ਡਿਊਟੀ ਤੋ ਗੈਰ ਹਾਜਰ ਪੰਜਾਬ ਰੋਡਵੇਜ ਦੇ ਇੰਸਪੈਕਟਰ ਨੂੰ ਕੀਤਾ ਮੁਅੱਤਲ

ਰਈਆ (ਕਮਲਜੀਤ ਸੋਨੂੰ)—ਅੱਜ ਸਵੇਰ 7.30 ਵਜੇ ਸ: ਹਰਭਜਨ ਸਿੰਘ ਈ ਟੀ ਓ ਬਿਜਲੀ ਮੰਤਰੀ ਪੰਜਾਬ ਵਲੋ ਜੰਡਿਆਲਾ ਗੁਰੂ ਦੇ ਬੱਸ ਸਟੈਡ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ ਪਾਇਆ ਗਿਆ ਕਿ ਸ੍ਰੀ ਸੁਖਦੇਵ ਸਿੰਘ , ਸਬ ਇੰਸਪੈਕਟਰ , ਦੀ ਡਿਊਟੀ ਜੰਡਿਆਲਾ ਗੁਰੂ ਬੱਸ ਸਟੈਡ ਨੂੰ ਸਵੇਰ ਵਿਖੇ ਸਕੂਲਾਂ , ਕਾਲਜਾਂ ਦੇ ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਰੋਡਵੇਜ ਪਨਬਸ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਰੋਕ ਕੇ , ਬੱਸਾ ਵਿਚ ਬਿਠਾਉਣ ਲਈ ਸਵੇਰ ਸਮਾਂ 7.00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਲਗਾਈ ਗਈ ਸੀ। ਪਰ ਇਹ ਕਰਮਚਾਰੀ ਡਿਊਟੀ ਤੋਂ ਗੈਰ ਹਾਜਰ ਪਾਇਆ ਗਿਆ ।ਜਿਸ ਤੇ ਕਾਰਵਾਈ ਕਰਦੇ ਹੋਏ ਬਿਜਲੀ ਮੰਤਰੀ ਵਲੋ ਦਿੱਤੀਆਂ ਗਈਆਂ ਹਦਾਇਤਾਂ ਤੇ ਇਸ ਕਰਮਚਾਰੀ ਵਿਰੁੱਧ ਅਨੁਸਾਸਨੀ ਕਾਰਵਾਈ ਕਰਦਿਆਂ ਹੋਇਆਂ ਉਸਨੂੰ ਪੰਜਾਬ ਸਿਵਲ ਸਰਵਿਸਜ ( ਸਜਾ ਅਤੇ ਅਪੀਲ ) 1970 ਦੇ ਰੂਲ 4 ( 1 ) ਅਧੀਨ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। । ਮੁਅੱਤਲੀ ਦੇ ਸਮੇਂ ਦੌਰਾਨ ਉਸਨੂੰ ਪੰਜਾਬ ਸਿਵਲ ਸਰਵਿਸਜ , ਰੂਲਜ ਵਾਲੀਅਮ – ਪਾਰਟ । ਦੇ ਰੂਲ 7.2 ਅਧੀਨ ਨਿਰਭਾਹ ਭੱਤਾ ਹੀ ਦਿੱਤਾ ਜਾਵੇਗਾ ਅਤੇ ਮੁਅੱਤਲੀ ਦੌਰਾਨ ਉਸਦਾ ਹੈੱਡਕੁਆਰਟਰ ਪੰਜਾਬ ਰੋਡਵੇਜ ਅੰਮ੍ਰਿਤਸਰ । ਡਿਪ ਹੋਵੇਗਾ ਅਤੇ ਉਹ ਬਿਨਾਂ ਸਮਰਥ ਅਧਿਕਾਰੀ ਦੀ ਪੂਰਵ ਪ੍ਰਵਾਨਗੀ ਦੇ ਹੈਡਕੁਆਰਟਰ ਨਹੀਂ ਛੱਡੇਗਾ ।
