ਕੁਲਦੀਪ ਸਿੰਘ ਦੀਪਾ ਇਟਲੀ ਅਤੇ ਐੱਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਪਿੰਡ ਪਿੰਡ ਲਗਾਏ ਜਾਣਗੇ ਬੂਟੇ
ਆਦਮਪੁਰ (ਪਰਮਜੀਤ ਸਿੰਘ ) ਕੁਲਦੀਪ ਸਿੰਘ ਦੀਪਾ ਇਟਲੀ ਅਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਅੱਜ ਸੰਤ ਬਾਬਾ ਦਰਸ਼ਨ ਸਿੰਘ ਐਨ ਆਰ ਆਈ ਗਰੁੱਪ ਮੁਫ਼ਤ ਬੂਟੇ ਵੰਡਣ ਅਤੇ ਲਗਵਾਉਣ ਦੀ ਸ਼ੁਰੂਆਤ ਸੰਤ ਬਾਬਾ ਦਰਸ਼ਨ ਸਿੰਘ ਗੁਰਦੁਆਰਾ ਕੁਟੀਆ ਪਿੰਡ ਡਰੋਲੀ ਖੁਰਦ ਤੋਂ ਕੀਤੀ ਗਈ । ਮੁੱਖ ਮਹਿਮਾਨ ਬਲਵੀਰ ਸਿੰਘ ਫੁਗਲਾਣਾ ਪ੍ਰਧਾਨ ਵਿਸ਼ਵ ਦੋਆਬਾ ਰਾਜਪੂਤ ਸਭਾ ਪੰਜਾਬ ਨੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ । ਇਸ ਮੌਕੇ ਉਨ੍ਹਾਂ ਐੱਨਆਰਆਈ ਵੀਰਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਐੱਨ ਆਰ ਆਈ ਵੀਰਾਂ ਵਲੋਂ ਇਹ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਹ ਅੱਜ ਦੇ ਸਮੇਂ ਦੀ ਲੋੜ ਹੈ ਕਿ ਸਾਨੂੰ ਪਿੰਡ ਪਿੰਡ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਨੂੰ ਸਾਫ਼ ਸੁਥਰੀ ਹਵਾ ਅਤੇ ਜੋ ਅੱਜ ਕੱਲ੍ਹ ਮੌਸਮ ਦਾ ਮਿਜ਼ਾਜ ਹੈ ਉਸ ਨੂੰ ਬਦਲਣ ਲਈ ਪੌਦੇ ਲਗਾਉਣਾ ਅੱਜ ਦੀ ਮੁੱਖ ਲੋੜ ਹੈ ।ਕੁਲਦੀਪ ਸਿੰਘ ਦੀਪਾ ਤੋਂ ਇਲਾਵਾ ਨਰਿੰਦਰ ਸਿੰਘ ਰਾਜੂ, ਜੀਤ ਲੰਬੜ ਫ਼ਰਾਂਸ, ਹਰਦੀਪ ਸਿੰਘ, ਜੋਰਾ ਸਿੰਘ ਆਸਟਰੀਆ, ਇੰਦਰਜੀਤ ਸਿੰਘ ਆਸਟਰੀਆ, ਸੋਨਾ ਕਨੇਡਾ, ਮਨਜਿੰਦਰ ਸਿੰਘ ਕਨੇਡਾ, ਗੁਰਨਾਮ ਸਿੰਘ ਅਮਰੀਕਾ ਇਹ ਪਿੰਡ ਪਿੰਡ ਬੂਟੇ ਲਗਾਉਣ ਵਿਚ ਵਿਸ਼ੇਸ਼ ਸਹਿਯੋਗ ਦਿੱਤਾ। ਸੰਤ ਬਾਬਾ ਦਰਸ਼ਨ ਸਿੰਘ ਐਨ ਆਰ ਆਈ ਗਰੁੱਪ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਾਬਾ ਕਸ਼ਮੀਰ ਸਿੰਘ ਜੀ , ਬਲਵੀਰ ਸਿੰਘ ਫੁਗਲਾਣਾ, ਬਹਾਦਰ ਸਿੰਘ, ਸੋਹਣ ਸਿੰਘ, ਰਾਜਾ ਡਰੋਲੀ ਖੁਰਦ, ਗੁਰਦੀਪ ਸਿੰਘ ਬਿੱਟੂ, ਅਮਰਜੀਤ ਸਿੰਘ, ਕੁਲਦੀਪ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ ਭੁੰਗਰਨੀ, ਜਥੇਦਾਰ ਬਲਵਿੰਦਰ ਸਿੰਘ ਕਾਲਰਾ, ਜਥੇਦਾਰ ਕਸ਼ਮੀਰ ਸਿੰਘ ਕਾਲਰਾ, ਫਤਿਹ ਸਿੰਘ ਪਰਹਾਰ, ਜਸਬੀਰ ਸਿੰਘ ਮਿਨਹਾਸ, ਰਘੁਵੀਰ ਸਿੰਘ ਪਧਿਆਣਾ ਤੇ ਹੋਰ ਨੌਜਵਾਨ ਸਾਥੀ ਹਾਜ਼ਰ ਸਨ ।