ਭੁਲੱਥ (ਅਜੈ ਗੋਗਨਾ )-/ਇਲਾਕੇ ਦੇ ਕਾਂਗਰਸੀ ਪਾਰਟੀ ਦੇ ਆਗੂ ਸਮਾਜ ਸੇਵੀ ਅਤੇ ਗੁਰੂ ਨਾਨਕ ਫ੍ਰੀ ਡਾਇਲਸਿਸ ਸੈਂਟਰ ਭੁਲੱਥ ਦੇ ਮੈਂਬਰ ਸ: ਸੁਰਿੰਦਰ ਸਿੰਘ ਲਾਲੀਆ, ਪਿੰਡ ਰਾਪੁਰ ਪੀਰ ਬਖ਼ਸ਼ ਵਾਲਾ ਨੇ ਸਮੂਹ ਸਾਧ ਸੰਗਤ ਨੂੰ ਬੜੇ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਹੈ ਕਿ ਕੁੱਝ ਦਿਨ ਪਹਿਲਾ ਉਹਨਾ ਦਾ ਨੋਜਵਾਨ ਪੁੱਤਰ ਗੁਰਦੀਪ ਸਿੰਘ ਉਰਫ ਸੰਨੀ ਵਿਦੇਸ਼ (ਇਟਲੀ ) ਵਿਖੇ ਅਕਾਲ ਚਲਾਣਾ ਕਰ ਗਿਆ ਸੀ।ਜਿਸਦੀ ਆਤਮਿਕ ਸ਼ਾਤੀ ਲਈ ਗੁਰੂ ਦੀ ਬਾਣੀ ਪਾਠ, ਸ਼ਬਦ ਕੀਰਤਨ ਮਿਣਤੀ 15 ਜੁਲਾਈ ਦਿਨ ਸੁੱਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਪਿੰਡ ਰਾਏਪੁਰ ਪੀਰ ਬਖਸ ਵਾਲਾ ਨੇੜੇ ਭੁਲੱਥ ਵਿਖੇ ਹੋਵੇਗਾ। ਆਪ ਸੱਭ ਨੂੰ ਬੇਨਤੀ ਕਿ ਇਸ ਦੁੱਖ ਦੀ ਘੜੀ ਵਿੱਚ ਮੇਰੇ ਨਾਲ ਸਰੀਕ ਹੋਏ ਸਾਰੇ ਸਕੇ ਸਬੰਧੀ ਨਜ਼ਦੀਕੀ ਪਰਿਵਾਰਿਕ ਮਿੱਤਰ ਇਸ ਦੁੱਖ ਦੀ ਘੜੀ ਚ’ ਪਹੁੰਚਣ ਦੀ ਕਿਰਪਾਲਤਾ ਕਰਨਾ ਜੀ।ਇਹ ਬੇਨਤੀ ਮਰਹੂਮ ਬੇਟੇ ਦੇ ਪਿਤਾ ਸ: ਸੁਰਿੰਦਰ ਸਿੰਘ ਲਾਲੀਆ ਨੇ ਕੀਤੀ।