ਬਿਜਲੀ ਮੰਤਰੀ ਵਲੋ ਚੈਕਿੰਗ ਦੋਰਾਨ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਭਰੋਸਾ ਦਿਵਾਇਆ ਕਿ ਰੋਡਵੇਜ਼ ਦੀਆਂ ਸਾਰੀਆਂ ਬੱਸਾਂ ਇਸ ਸਟੈਡ ਤੋ ਸਵਾਰੀਆਂ ਲੈ ਕੇ ਹੀ ਜਾਣਗੀਆਂ ਅਤੇ ਸਕੂਲੀ ਬੱਚਿਆ ਅਤੇ ਲੋਕਾਂ ਨੂੰ ਕੋਈ ਮੁਸ਼ਕਲ ਨਹੀ ਆਊਣ ਦਿੱਤੀ ਜਾਵੇਗੀ।ਜੰਡਿਆਲਾ ਗੁਰੂ ਬੱਸ ਸਟੈਂਡ ਵਿਖੇ ਸਕੂਲ ਕਾਲਜ ਦੇ ਬੱਚੇ ਅਤੇ ਸਵਾਰੀਆਂ ਨੂੰ ਪੰਜਾਬ ਰੋਡਵੇਜ/ਪਨਬੱਸ ਅਤੇ ਪੀ:ਆਰ:ਟੀ:ਸੀ ਦੀਆਂ ਬੱਸਾਂ ਨੂੰ ਰੋਕ ਕੇ ਬਿਠਾਉਣ ਸਬੰਧੀ ਰੋਡਵੇਜ ਦੇ ਸਬ ਇੰਸਪੈਕਟਰ ਗੁਰਭੇਜ ਸਿੰਘ ਪੰਜਾਬ ਰੋਡਵੇਜ ਅੰਮ੍ਰਿਤਸਰ-1 ਡਿਊਟੀ ਸਵੇਰੇ 7 ਵਜੇ ਤੋਂ 11 ਵਜੇ ਤੱਕ ਅਤੇ ਅਤੇ ਸ੍ਰੀ ਹਰਪ੍ਰੀਤ ਸਿੰਘ ਦੀ ਡਿਊਟੀ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਲਗਾਈ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਮੈਨੇਜਰ ਪੰਜਾਬ ਰੋਡਵੇਜ ਅੰਮ੍ਰਿਤਸਰ-1 ਨੇ ਦੱਸਿਆ ਕਿ ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਦੇ ਦਿਸ਼ਾ ਨਿਰਦੇਸ਼ਾ ਤਹਿਤ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਅਤੇ ਸਵਾਰੀਆਂ ਨੂੰ ਬੱਸਾਂ ਵਿੱਚ ਬਿਠਾਇਆ ਜਾ ਸਕੇ ’ਤੇ ਅਮਲ ਕਰਦਿਆਂ ਇਨ੍ਹਾਂ ਦੀ ਡਿਊਟੀ ਲਗਾਈ ਗਈ ਹੈ।ਜਨਰਲ ਮੈਨੇਜਰ ਰੋਡਵੇਜ ਨੇ ਦੱਸਿਆ ਕਿ ਜੇਕਰ ਕੋਈ ਵੀ ਬੱਸ ਆਉਂਣ-ਜਾਣ ਸਮੇਂ ਨਹੀਂ ਰੁਕਦੀ ਤਾਂ ਉਸ ਵਿਰੁੱਧ ਇਨ੍ਹਾਂ ਦੀ ਰਿਪੋਰਟ ਦੇ ਅਧਾਰ ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਹਾਂ ਇੰਸਪੈਕਟਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਉਹ ਆਪਣੀ ਡਿਊਟੀ ਤੇ ਸਮੇਂ ਸਿਰ ਪਾਬੰਦ ਹੋਣ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...