ਡੇਟਨ ਦੇ ਸਿੱਖ ਭਾਈਚਾਰੇ ਨੇ ਅਮਰੀਕਾ ਦੇ 246 ਵੇਂ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਵਿੱਚ ਵੱਧ ਚੜ੍ਹਕੇ ਹਿੱਸਾ ਲਿਆ

 ਮੋਸਟ ਪੈਟਰੀਓਟ ਦਾ ਪੁਰਸਕਾਰ ਸਿੱਖ ਸੁਸਾਇਟੀ ਆਫ਼ ਡੇਟਨ ਨੇ ਪ੍ਰਾਪਤ ਕੀਤਾ, ਸਿੱਖਾਂ ਦੀ ਨਵੇਕਲੀ ਪਛਾਣ ਪਰੇਡ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ 
ਡੇਟਨ, (ਅਮਰੀਕਾ)  (ਰਾਜ ਗੋਗਨਾ )—ਅਮਰੀਕਾ ਵਿੱਚ ਹਰ ਸਾਲ 4 ਜੁਲਾਈ ਦਾ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ 1776 ਵਿੱਚ ਅਮਰੀਕਾ ਨੇ ਬਰਤਾਨੀਆ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ । ਇਸ ਦਿਨ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਰੇਡ ਕੱਢੀ ਜਾਂਦੀ ਹੈ, ਜਿਸ ਵਿੱਚ ਸਮਾਜ ਸੇਵੀ ਸੰਸਥਾਵਾਂ , ਵੱਖ ਵੱਖ ਵਿਭਾਗ, ਵਪਾਰਕ ਅਤੇ ਹੋਰ ਅਦਾਰਿਆਂ ਵੱਲੋਂ ਝਾਕੀਆਂ ਕੱਢੀਆਂ ਜਾਂਦੀਆਂ ਹਨ । ਵਿੱਦਿਅਕ ਅਦਾਰਿਆਂ ਦੇ ਬੈਂਡ ਭਾਗ ਲੈਂਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਦਿਹਾੜਾ ਓਹਾਇਓ ਸੂਬੇ ਵਿੱਚ ਹਵਾਈ ਜਹਾਜ਼ ਦੀ ਜਨਮ ਭੂਮੀ ਵਜੋਂ ਜਾਣੇ ਜਾਂਦੇ ਪ੍ਰਸਿੱਧ ਗ੍ਰੇਟਰ ਡੇਟਨ ਦੇ ਸ਼ਹਿਰ ਬੀਵਰਕਰੀਕ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਸਿੱਖ ਭਾਈਚਾਰੇ ਨੇ ਵੀ ਇਨ੍ਹਾਂ ਜਸ਼ਨਾਂ ਵਿਚ ਵੱਧ ਚੜ੍ਹਕੇ ਭਾਗ ਲਿਆ ਤੇ ਸਿੱਖ ਸੁਸਾਇਟੀ ਆਫ਼ ਡੇਟਨ ਨੇ ਮੋਸਟ ਪੈਟਰੀਓਟ ਦਾ ਪੁਰਸਕਾਰ ਜਿੱਤਿਆ।ਇਹ ਪੁਰਸਕਾਰ ਬੀਵਰਕਰੀਕ ਦੀ ਮਿਉਂਸਿਪਲ ਗਵਰਨਮੈਂਟ ਵੱਲੋ ਦਿੱਤਾ ਜਾਂਦਾ ਹੈ । ਇਹ ਪੁਰਸਕਾਰ ਸ. ਅਵਤਾਰ ਸਿੰਘ ਸਪਰਿੰਗਫੀਲਡ ਨੇ ਮੇਅਰ ਬੌਬ ਸਟੋਨ ਤੇ ਵਾਇਸ ਮੇਅਰ ਜੋਨਾ ਗਰਸ਼ੀਆ ਪਾਸੋਂ ਪ੍ਰਾਪਤ ਕੀਤਾ।ਇਸ ਪ੍ਰੇਡ ਵਿਚ ਵੀ ਸਥਾਨਕ ਸਮਾਜ ਸੇਵੀ ਸੰਸਥਾਵਾਂ, ਵੱਖ ਵੱਖ ਵਿਭਾਗ, ਵਪਾਰਕ ਅਤੇ ਹੋਰ ਅਦਾਰਿਆਂ ਵੱਲੋਂ ਝਾਕੀਆਂ ਕੱਢੀਆਂ ਗਈਆਂ ਤੇ ਵਿੱਦਿਅਕ ਅਦਾਰਿਆਂ ਦੇ ਬੈਂਡਾਂ ਨੇ ਭਾਗ ਲਿਆ। ਪਰੇਡ ਦੀ ਸ਼ੁਰੂਆਤ ਬੀਵਰਕਰੀਕ ਪੁਲੀਸ ਅਤੇ ਸਮੁੰਦਰੀ ਫ਼ੌਜ਼ ਵੱਲੋਂ ਕੀਤੀ ਗਈ। ਅਮਰੀਕੀ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਈ ਗਈ ਸਿੱਖ ਝਾਕੀ ਦਾ ਸੜਕਾਂ ਕੰਢੇ ਪ੍ਰਵਾਰਾਂ ਸਮੇਤ ਬੈਠੇ ਹਜ਼ਾਰਾਂ ਦਰਸ਼ਕਾਂ ਨੇ ਭਰਵਾਂ ਸੁਆਗਤ ਕੀਤਾ। ਫਲੋਟ ਉਪਰ ਲਗਾਏ ਬੈਨਰਾਂ ਰਾਹੀਂ ਸਿੱਖਾਂ ਦੀ ਤਰਫੋਂ ਸਭ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਗਈ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹੈਪੀ ਫੋਰਥ ਜੁਲਾਈ, ਹੈਪੀ ਇੰਡੀਪੈਂਨਡੈਂਨਸ ਡੇਅ ਕਹਿ ਕੇ ਸੁਆਗਤ ਕਰ ਰਹੇ ਸਨ।