ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਗਰਭਪਾਤ ਉੱਤੇ ਪਾਬੰਦੀ ਲਾਉਣ ਵਾਲੇ ਕਾਰਜਕਾਰੀ ਹੁਕਮ ਉੱਤੇਕੱਲ੍ਹਦਸਤਖਤ ਕਰ ਦਿੱਤੇ। ਉਨ੍ਹਾਂ ਨੇ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਉੱਤੇ ਰੋਕ ਲਾਉਣ ਵਾਲੇ ਸੁਪਰੀਮ ਕੋਰਟ ਦੇ ਹੁਕਮ ਦੀ ਆਲੋਚਨਾ ਕੀਤੀ ਤੇ ਲੋਕਾਂ ਨੂੰ ਇਸ ਫੈਸਲੇ ਤੋਂ ਨਿਰਾਸ਼ ਨਾ ਹੋਣ ਦੀ ਅਪੀਲ ਕੀਤੀ। ਬਾਇਡੇਨ ਨੇ ਕਿਹਾ ਕਿ ਗਰਭਪਾਤ ਦੇ ਅਧਿਕਾਰ ਕਾਇਮ ਰੱਖਣ ਦਾ ਸਭ ਤੋਂ ਤੇਜ਼ ਤਰੀਕਾ ਇੱਕ ਰਾਸ਼ਟਰੀ ਕਾਨੂੰਨ ਪਾਸ ਕਰਨਾ ਹੈ। ਇਸ ਲਈ ਵੋਟ ਪਾਉਣ ਦੀ ਚੁਣੌਤੀ ਹੈ।
ਜੋ ਬਾਇਡੇਨ ਵੱਲੋਂ ਸਰਕਾਰੀ ਹੁਕਮ ਉੱਤੇਦਸਤਖਤ ਕਰਨ ਨਾਲ ਨਿਆਂ ਮੰਤਰਾਲੇ ਅਤੇ ਸਿਹਤ ਅਤੇ ਮਨੁੱਖੀ ਸੇਵਾਵਾਂ ਮੰਤਰਾਲੇ ਨੂੰ ਔਰਤਾਂ ਨੂੰ ਗਰਭਪਾਤ ਕਰਾਉਣ ਜਾਂ ਉਨ੍ਹਾਂ ਰਾਜਾਂ ਦੀ ਯਾਤਰਾ ਉੱਤੇ ਪਾਬੰਦੀ ਲਾਉਣ ਦਾ ਅਧਿਕਾਰ ਮਿਲ ਗਿਆ ਹੈ, ਜਿੱਥੇ ਗਰਭਪਾਤ ਉੱਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ।ਅਮਰੀਕਾ ਦੇ ਕੁਝ ਰਾਜਾਂ ਵਿੱਚ ਅਜੇ ਵੀ ਗਰਭਪਾਤ ਦੀ ਇਜਾਜ਼ਤ ਹੈ, ਪਰ ਇਸ ਲਈ ਸਖਤ ਸ਼ਰਤਾਂ ਦਾ ਪਾਲਣ ਕਰਨਾ ਪੈਂਦਾ ਹੈ। ਰੂਜਵੈਲਟ ਰੂਮ ਵਿੱਚ ਦਸਖਤ ਕਰਨ ਸਮੇਂ ਬਾਇਡੇਨ ਦੇ ਨਾਲ ਉਪ ਰਾਸ਼ਟਰਪਤੀ ਕਮਲਾ ਹੈਰਿਸ, ਸਿਹਤ ਅਤੇ ਮਨੁੱਖੀ ਸੇਵਾਵਾਂ ਮੰਤਰੀ ਜੇਵੀਅਰ ਬੇਸੇਰਾ ਅਤੇ ਡਿਪਟੀ ਅਟਾਰਨੀ ਜਨਰਲ ਲੀਜਾ ਮੋਨਾਕੋ ਮੌਜੂਦ ਸਨ।
ਵਰਨਣ ਯੋਗ ਹੈ ਕਿ ਅਮਰੀਕੀ ਸੁਪਰੀਮ ਕੋਰਟ ਨੇ 24 ਜੂਨ ਨੂੰ ਗਰਭਪਾਤ ਲਈ ਸੰਵਿਧਾਨਕ ਸੁਰੱਖਿਆ ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਦਾ ਫੈਸਲਾ ਬਹੁਤੇ ਅਮਰੀਕੀਆਂ ਦੀ ਰਾਏ ਇਸ ਦੇ ਉਲਟ ਸੀ ਕਿ 1973 ਦੇ ਰੋ ਬਨਾਮ ਵੇਡ ਫੈਸਲੇ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਔਰਤਾਂ ਨੂੰ ਇਹ ਫੈਸਲਾ ਕਰਨ ਦਾ ਅਧਿਕਾਰ ਸੀ ਕਿ ਗਰਭਪਾਤ ਕਰਵਾਉਣਾ ਹੈ ਜਾਂ ਨਹੀਂ।