ਸਭ ਕਹਿੰਦੇ ਹਨ ਕਿ ਪੂਰੀ ਦੁਨੀਆਂ ‘ਚ ਪੰਜਾਬੀਆਂ ਨੇ ਆਪਣੀ ਧੱਕ ਪਾਈ ਹੈ ਤੇ ਇਹ ਸਭ ਸੱਚ ਵੀ ਜਾਪਦਾ ਹੈ। ਇਸ ਦਾ ਤਾਜ਼ਾ ਉਦਾਹਰਣ ਗੁਰਦਾਸਪੁਰ ਦੇ ਸਰਕਾਰੀ ਸਕੂਲ ‘ਚ ਵੇਖਣ ਨੂੰ ਮਿਲਿਆ। ਜਿੱਥੇ ਪੰਜਾਬ ਦਾ ਨੌਜਵਾਨ ਗੁਰਜੰਟ ਸਿੰਘ ਵਿਦੇਸ਼ੀ ਗੋਰੀਆਂ ਨੂੰ ਪੰਜਾਬ ਦੇ ਪਿੰਡਾਂ ਦਾ ਰਹਿਣ-ਸਹਿਣ ਤੇ ਪੰਜਾਬੀ ਭਾਸ਼ਾ ਦੇ ਨਾਲ-ਨਾਲ ਸਿੱਖ ਧਰਮ ਬਾਰੇ ਜਾਣੂ ਕਰਵਾ ਰਿਹਾ ਹੈ।
ਜੀ ਹਾਂ, ਗੁਰਦਾਸਪੁਰ ਦੇ ਸਰਕਾਰੀ ਸਕੂਲ ‘ਚ ਅਮਰੀਕਾ ਦੇ ਗੋਰੇ ਵਿਦਿਆਰਥੀ ਸਕੂਲ ਦੇ ਬਾਕੀ ਬੱਚਿਆਂ ਨਾਲ ਪੰਜਾਬੀ ਭਾਸ਼ਾ ਸਿੱਖ ਰਹੇ ਹਨ। ਖਾਸ ਗੱਲ ਇਹ ਹੈ ਕਿ ਵਿਦੇਸ਼ ਤੋਂ ਆਏ ਇਨ੍ਹਾਂ ਅਮਰੀਕੀ ਵਿਦਿਆਰਥੀਆਂ ਨੇ ਖੁਦ ਜੋ ਕਮੀਜ਼ਾਂ ਪਾਈਆ ਹਨ ਉਸ ‘ਤੇ ਵੀ ਪੰਜਾਬੀ ਲਿਖੀ ਹੈ। ਇਹੀ ਗੱਲ ਹਰ ਕਿਸੇ ਲਈ ਖਿੱਚ ਦਾ ਕੇਂਦਰ ਬਣੀ। ਇੱਕ ਅਮਰੀਕਾ ਦਾ ਨੌਜਵਾਨ ਅਤੇ ਗੁਰਦਾਸਪੁਰ ਦੇ ਪਿੰਡ ਦਾ ਰਹਿਣ ਵਾਲਾ ਪੰਜਾਬੀ ਨੌਜਵਾਨ ਅਮਰੀਕਾ ਦੇ ਟੂਰਿਸਟਾਂ ਨੂੰ ਪੰਜਾਬ ਦੀ ਸੈਰ ਕਰਵਾ ਰਿਹਾ ਹੈ।