ਮੌਜੂਦਾ ਉਦਯੋਗਿਕ ਨੀਤੀ ’ਚ ਲੋੜੀਂਦੀਆਂ ਸੋਧਾਂ ਬਾਰੇ ਉਦਯੋਗਪਤੀਆਂ ਨਾਲ ਅਹਿਮ ਵਿਚਾਰਾਂ

ਉਦਯੋਗਪਤੀਆਂ ਦੇ ਸੁਝਾਆਂ ਨੂੰ ਪੂਰੇ ਗਹੁ ਨਾਲ ਵਿਚਾਰਿਆ ਜਾਵੇਗਾ : ਸੀ ਸਿੱਬਨ

ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਦੇ ਉਦਯੋਗਪਤੀਆਂ ਨੇ ਵੱਖ-ਵੱਖ ਉਦਯੋਗਾਂ ਨਾਲ ਸਬੰਧਿਤ ਪੱਖ ਰੱਖੇ

ਜਲੰਧਰ (Jatinder Rawat)- ਪੰਜਾਬ ਅੰਦਰ ਮੌਜੂਦਾ ਉਦਯੋਗਿਕ ਨੀਤੀ ਵਿੱਚ ਲੋੜੀਂਦੀ ਸੋਧ ਉਪਰੰਤ ਨਵੀਂ ਪਾਲਿਸੀ ਬਣਾਉਣ ਲਈ ਸੂਬਾ ਸਰਕਾਰ ਵਲੋਂ ਵੱਖ-ਵੱਖ ਖੇਤਰਾਂ ਵਿੱਚ ਉਦੱਮੀਆਂ ਨਾਲ ਕੀਤੀਆਂ ਜਾ ਰਹੀਆਂ ਵਿਚਾਰਾਂ ਤਹਿਤ ਅੱਜ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜਿਲ੍ਹਿਆਂ ਦੇ ਉਦਯੋਗਪਤੀਆਂ ਨਾਲ ਉਦਯੋਗ ਤੇ ਵਣਜ ਵਿਭਾਗ ਦੇ ਸਕੱਤਰ-ਕਮ-ਡਾਇਰੈਕਟਰ ਸੀ ਸਿੱਬਨ ਵਲੋਂ ਵਿਚਾਰ-ਵਟਾਂਦਰਾ ਕੀਤਾ ਗਿਆ।

ਸਕੱਤਰ-ਕਮ-ਡਾਇਰੈਕਟਰ ਸੀ ਸਿੱਬਨ ਨੇ ਉਦਯੋਗਪਤੀਆਂ ਨੂੰ ਜਾਣੂੰ ਕਰਵਾਇਆ ਕਿ ਸੂਬਾ ਸਰਕਾਰ ਵਲੋਂ ਇੰਡਸਟਰੀਅਲ ਪਾਲਿਸੀ ਵਿੱਚ ਬਣਦੀਆਂ ਸੋਧਾਂ ਉਪਰੰਤ ਉਦਯੋਗਿਕ ਇਕਾਈਆਂ ਦੇ ਸੁਝਾਅ ਅਨੁਸਾਰ ਤਬਦੀਲੀ ਕਰਕੇ ਨਵੀਂ ਉਦਯੋਗਿਕ ਪਾਲਿਸੀ ਬਣਾਉਣ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹਿਲਾਂ ਉਦਯੋਗਪਤੀਆਂ ਨਾਲ ਵਿਚਾਰਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਨ੍ਹਾਂ ਸਾਰੀਆਂ ਮੀਟਿੰਗਾਂ ਵਿਚੋਂ ਮਿਲੇ ਵੱਡਮੁੱਲੇ ਸੁਝਾਵਾਂ ਦੇ ਅਧਾਰ ’ਤੇ ਲੋੜੀਂਦੀਆਂ ਸੋਧਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ ਹਰ ਪਖੋਂ ਸਹੂਲਤ ਪ੍ਰਦਾਨ ਕਰਵਾਉਣ ਲਈ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ ਕਿਉਂਕਿ ਉਦਯੋਗਿਕ ਤਰੱਕੀ ਸੂਬੇ ਦੇ ਚਹੁੰਮੁਖੀ ਵਿਕਾਸ ਲਈ ਬੇਹੱਦ ਲਾਜ਼ਮੀ ਹੈ।