ਸਿੱਖਾਂ ਦੀ ਨਵੇਕਲੀ ਪਛਾਣ ਵੀ ਪਰੇਡ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ ਅਤੇ ਕਈਆਂ ਨੇ ਇਸ ਬਾਰੇ ਜਾਣਕਾਈ ਲੈਣ ਵਿੱਚ ਦਿਲਚਸਪੀ ਦਿਖਾਈ। ਸਿੱਖਾਂ ਬਾਰੇ ਜਾਣਕਾਰੀ ਵਧਾਉਣ ਲਈ ਲਿਟਰੇਚਰ ਵੀ ਵੰਡਿਆ ਗਿਆ। ਅਮਰੀਕਾ ਵਿੱਚ ਨਿਕਲਦੀਆਂ ਪਰੇਡਾਂ ਵਿਚ ਸਿੱਖ ਭਾਈਚਾਰੇ ਅਤੇ ਸੰਸਥਾਵਾਂ ਨੂੰ ਵੱਖ-ਵੱਖ ਦਿਵਸਾਂ ਨਾਲ ਸੰਬੰਧਤ ਫਲੋਟ ਤਿਆਰ ਕਰਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਸ ਨਾਲ ਅਮਰੀਕੀ ਲੋਕਾਂ ਨੂੰ ਸਿੱਖਾਂ ਬਾਰੇ ਅਤੇ ਉਨ੍ਹਾਂ ਵਲੋਂ ਵੱਖ-ਵੱਖ ਖੇਤਰਾਂ ਵਿਚ ਪਾਏ ਯੋਗਦਾਨ ਬਾਰੇ ਵੀ ਜਾਣੂ ਕਰਾਇਆ ਜਾ ਸਕਦਾ ਹੈ। ਠੰਡੇ ਪਾਣੀ ਦੀਆਂ ਬੋਤਲਾਂ ਨਾਲ ਲੋਕਾਂ ਦੀ ਸੇਵਾ ਕੀਤੀ ਗਈ। ਸ਼ਹਿਰ ਦੇ ਪਤਵੰਤੇ ਸੱਜਣ ਸਿੱਖਾਂ ਦੀ ਸੇਵਾ ਭਾਵਨਾ ਦੇਖ ਕੇ ਬਹੁਤ ਖੁਸ਼ ਹੋਏ । ਅਮਰੀਕੀ ਝੰਡਿਆਂ ਦਾ ਇੱਥੇ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਹਰ ਅਦਾਰੇ ਅੰਦਰ ਭਾਵੇਂ ਕਿ ਉਹ ਧਾਰਮਿਕ ਸਥਾਨ ਹੀ ਹੋਏ, ਅਮਰੀਕੀ ਝੰਡਾ ਝੂਲਦਾ ਨਜ਼ਰ ਆਵੇਗਾ। ਪ੍ਰੇਡ ਸਮੇਂ ਵੀ ਹਰ ਵਿਅਕਤੀ ਦੇ ਹੱਥ ਵਿੱਚ ਝੰਡਾ ਲਹਿਰਾ ਰਿਹਾ ਸੀ ਅਤੇ ਮੇਲੇ ਵਰਗਾ ਮਾਹੌਲ ਸੀ। ਇਸ ਮੌਕੇ ਏ.ਐਂਡ.ਏ. ਫੋਟੋਗ੍ਰਾਫੀ ਤੋਂ ਸੁਨੀਲ ਮੱਲੀ ਨੇ ਇਹਨਾਂ ਯਾਦਗਾਰੀ ਪਲਾਂ ਨੂੰ ਕੈਮਰਾਬੰਦ ਕਰਨ ਦੀ ਸੇਵਾ ਨਿਭਾਈ॥ਸਿਨਸਿਨਾਇਟੀ ਤੋਂ ਵੀ ਬਹੁਤ ਦਰਸ਼ਕ ਆਏ। ਕਮਿਊਨਿਟੀ ਦੀਆਂ ਭੈਣਾਂ ਅਤੇ ਬੱਚਿਆਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ। ਪਰੇਡ ਵਿੱਚ ਲੇਡੀਜ਼ ਦਾ ਕੰਮ ਸ਼ਲਾਘਾਯੋਗ ਰਿਹਾ। ਰਾਤ ਦੇ ਖਾਣੇ ਦਾ ਪ੍ਰਬੰਧ ਮਹਾਰਾਜੇ ਦੇ ਰੈਸਟੋਰੈਂਟ ਵਿੱਚ ਸੀ। ਦਰਸ਼ਕਾਂ ਨੇ ਖਾਣੇ ਦਾ ਖੂਬ ਆਨੰਦ ਮਾਣਿਆ।ਹਰਸ਼ਦੀਪ ਸਿੰਘ ਅਤੇ ਹਰਰੂਪ ਸਿੰਘ ਨੇ ਸਿੱਖ ਸਾਹਿਤ ਵਂਡਣ ਦੀ ਸੇਵਾ ਨਿਭਾਈ।ਸ. ਸਰਤਾਜ ਸਿੰਘ ਸਿੱਧੂ ਦੀ ਟੀਮ ਨੇ ਠੰਡੇ ਜਲ ਦੀਆਂ ਬੋਤਲਾਂ ਵੰਡਣ ਦੀ ਸੇਵਾ ਨਿਭਾਈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...