ਪਾਇਲ ਅਤੇ ਸੰਗਰਾਮ ਨੇ ਆਗਰਾ ਦੇ ਜੇਪੀ ਪੈਲੇਸ ‘ਚ ਸੱਤ ਫੇਰੇ ਲੈ ਕੇ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕੀਤਾ। ਪਾਇਲ ਰੋਹਤਗੀ ਰੈੱਡ ਕਲਰ ਦੀ ਜੋੜੀ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸੰਗਰਾਮ ਦੇ ਦੁਲਹਨ ਬਣਨ ਦੀ ਨੂਰ ਪਾਇਲ ਦੇ ਚਿਹਰੇ ‘ਤੇ ਸਾਫ਼ ਨਜ਼ਰ ਆ ਰਹੀ ਸੀ।
ਦੂਜੇ ਪਾਸੇ ਸੰਗਰਾਮ ਸਿੰਘ ਵੀ ਸ਼ੇਰਵਾਨੀ ਵਿੱਚ ਬਹੁਤ ਵਧੀਆ ਲੱਗ ਰਹੇ ਸਨ। ਪਾਇਲ ਅਤੇ ਸੰਗਰਾਮ ਦੇ ਵਿਆਹ ਦੀਆਂ ਖੁਸ਼ੀਆਂ ਦੀਆਂ ਤਸਵੀਰਾਂ ਸਾਰਿਆਂ ਦਾ ਦਿਲ ਜਿੱਤ ਰਹੀਆਂ ਹਨ। ਵਿਆਹ ਤੋਂ ਪਹਿਲਾਂ ਪਾਇਲ ਅਤੇ ਸੰਗਰਾਮ ਨੇ ਮੰਦਰ ‘ਚ ਮਾਤਾ ਪਾਰਵਤੀ ਅਤੇ ਮਹਾਦੇਵ ਦਾ ਆਸ਼ੀਰਵਾਦ ਲਿਆ।