ਅੱਜ ਦੇ ਵਿਚਾਰ-ਵਟਾਂਦਰੇ ਦੌਰਾਨ ਚੈਂਬਰ ਆਫ਼ ਇੰਡਸਟਰੀਜ਼ ਅਤੇ ਕਾਮਰਸ ਚਰਨਜੀਤ ਸਿੰਘ ਮੇਂਗੀ ਨੇ ਸਬਸਿਡੀ ਨੀਤੀ ਨੂੰ ਹੋਰ ਸਰਲ ਬਣਾਉਣ ਲਈ ਆਪਣਾ ਸੁਝਾਅ ਦਿੱਤਾ ਜਦਕਿ ਸਪੋਰਟਸ ਗੁਡਜ਼ ਐਸੋਸੀਏਸ਼ਨ ਵਲੋਂ ਜਨਰਲ ਸਕੱਤਰ ਮੁਕੂਲ ਵਰਮਾ ਨੇ ਜਲੰਧਰ ਵਿਖੇ ਸਪੋਰਟਸ ਯੂਨੀਵਰਸਿਟੀ ਸਥਾਪਿਤ ਕਰਨ ਦਾ ਸੁਝਾਅ ਦਿੱਤਾ। ਇਸੇ ਤਰ੍ਹਾਂ ਟੂਲਜ਼ ਇੰਡਸਟਰੀ ਜਲੰਧਰ ਵਲੋਂ ਅਸ਼ਵਨੀ ਵਿਕਟਰ ਨੇ ਕਿਹਾ ਕਿ ਉਦਯੋਗਾਂ ਨੂੰ ਹੋਰ ਹੁਲਾਰਾ ਦੇਣ ਲਈ ਨਵੀਆਂ ਰਿਆਇਤਾਂ ਅਤੇ ਸਕੀਮਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ। ਫੋਕਲ ਪੁਆਇੰਟ ਐਕਸਟੈਂਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਨੇ ਸੁਝਾਅ ਦਿੱਤਾ ਕਿ ਲੈਂਡ ਇਨਹਾਂਸਮੈਂਟ ਨੂੰ ਖ਼ਤਮ ਕੀਤਾ ਜਾਵੇ।

ਨਾਰਦਨ ਚੈਂਬਰ ਆਫ਼ ਸਮਾਲ ਐਂਡ ਮੀਡੀਅਮ ਇੰਡਸਟਰੀ ਜਲੰਧਰ ਦੇ ਪ੍ਰਧਾਨ ਸ਼ਰਦ ਅਗਰਵਾਲ ਨੇ ਅਪੀਲ ਕੀਤੀ ਕਿ ਹੈਂਡ ਟੂਲ ਉਦਯੋਗਾਂ ਲਈ ਵੀ ਨਵੀਆਂ ਰਿਆਇਤਾਂ ਦਿੱਤੀਆਂ ਜਾਣ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਨੇ ਸੁਝਾਅ ਦਿੱਤਾ ਕਿ ਨਵੇਂ ਸਥਾਪਿਤ ਹੋ ਰਹੇ ਉਦਯੋਗਾਂ ਵਾਂਗ ਪਹਿਲਾਂ ਤੋਂ ਚੱਲ ਰਹੀ ਇੰਡਸਟਰੀ ਨੂੰ ਵੀ ਰਿਆਇਤਾਂ ਦਿੱਤੀਆਂ ਜਾਣ। ਲਗੂ ਉਦਯੋਗ ਭਾਰਤੀ ਦੇ ਆਲ ਇੰਡੀਆ ਮੀਤ ਪ੍ਰਧਾਨ ਅਰਵਿੰਦਰ ਧੂਮਲ ਵਲੋਂ ਤਜਵੀਜਿਤ ਪਾਲਿਸੀ ਵਿੱਚ ਸੈਰ-ਸਪਾਟਾ ਖੇਤਰ ਨੂੰ ਵੀ ਵਿਸ਼ੇਸ਼ ਤੌਰ ’ਤੇ ਉਤਸ਼ਾਹਿਤ ਕਰਨ ਦਾ ਸੁਝਾਅ ਦਿੱਤਾ ਗਿਆ।

