ਦੀ ਅਗਵਾਈ ਕਰਨ ਅਤੇ ਦੇਸ਼ ਨੂੰ ਸਥਾਨਕ ਅਸਥਿਰਤਾ ਤੋਂ ਬਚਾਉਣ ਲਈ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ,ਪ੍ਰਧਾਨ ਮੰਤਰੀ ਮਾਰੀਓ ਦਰਾਗੀ ਵੱਲੋਂ ਦੇਸ਼ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਅਨੇਕਾਂ ਤਰ੍ਹਾਂ ਦੀਆਂ ਯੋਜਨਾਵਾਂ ਦਾ ਆਰੰਭ ਕੀਤਾ ਅਤੇ ਦੇਸ਼ ਨੂੰ ਆਰਥਿਕ ਤੰਗੀ ਤੋਂ ਵੀ ਬਾਹਰ ਕੱਢਣ ਲਈ ਅਨੇਕਾਂ ਤਰ੍ਹਾਂ ਦੇ ਉਪਰਾਲੇ ਕੀਤੇ ਗਏ,ਪਰ ਬੀਤੇ ਦਿਨੀਂ ਇਟਲੀ ਸਰਕਾਰ ਨੇ ਪਰਿਵਾਰਾਂ ਅਤੇ ਕਾਰੋਬਾਰਾਂ ਲਈ ਆਰਥਿਕ ਸਹਾਇਤਾ 26 ਬਿਲੀਅਨ ਯੂਰੋ ਦਾ ਇੱਕ ਪੈਕੇਜ ਸੰਸਦ ਵਿੱਚ ਪਾਸ ਹੋਣ ਲਈ ਪੇਸ਼ ਕੀਤਾ ਪਰ ਇਟਲੀ ਗੱਠਜੋੜ ਸਰਕਾਰ ਦਾ ਸਮਰਥਨ ਕਰ ਰਹੇ 5 ਸਿਤਾਰਾ ਨੇ ਆਪਣੇ ਭਰੋਸੇ ਦਾ ਵੋਟ ਨੂੰ ਬਾਹਰ ਕੱਢ ਲਿਆ ਜਿਸ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਆਪਣਾ ਅਸਤੀਫ਼ਾ ਦਿੱਤਾ,ਪਰ ਇਟਲੀ ਦੇ ਰਾਸ਼ਟਰਪਤੀ ਸੈਰਜੀਓ ਮੱਤਾਰੈਂਲਾ ਨੇ ਦਰਾਗੀ ਦੇ ਅਸਤੀਫੇ ਨੂੰ ਰੱਦ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਬੁੱਧਵਾਰ ਤੱਕ ਸੈਨੇਟ ਵਿੱਚ ਦੁਬਾਰਾ ਬਿਲ ਪੇਸ਼ ਕਰਨ ਲਈ ਕਿਹਾ ਗਿਆ ਹੈ,ਜੇਕਰ ਇਟਲੀ ਵਿੱਚ ਮਾਰੀਓ ਦਰਾਗੀ ਦੀ ਸਰਕਾਰ ਟੁੱਟਦੀ ਹੈ ਤਾਂ ਦੇਸ਼ ਆਰਥਕ ਪੱਖੋਂ ਹੋਰ ਕਮਜ਼ੋਰ ਹੋਵੇਗਾ ਜਦ ਕਿ ਕੋਰੋਨਾ ਵਾਇਰਸ ਕਰਕੇ ਇਟਲੀ
ਪਹਿਲਾਂ ਹੀ ਝੰਬਿਆ ਜਾ ਚੁੱਕਾ ਹੈ,ਉਧਰ ਖੱਬੇ ਪੱਖੀ ਪਾਰਟੀਆਂ ਨੇ ਇਟਲੀ ਵਿੱਚ ਦੁਬਾਰਾ ਵੋਟਾਂ ਕਰਵਾਉਣ ਦੀ ਮੰਗ ਕੀਤੀ।ਦੱਸਣਯੋਗ ਹੈ ਕਿ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਵੱਲੋਂ ਲੋਕ ਹਿੱਤਾਂ ਲਈ ਲਿਆਂਦੀਆਂ ਜਾਣ ਵਾਲੀਆਂ ਯੋਜਨਾਵਾਂ ਬੇਹੱਦ ਸਫਲ ਰਹੀਆਂ ਹਨ, ਅਤੇ ਉਨ੍ਹਾਂ ਨੇ ਹਮੇਸ਼ਾ ਹੀ ਲੋਕ ਪੱਖੀ ਫ਼ੈਸਲੇ ਕੀਤੇ ਹਨ,ਪਰ ਹੁਣ ਆਉਂਣ ਵਾਲੇ ਦਿਨਾਂ ਵਿੱਚ ਇਹ ਤੈਅ ਹੋਵੇਗਾ ਕਿ ਇਟਲੀ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਮਾਰੀਓ ਦਰਾਗੀ ਨੂੰ ਨਸ਼ੀਬ ਹੋਵੇਗੀ ਜਾਂ ਕੋਈ ਹੋਰ ਰਾਜ ਨੇਤਾ ਇਸ ਕੁਰਸੀ ਦਾ ਹੱਕਦਾਰ ਹੋਵੇਗਾ

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की