ਦਾਰਜੀਲਿੰਗ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਮ ਲੋਕਾਂ ਨਾਲ ਗੱਲਬਾਤ ਕਰਨ ਲਈ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਅਤੇ ਕੱਲ੍ਹ ਦਾਰਜੀਲਿੰਗ ਵਿੱਚ ਸੜਕ ਕੰਢੇ ਇੱਕ ਸਟਾਲ ਉੱਤੇ ਆਪਣੇ ਹੱਥਾਂ ਨਾਲ ਗੋਲਗੱਪੇ ਬਣਾਏ ਅਤੇ ਬੱਚਿਆਂ ਅਤੇ ਸੈਲਾਨੀਆਂ ਨੂੰ ਨਾਸ਼ਤੇ ਵਿੱਚ ਪਰੋਸੇ।
ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਵਿੱਚ ਤਿ੍ਰਣਮੁਲ ਕਾਂਗਰਸ ਦੀ ਮੁਖੀ ਮਮਤਾ ਬੈਨਟਰਜੀ ਨੂੰ ਆਲੂ ਮਸਲ ਕੇ ਖੋਖਲੇ ਗੋਲਗੱਪੇ ਵਿੱਚ ਭਰਨ ਪਿੱਛੋਂ ਇਮਲੀ ਦੇ ਪਾਣੀ ਵਿੱਚ ਡੁੱਬੋ ਕੇ ਲੋਕਾਂ ਨੂੰ ਪਰੋਸਦੇ ਦੇਖਿਆ ਜਾ ਸਕਦਾ ਹੈ।ਪਹਾੜੀਆਂ ਦੀ ਰਾਣੀ ਦੇ ਨਾਮ ਨਾਲ ਪ੍ਰਸਿੱਧ ਦਾਰਜੀਲਿੰਗ ਵਿੱਚ ਇੱਕ ਸਵੈ ਸਹਾਇਤਾ ਗਰੁੱਪ ਦੀਆਂ ਮਹਿਲਾਵਾਂ ਵੱਲੋਂ ਸੰਚਾਲਤ ਇੱਕ ਸਟਾਲ ਦਾ ਦੌਰਾ ਕਰਦੇ ਹੋਏ ਮਮਤਾ ਨੇ ਫੁਚਕਾ ਬਣਾਉਣ ਵਿੱਚ ਵੀ ਆਪਣੀ ਵਿਸ਼ਸ਼ੇਤਾ ਦਿਖਾਈ। ਪੱਛਮੀ ਬੰਗਾਲ ਵਿੱਚ ਪਾਣੀ ਪੂਰੀ ਨੂੰ ਫੁਚਕਾ ਕਿਹਾ ਜਾਂਦਾ ਹੈ। ਮਮਤਾ ਨੇ ਦਾਰਜੀਲਿੰਗ ਦੀ ਪਿਛਲੀ ਯਾਤਰਾ ਵਿੱਚ ਪਹਾੜੀਆਂ ਵਿੱਚ ਸੜਕ ਕਿਨਾਰੇ ਇੱਕ ਸਟਾਲ ਉੱਤੇ ਲੋਕਪ੍ਰਿਯ ਤਿਬਤੀ ਭੋਜਨ ‘ਮੋਮੋ’ ਬਣਾਏ ਸੀ।