ਟੂਲਜ ਐਕਸਪੋਰਟਰ ਐਂਡ ਮੈਨੂਫੈਕਚਰਲ ਐਸੋਸੀਏਸ਼ਨ ਜਲੰਧਰ ਤੋਂ ਸ਼ਾਂਤ ਗੁਪਤਾ ਨੇ ਮੌਜੂਦਾ ਇੰਡਸਟਰੀ ਨੁੂੰ ਰਿਆਇਤਾਂ, ਜੈਡ ਸਕੀਮ ਵਿਚੋਂ ਆਡਿਟ ਤਬਦੀਲੀਆਂ ਨੂੰ ਖ਼ਤਮ ਕਰਨ, ਫੈਕਟਰੀ ਲਾਇਸੰਸ ਫੀਸ ਖ਼ਤਮ ਕਰਨ ਆਦਿ ਦਾ ਸੁਝਾਅ ਦਿੱਤਾ ਗਿਆ। ਤੂਸ਼ਾਰ ਜੈਨ ਨੇ ਆਟੋ ਸੈਕਟਰ ਨੂੰ ਹੋਰ ਹੁਲਾਰਾ ਦੇਣ ਦੀ ਗੱਲ ਕਹੀ। ਇਸੇ ਤਰ੍ਹਾਂ ਭਵਦੀਪ ਸਰਦਾਨਾ ਨੇ ਵਾਤਾਵਰਣ ਪਾਲਿਸੀ ਵਿੱਚ ਲੋੜੀਂਦੀ ਤਬਦੀਲੀ ਕਰਨ ਅਤੇ ਟੈਕਸਟਾਈਲ ਪਾਰਕ ਬਣਾਉਣ ਦਾ ਸੁਝਾਅ ਦਿੱਤਾ। ਲਾਰਜ ਅਤੇ ਮੀਡੀਅਮ ਉਦਯੋਗ ਐਸੋਸੀਏਸ਼ਨ ਹੁਸ਼ਿਆਰਪੁਰ ਵਲੌੀ ਇੰਵੈਸਟਮੈਂਟ ਸਬਸਿਡੀ ਵਿੱਚ ਤਬਦੀਲੀ ਕਰਨ ਅਤੇ ਦੋਹਰੀ ਪ੍ਰਵਾਨਗੀ ਖ਼ਤਮ ਕਰਨ ਦਾ ਸੁਝਾਅ ਦਿੱਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸੰਦੀਪ ਕੁਮਾਰ, ਏ.ਡੀ.ਸੀ. (ਜਨਰਲ) ਮੇਜਰ ਅਮਿਤ ਸਰੀਨ, ਐਸ.ਡੀ.ਐਮ.ਬਲਬੀਰ ਰਾਜ ਸਿੰਘ, ਐਸ.ਡੀ.ਐਮ. ਡਾ.ਜੈ ਇੰਦਰ ਸਿੰਘ, ਉਦਯੋਗ ਤੇ ਵਣਜ ਵਿਭਾਗ ਦੇ ਜੁਆਇੰਟ ਡਾਇਰੈਕਟਰ ਵਿਸ਼ਵ ਬੰਧੂ , ਜਨਰਲ ਮੈਨੇਜਰ ਜਲੰਧਰ ਦੀਪ ਸਿੰਘ ਗਿੱਲ, ਜਨਰਲ ਮੈਨੇਜਰ ਹੁਸ਼ਿਆਰਪੁਰ ਅਰੁਣ ਕੁਮਾਰ ਅਤੇ ਕਪੂਰਥਲਾ ਤੋਂ ਜਨਰਲ ਮੈਨੇਜਰ ਸਿਮਰਜੋਤ ਸਿੰਘ ਤੋਂ ਇਲਾਵਾ ਵੱਖ-ਵੱਖ ਉਦਯੋਗਾਂ ਨਾਲ ਸਬੰਧਿਤ ਉਦਯੋਗਪਤੀ ਸ਼ਾਮਿਲ ਸਨ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...