ਮਾਂ ਚਿੰਤਪੁਰਨੀ ਲੰਗਰ ਕਮੇਟੀ ਭੁਲੱਥ ਦੀ 32ਵੇਂ ਸਾਲਾਨਾ ਭੰਡਾਰੇ ਸੰਬੰਧੀ ਭੁਲੱਥ ਮੀਟਿੰਗ ਹੋਈ 

ਭੁਲੱਥ (ਅਜੈ ਗੋਗਨਾ )—ਜੈ ਮਾਤਾ ਚਿੰਤਪੁਰਨੀ ਜੀ ਲੰਗਰ ਕਮੇਟੀ ਖੱਸਣ -ਭੁਲੱਥ ਅਤੇ ਜੇਐਮਡੀ ਪਰਿਵਾਰ ਵਲੋਂ ਅੱਜ ਮਾਸਟਰ ਕੰਵਲਜੀਤ ਮੰਨਣ ਅਤੇ  ਬਨਾਰਸੀ ਦਾਸ ਖੁੱਲਰ ਜੀ ਯੋਗ ਅਗਵਾਈ ਵਿੱਚ ( ਸਾਵਣ ਮੇਲਾ) ਦੇ ਬਾਰੇ ਜੋ 32ਵੇਂ ਵਾਰਸ਼ਿਕ ਸਾਲ ਚ’ ਪ੍ਰਵੇਸ ਕਰ ਚੁੱਕਿਆ ਹੈ।ਇਸ ਭੰਡਾਰੇ ਸੰਬੰਧੀ ਇਕ ਭਰਵਾ ਇਕੱਠ ਵਿੱਚ ਮੀਟਿੰਗ ਕੀਤੀ ਗਈ। ਇਸ ਜੇਐਮਡੀ ਸੰਸਥਾ ਦੇ ਬਾਨੀ ਅਸੋਕ ਕੁਮਾਰ ਸ਼ਰਮਾਂ ਯੂਐਸਏ ਵੱਲੋ ਚਲਾਈ ਗਈ ਇਸ ਸਮਾਜ ਭਲਾਈ ਸੰਸਥਾ ਜੋ ਲੰਗਰ ਕਮੇਟੀ ਦੇ ਕਰਤਾ ਧਰਤਾ ਵੀ ਹਨ ਨੇ ਸਾਰੇ ਸੇਵਾਦਾਰਾਂ ਨਾਲ ਪ੍ਰਬੰਧਾਂ ਦੇ ਬਾਰੇ ਮਾਂ ਚਿੰਤਪੁਰਨੀ ਜੀ ਦਰਬਾਰ ਤੇ ਜਾਣ  ਵਾਲੀਆਂ ਸੰਗਤਾਂ ਦੀ ਸੇਵਾ ਵੱਲ ਖਾਸ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਆ ਤੇ ਉਨ੍ਹਾਂ ਇਹ ਵੀ ਕਿਹਾ ਇਸ ਵਾਰ ਸਾਵਣ ਮੇਲੇ ਬੀਤੇ ਸਾਲਾਂ ਕਾਰਨ ਸੰਗਤਾਂ ਦੀ ਗਿਣਤੀ ਵੱਧ ਹੋਵੇਗੀ ।ਇਸ ਮੋਕੇ  ਮਾਸਟਰ ਕੰਵਲਜੀਤ ਮੰਨਣ ਤੇ ਸੇਵਾਦਾਰ ਬਨਾਰਸੀ ਦਾਸ ਖੁੱਲਰ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਮਿਣਤੀ 3 ਅਗਸਤ ਨੂੰ ਮਾਤਾ ਰਾਣੀ ਜੀ ਦਾ ਜਾਗਰਣ ਹੋਵੇਗਾ ਜਿਸ ਵਿੱਚ ਵਿੱਕੀ ਸੂਫ਼ੀ ਦਿੱਲੀ , ਮਨੀ ਗਿੱਲ , ਕੁਲਦੀਪ ਮੋਮੀ ਕਲਾਕਾਰ ਭਗਵਤੀ ਮਾਂ ਦਾ ਗੁਣਗਾਨ ਕਰਨਗੇ । ਇਸ ਮੌਕੇ ਲਕਸ਼ ਚੌਧਰੀ ਐਮਸੀ , ਵਿਜੇ ਘਈ , ਅਮੋਲਕ ਢੱਲ, ਠਾਕੁਰ ਨਾਰਾਇਣ ਸਿੰਘ, ਰਛਪਾਲ ਪੱਪੂ ਸ਼ਰਮਾ , ਜੋਗਿੰਦਰ ਅਰੋੜਾ   ਬਿੱਲਾ ਖੱਸਣ , ਸ਼ਰਮਾ ਜੀ ਖੱਸਣ ,ਇੰਸ. ਜਨਕ ਰਾਜ ,ਰਾਜਾ ਖੁੱਲਰ ,ਮੰਗਤ ਰਾਮ ,ਹੈਪੀ ਸ਼ਰਮਾ ,ਵਿੱਕੀ ਬਹਿਲ ,ਸਾਬੀ ਅੱਲੜ , ਗੋਲਡੀ ਪੰਡਿਤ , ਗੋਰੀ ਸਿੱਧੂ ,ਪ੍ਰਦੀਪ , ਯੋਗੇਸ਼ ਸ਼ਰਮਾ ,ਵਿਨੇ ਵਿੱਜ , ਲਵਣ ਬਹਿਲ ,ਰਾਜਾ ਮੱਲੀ ,ਮਨੀ ਗਿੱਲ,ਬੋਵੀ ਮੁਲਤਾਨੀ, ਦੀਪੂ ਬਹਿਲ , ਬੱਬਲੂ ਸਰਪੱਚ,ਸਹਿਜ ਖੋਸਲਾ , ਹੈਰੀ ਵਿੱਜ ,ਚੇਤਨ ਸ਼ਰਮਾ ਆਦਿ ਵੀ ਮੌਕੇ ਤੇ ਹਾਜ਼ਰ ਸਨ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी