1985 ਦੇ ਏਅਰ ਇੰਡੀਆ ਬੰਬ ਵਿਸਫੋਟ ਮਾਮਲੇ ਵਿੱਚ ਬਰੀ ਕੀਤੇ ਜਾ ਚੁੱਕੇ ਬਿਜ਼ਨਸਮੈਨ ਅਤੇ ਸਿੱਖ ਨੇਤਾ ਰਿਪੁਦਮਨ ਸਿੰਘ ਮਲਿਕ ਦੀ ਕੈਨੇਡਾ ਦੇ ਵੈਨਕੂਵਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਇਹ ਘਟਨਾ ਵੀਰਵਾਰ ਦੇਰ ਰਾਤ ਦੀ ਹੈ, ਜਦੋਂ ਉਹ ਆਪਣੇ ਆਫਿਸ ਜਾ ਰਹੇ ਸਨ। ਇਸ ਘਟਨਾ ਸਬੰਧੀ ਚਸ਼ਮਦੀਦਾਂ ਨੇ ਦੱਸਿਆ ਕਿ ਤਿੰਨ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਸੀ। ਫਾਇਰਿੰਗ ਕਾਫ਼ੀ ਨੇੜਿਓਂ ਕੀਤੀ ਗਈ ਸੀ। ਜਿਸ ਕਾਰਨ ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਰਿਪੁਦਮਨ ਦਾ ਕਤਲ ਕਿਉਂ ਕੀਤਾ ਗਿਆ, ਫਿਲਹਾਲ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰ ਕਾਰ ‘ਤੇ ਆਏ ਸਨ, ਫਿਰ ਉਹ ਬਾਯਿਕ ‘ਤੇ ਸਵਾਰ ਹੋ ਕੇ ਰਿਪੁਦਮਨ ਦੇ ਨੇੜੇ ਗਏ ਤੇ ਗੋਲੀਆਂ ਚਲਾ ਦਿੱਤੀਆਂ। ਬਾਅਦ ਵਿੱਚ ਸਬੂਤ ਮਿਟਾਉਣ ਦੇ ਲਈ ਉਨ੍ਹਾਂ ਨੇ ਕਾਰ ਨੂੰ ਅੱਗ ਲਗਾ ਦਿੱਤੀ। ਇਹ ਕਾਰ ਹੱਤਿਆ ਵਾਲੀ ਜਗ੍ਹਾ ਤੋਂ ਕੁਝ ਦੂਰੀ ‘ਤੇ ਮਿਲੀ ਹੈ।