ਸ਼ਿਕਾਗੋ, (ਰਾਜ ਗੋਗਨਾ )— ਬੀਤੇਂ ਦਿਨ ਅਮਰੀਕਾ ਦੇ ਹਾਈਲੈਡ ਪਾਰਕ ਚ’ ਅਮਰੀਕਾ ਦੇ ਆਜ਼ਾਦੀ ਦਿਵਸ ਪਰੇਡ ਦੋਰਾਨ ਗੋਲਾ-ਬਾਰੂਦ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਉਸ ਐਸ਼.ਯੂ.ਵੀ ਵਾਹਨ ਦੀ ਭਾਲ ਕਰ ਰਹੀ ਸੀ ਜਿਸ ਵਿੱਚ ਹਮਲਾਵਰ ਫ਼ਰਾਰ ਹੋਰੇ ਸੀ ਪੁਲਿਸ ਵੱਲੋ ਹਮਲਾਵਰ ਦਾ ਪਿੱਛਾ ਕਰਨ ਤੇ ਵਾਹਨ ਦੀ ਤਲਾਸ਼ੀ ਲਈ ਗਈ। ਜਿਸ ਵਿੱਚ ਰੌਬਰਟ ਈ. ਕ੍ਰਿਮੋ ਨੂੰ ਬੀਤੇ ਦਿਨ 4 ਜੁਲਾਈ ਨੂੰ ਲੇਕ ਫੋਰੈਸਟ, ਇਲੀਨੋਇਸ ਸੂਬੇ ਵਿੱਚ ਪਿੱਛਾ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਹੈ।ਦੱਸਣਯੋਗ ਹੈ ਕਿ ਅਮਰੀਕਾ ਦਾ ਸੁਤੰਤਰਤਾ ਦਿਵਸ ਤੇ ਸ਼ਿਕਾਗੋ ਦੇ ਬਾਹਰ 4 ਜੁਲਾਈ ਦੀ ਅਜ਼ਾਦੀ ਪਰੇਡ ਵਿੱਚ ਸਮੂਹਿਕ ਗੋਲੀਬਾਰੀ ਕਰਨ ਵਾਲੇ ਦੋਸ਼ੀ ਜਿਸ ਦਾ ਨਾਂ ਰੌਬਰਟ “ਬੌਬੀ” ਕ੍ਰਿਮੋ ਹੈ ਜਿਸ ਨੂੰ ਗੋਲੀਬਾਰੀ ਵਿੱਚ ਦਿਲਚਸਪੀ ਰੱਖਣ ਵਾਲੇ ਪ੍ਰਮੁੱਖ ਵਿਅਕਤੀ ਦੇ ਵਜੋਂ ਨਾਮਜ਼ਦ ਕੀਤਾ ਗਿਆ ਇਸ ਗੋਲੀਬਾਰੀ ਵਿੱਚ 6 ਲੋਕਾ ਦੀ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਦੇ ਹਿਸਾਬ ਨਾਲ ਲੋਕ ਜ਼ਖਮੀ ਜ਼ਖਮੀ ਹੋਏ ਸਨ।ਪੁਲਿਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਦੌਸੀ ਦਾ ਪਿੱਛਾ ਕੀਤਾ ਜਿਸ ਨੂੰ ਉੱਤਰੀ ਸ਼ਿਕਾਗੋ ਦੇ ਇੱਕ ਪੁਲਿਸ ਅਧਿਕਾਰੀ ਨੇ ਯੂਐਸ ਰੂਟ ਨੰ: 41 ‘ਤੇ ਇਸ ਵਾਹਨ ਨੂੰ ਦੇਖਿਆ ਜਿਸ ਨੂੰ ਹਮਲਾਵਰ ਕ੍ਰਿਮੋ ਚਲਾ ਰਿਹਾ ਸੀ ਪੁਲਿਸ ਵੱਲੋ ਪਿੱਛਾ ਕਰਨ ਤੇ ਉਸ ਨੇ ਕਾਫੀ ਭਜਾਉਣ ਦੀ ਕੋਸ਼ਿਸ਼ ਕੀਤੀ ਸੀ। ਜੋ 2010 ਸਿਲਵਰ ਹੌਂਡਾ ਗੱਡੀ ਸੀ। ਹਾਈਲੈਂਡ ਪਾਰਕ ਦੇ ਪੁਲਿਸ ਮੁਖੀ ਲੂ ਜੋਗਮੇਨ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਕ੍ਰਿਮੋ ਦੇ ਰੁਕਣ ਤੋਂ ਪਹਿਲਾਂ ਅਤੇ ਬਿਨਾਂ ਕਿਸੇ ਘਟਨਾ ਦੇ ਆਤਮ ਸਮਰਪਣ ਕਰਨ ਤੋਂ ਪਹਿਲਾਂ ਉਸ ਦਾ ਪਿੱਛਾ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।