ਨਿਊਯਾਰਕ/ ਅਲਬਰਟਾ (ਰਾਜ ਗੋਗਨਾ )— ਬੀਤੇਂ ਦਿਨ ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਇਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਭਾਰਤ ਦੇ ਕੇਰਲਾ ਸੂਬੇ ਦੇ ਨਾਲ ਤਿੰਨ ਨੋਜਵਾਨਾ ਦੀ ਮੋਤ ਹੋ ਗਈ ਹੈ। ਜਿਹਨਾਂ ਓਡੀ ਪਹਿਚਾਣ ਜੀਓ ਪਾਈਲੀ, ਕੇਵਿਨ ਸ਼ਾਜੀ, ਅਤੇ ਲੀੳ ਦੇ ਵਜੋਂ ਹੋਈ ਹੈ।
ਪਤਾ ਲੱਗਾ ਹੈ ਕਿ ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਇੱਕ ਕਿਸ਼ਤੀ ਦੁਰਘਟਨਾ ਵਿੱਚ ਇਹ ਤਿੰਨ ਕੇਰਲਾ ਦੇ ਵਾਸੀ ਇੱਕ ਪਾਣੀ ਵਾਲੀ ਡੂੰਘੀ ਖਾਹੀ ਵਿੱਚੋਂ ਇੰਨਾਂ ਦੀਆ ਮ੍ਰਿਤਕਾਂ ਲਾਸ਼ਾਂ ਬਰਾਮਦ ਹੋਈਆਂ ਹਨ। ਜੋ ਬੀਤੇਂ ਦਿਨੀ ਇੱਕ ਵੀਕਐਂਡ ਤੇ ਖੁਸ਼ੀ ਖੁਸ਼ੀ ਮਨੋਰੰਜਨ ਯਾਤਰਾ ਤੇ ਗਏ ਸਨ। ਇਸ ਦੌਰਾਨ. ਇਹ ਹਾਦਸਾ ਇੱਕ ਆਪਣੇ ਹਮਵਤਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ। ਅਤੇ ਇਹ ਤਿੰਨੇ ਨੋਜਵਾਨ ਮਾਰੇ ਗਏ।ਮਰਨ ਵਾਲਿਆਂ ਵਿੱਚ ਦੋ ਵਿਅਕਤੀ ਸ਼ਾਮਲ ਹਨ ਜੋ ਏਰਨਾਕੁਲਮ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਇੱਕ ਨੋਜਵਾਨ ਨੇੜਲੇ ਤ੍ਰਿਸ਼ੂਰ ਜ਼ਿਲ੍ਹੇ ਦਾ ਸੀ। ਮਰਨ ਵਾਲਿਆ ਦੇ ਨਾਂਅ ਲੀਓ ਮਾਵੇਲੀ (41), ਜੀਓ ਪਾਈਲੀ ਅਤੇ ਕੇਵਿਨ ਸ਼ਾਜੀ (21) ਸਾਲ ਹੈ। ਕੇਰਲਾ ਦੇ ਲੀਓ ਚਾਲਾਕੁਡੀ ਦੇ ਨੇੜੇ ਅਥਿਰੱਪੀਲੀ ਦਾ ਵਸਨੀਕ ਸੀ। ਜੀਓ ਮਲਯਾਤੂਰ ਦੇ ਨੀਲੇਸ਼ਵਰਮ ਦਾ ਰਹਿਣ ਵਾਲਾ ਸੀ। ਸ਼ਾਜੀ ਏਰਨਾਕੁਲਮ ਦੇ ਬਾਹਰਵਾਰ ਕਲਾਮਾਸੇਰੀ ਦੇ ਰਹਿਣ ਵਾਲੇ ਸਨ। ਇਹ ਦਰਦਨਾਇਕ ਹਾਦਸਾ ਲੰਘੇ ਐਤਵਾਰ ਨੂੰ ਸਵੇਰੇ 10.30 ਵਜੇ ਦੇ ਕਰੀਬ ਬੈਨਫ ਨੈਸ਼ਨਲ ਪਾਰਕ ਵਿੱਚ ਕੈਨਮੋਰ ਕਸਬੇ ਦੇ ਨੇੜੇ ਸਪਰੇਅ ਲੇਕਸ ਰਿਜ਼ਰਵਾਇਰ ਵਿੱਚ ਵਾਪਰਿਆ ਜਿੱਥੇ ਕਿਸ਼ਤੀ ਪਲਟੀ, ਚਾਰ ਮੈਂਬਰੀ ਗਰੁੱਪ ਜੀਓ ਦੀ ਮਾਲਕੀ ਵਾਲੀ ਕਿਸ਼ਤੀ ‘ਤੇ ਮੱਛੀਆਂ ਫੜਨ ਲਈ ਗਏ ਸੀ।ਤੇ ਇਹ ਭਾਣਾ ਵਰਤ ਗਿਆ ਤੇ ਸਾਰੇ ਮੋਤ ਦੇ ਮੂੰਹ ਵਿੱਚ ਚਲੇ ਗਏ।